ਰਿਲਾਇੰਸ ਰਿਟੇਲ 'ਚ ਐਮਾਜ਼ੋਨ ਕਰ ਸਕਦੀ ਹੈ ਕਰੋੜਾਂ ਦਾ ਨਿਵੇਸ਼ ,ਜਾਣੋਂ ਕਿਵੇਂ

By Shanker Badra - September 10, 2020 5:09 pm

ਰਿਲਾਇੰਸ ਰਿਟੇਲ 'ਚ ਐਮਾਜ਼ੋਨ ਕਰ ਸਕਦੀ ਹੈ ਕਰੋੜਾਂ ਦਾ ਨਿਵੇਸ਼ ,ਜਾਣੋਂ ਕਿਵੇਂ:ਨਵੀਂ ਦਿੱਲੀ  : ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁੱਪ ਦੇ ਪ੍ਰਚੂਨ ਕਾਰੋਬਾਰ ਵਿਚ ਬਹੁ-ਰਾਸ਼ਟਰੀ ਈ-ਕਾਮਰਸ ਕੰਪਨੀ ਐਮਾਜ਼ੋਨ 20 ਅਰਬ ਡਾਲਰ ਯਾਨੀ ਕਿ ਲਗਭਗ 1.5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੀ ਹੈ।

ਰਿਲਾਇੰਸ ਰਿਟੇਲ 'ਚ ਐਮਾਜ਼ੋਨ ਕਰ ਸਕਦੀ ਹੈ ਕਰੋੜਾਂ ਦਾ ਨਿਵੇਸ਼ ,ਜਾਣੋਂ ਕਿਵੇਂ

ਬਲੂਮਬਰਗ ਦੇ ਸੂਤਰਾਂ ਮੁਤਾਬਿਕ ਰਿਲਾਇੰਸ ਆਪਣੇ ਪ੍ਰਚੂਨ ਕਾਰੋਬਾਰ ਵਿਚ 40 ਪ੍ਰਤੀਸ਼ਤ ਤੱਕ ਦੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਰਿਲਾਇੰਸ ਦੇ ਜਿਓ ਪਲੇਟਫਾਰਮ ਵਿਚ ਇਸ ਦੇ ਪਹਿਲੇ ਨਿਵੇਸ਼ ਤੋਂ ਬਾਅਦ, ਸਿਲਵਰ ਲੇਕ ਪਾਰਟਨਰਜ਼ ਨੇ ਪ੍ਰਚੂਨ ਵਿਚ ਸੱਟਾ ਲਗਾਇਆ ਸੀ।

ਦੱਸ ਦੇਈਏ ਕਿ ਵਿਸ਼ਵ ਦੀ ਸਭ ਤੋਂ ਵੱਡੀ ਤਕਨੀਕੀ ਨਿਵੇਸ਼ਕ ਕੰਪਨੀ ਸਿਲਵਰ ਲੇਕ 7500 ਕਰੋੜ ਦਾ ਨਿਵੇਸ਼ ਕਰੇਗੀ। ਬਦਲੇ ਵਿਚ ਕੰਪਨੀ ਨੂੰ ਰਿਲਾਇੰਸ ਰਿਟੇਲ ਵਿਚ 1.75 ਪ੍ਰਤੀਸ਼ਤ ਦੀ ਹਿੱਸੇਦਾਰੀ ਮਿਲੇਗੀ।

ਇਸ ਦੇ ਲਈ ਰਿਲਾਇੰਸ ਰਿਟੇਲ ਦੀ ਕੀਮਤ 4.21 ਲੱਖ ਕਰੋੜ ਰੁਪਏ ਤੈਅ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਿਲਵਰ ਲੇਕ ਨੇ ਰਿਲਾਇੰਸ ਦੇ ਜਿਓ ਪਲੇਟਫਾਰਮ ਵਿਚ 1.35 ਅਰਬ ਡਾਲਰ ਯਾਨੀ ਤਕਰੀਬਨ 10 ਹਜ਼ਾਰ ਕਰੋੜ ਰੁਪਏ ਦੀ ਹਿੱਸੇਦਾਰੀ ਖਰੀਦੀ ਹੈ।
-PTCNews

adv-img
adv-img