Sat, Apr 27, 2024
Whatsapp

ਗਣਤੰਤਰ ਦਿਵਸ ਮੌਕੇ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ’ਤੇ ਕੈਪਟਨ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ

Written by  Shanker Badra -- January 28th 2019 08:29 PM
ਗਣਤੰਤਰ ਦਿਵਸ ਮੌਕੇ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ’ਤੇ ਕੈਪਟਨ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ

ਗਣਤੰਤਰ ਦਿਵਸ ਮੌਕੇ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ’ਤੇ ਕੈਪਟਨ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ

ਗਣਤੰਤਰ ਦਿਵਸ ਮੌਕੇ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ’ਤੇ ਕੈਪਟਨ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ:ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਣਤੰਤਰ ਦਿਵਸ ਮੌਕੇ ਹੋਏ ਕੌਮੀ ਸਮਾਗਮ ਦੌਰਾਨ ਪੰਜਾਬ ਦੀ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ’ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ ਦਿੱਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਜਲਿਆਂਵਾਲਾ ਬਾਗ਼ ਦੇ ਇਤਿਹਾਸਕ ਸਾਕੇ ਨੂੰ ਪੰਜਾਬ ਦੀ ਝਾਕੀ ਜ਼ਰੀਏ ਪੁਖਤਗੀ ਨਾਲ ਦਰਸਾਉਣਾ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਟੀਮ ਵੱਲੋਂ ਅਣਥੱਕ ਯਤਨ ਕੀਤੇ ਗਏ ਅਤੇ ਝਾਕੀ ਦੁਆਰਾ ਤੀਜਾ ਸਥਾਨ ਹਾਸਲ ਕਰਨਾ ਸਮੁੱਚੇ ਸੂਬੇ ਲਈ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। [caption id="attachment_247485" align="aligncenter" width="300"]Republic Day Third place Capt Amarinder Singh Information and Public Relations Department Congratulations
ਗਣਤੰਤਰ ਦਿਵਸ ਮੌਕੇ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ’ਤੇ ਕੈਪਟਨ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ[/caption] ਉਨਾਂ ਕਿਹਾ ਕਿ ਇਹ ਝਾਕੀ ਆਪਣੇ ਆਪ ਵਿੱਚ ਜਲਿਆਂਵਾਲਾ ਬਾਗ਼ ਸਾਕੇ ਦੀ ਅਪ੍ਰੈਲ, 2019 ਵਿੱਚ ਆ ਰਹੀ ਸ਼ਤਾਬਦੀ ਪ੍ਰਤੀ ਸਨਿਮਰ ਸ਼ਰਧਾਂਜ਼ਲੀ ਹੈ ਅਤੇ ਸੂਬੇ ਦੀ ਝਾਕੀ ਨੂੰ ਹਾਸਲ ਹੋਇਆ ਇਹ ਇਨਾਮ ਇੱਥੋਂ ਦੀ ਨੌਜਵਾਨ ਪੀੜੀ ਵਿੱਚ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਹੋਰ ਮਜ਼ਬੂਤ ਕਰਨ ਲਈ ਪ੍ਰੇਰਨਾ ਦਾ ਕੰਮ ਕਰੇਗਾ।ਨਵੀਂ ਦਿੱਲੀ ਵਿਖੇ ਅੱਜ ਸਵੇਰੇ ਵਿਸ਼ੇਸ਼ ਸਮਾਗਮ ਦੌਰਾਨ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਦਿੱਤੇ ਇਸ ਐਵਾਰਡ ਨੂੰ ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਿਪਾਲ ਸਿੰਘ ਨੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨਾਲ ਹਾਸਲ ਕੀਤਾ। [caption id="attachment_247487" align="aligncenter" width="300"]Republic Day Third place Capt Amarinder Singh Information and Public Relations Department Congratulations
ਗਣਤੰਤਰ ਦਿਵਸ ਮੌਕੇ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ’ਤੇ ਕੈਪਟਨ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ[/caption] ਜ਼ਿਕਰਯੋਗ ਹੈ ਕਿ ਸੂਬੇ ਵੱਲੋਂ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੀਆਂ ਗਣਤੰਤਰ ਦਿਵਸ ਦੀਆਂ ਝਾਕੀਆਂ 1967 ਅਤੇ 1982 ਵਿੱਚ ਤੀਜਾ ਸਥਾਨ ਹਾਸਲ ਕਰ ਚੁੱਕੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੀ ਜਲਿਆਂਵਾਲਾ ਬਾਗ਼ ਦੇ ਸਾਕੇ ਸਬੰਧੀ ਇਸ ਝਾਕੀ ਨੂੰ ਰਾਸ਼ਟਰੀ ਟੈਬਲਿੳੂ ਕਮੇਟੀ ਵੱਲੋਂ ਗਣਤੰਤਰ ਦਿਵਸ ਸਮਾਗਮ ਦੌਰਾਨ ਪੇਸ਼ ਵੱਖ-ਵੱਖ ਪੇਸ਼ ਹੋਣ ਵਾਲੀਆਂ 16 ਝਾਕੀਆਂ ਵਿੱਚ ਚੁਣਿਆਂ ਗਿਆ ਸੀ।ਇਹ ਲਗਾਤਾਰ ਤੀਜਾ ਵਰਾ ਹੈ ਜਦੋਂ ਪੰਜਾਬ ਦੀ ਝਾਕੀ ਨੂੰ ਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਇਨਾਂ ਸਮਾਗਮਾਂ ਲਈ ਚੁਣਿਆਂ ਗਿਆ ਹੈ।ਇਸ ਵਰੇ ਦੇ ਗਣਤੰਤਰ ਦਿਵਸ ਸਮਾਗਮਾਂ ਵਿੱਚ ਪੇਸ਼ ਤਿ੍ਰਪੁਰਾ ਅਤੇ ਜੰਮੂ-ਕਸ਼ਮੀਰ ਦੀਆਂ ਝਾਕੀਆਂ ਨੂੰ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਹੋਇਆ ਹੈ। -PTCNews


Top News view more...

Latest News view more...