Fri, Apr 26, 2024
Whatsapp

NCB ਦੇ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ ,ਦੂਜੇ ਦਿਨ ਵੀ ਕੀਤੀ ਜਾਵੇਗੀ ਪੁੱਛਗਿੱਛ

Written by  Shanker Badra -- September 07th 2020 12:16 PM -- Updated: September 07th 2020 12:17 PM
NCB ਦੇ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ ,ਦੂਜੇ ਦਿਨ ਵੀ ਕੀਤੀ ਜਾਵੇਗੀ ਪੁੱਛਗਿੱਛ

NCB ਦੇ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ ,ਦੂਜੇ ਦਿਨ ਵੀ ਕੀਤੀ ਜਾਵੇਗੀ ਪੁੱਛਗਿੱਛ

NCB ਦੇ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ ,ਦੂਜੇ ਦਿਨ ਵੀ ਕੀਤੀ ਜਾਵੇਗੀ ਪੁੱਛਗਿੱਛ:ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੇ ਦੇ ਮਾਮਲੇ 'ਚਰਿਆ ਚੱਕਰਵਰਤੀ ਅੱਜ ਦੂਜੇ ਦਿਨ ਵੀ ਪੁੱਛਗਿੱਛ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੇ ਦਫ਼ਤਰ ਪਹੁੰਚੀ ਹੈ। ਜਿੱਥੇ ਐੱਨ.ਸੀ.ਬੀ.ਅੱਜ ਦੂਜੇ ਦਿਨ ਵੀਰਿਆ ਚੱਕਰਵਰਤੀ ਤੋਂ ਪੁੱਛਗਿੱਛ ਕਰੇਗੀ। ਉਹ ਸਵੇਰੇ ਸਾਢੇ 9 ਵਜੇ ਬੱਲਾਰਡ ਅਸਟੇਟ ਖੇਤਰ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਦਫਤਰ ਪਹੁੰਚੀ ਹੈ। [caption id="attachment_429019" align="aligncenter" width="300"] ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਾਮਲਾ : NCB ਦੇ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ ,ਦੂਜੇ ਦਿਨ ਵੀ ਕੀਤੀ ਜਾਵੇਗੀ ਪੁੱਛਗਿੱਛ[/caption] ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਐਤਵਾਰ ਨੂੰ ਵੀ ਰਿਆ ਚੱਕਰਵਰਤੀ ਤੋਂ 6 ਘੰਟਿਆਂ ਲਈ ਪੁੱਛਗਿੱਛ ਕੀਤੀ ਸੀ। ਐਨਸੀਬੀ ਨੇ ਰਿਆ ਨੂੰ ਸਵੇਰੇ ਉਸ ਨੂੰ ਘਰ ਪਹੁੰਚ ਕੇ ਪੁੱਛਗਿੱਛ 'ਚ ਸ਼ਾਮਲ ਹੋਣ ਲਈ ਸੰਮਨ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਉਸ ਦੇ ਦੇਰ ਨਾਲ ਪਹੁੰਚਣ ਕਾਰਨ ਐਤਵਾਰ ਨੂੰ ਪੁੱਛਗਿੱਛ ਪੂਰੀ ਨਹੀਂ ਹੋ ਸਕੀ। [caption id="attachment_429017" align="aligncenter" width="300"] ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਾਮਲਾ : NCB ਦੇ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ ,ਦੂਜੇ ਦਿਨ ਵੀ ਕੀਤੀ ਜਾਵੇਗੀ ਪੁੱਛਗਿੱਛ[/caption] ਦੱਸ ਦੇਈਏ ਕਿ ਨਸ਼ਾ ਦੇ ਮਾਮਲੇ 'ਚ ਹੁਣ ਤੱਕ ਸੁਸ਼ਾਂਤ ਦੇ ਸਹਾਇਕ ਦੀਪੇਸ਼ ਸਾਵੰਤ, ਅਬਦੁੱਲ ਬਾਸਿਤ, ਜ਼ੈਦ ਵਿਲਾਤਰਾ, ਸ਼ੋਵਿਕ ਚੱਕਰਵਰਤੀ (ਰਿਆ ਦਾ ਭਰਾ), ਸੈਮੁਅਲ ਮਿਰਾਂਦਾ ਅਤੇ ਅੱਬਾਸ ਲੱਖਾਨੀ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਕੈਜ਼ਾਨ ਇਬਰਾਹਿਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸਨਿੱਚਰਵਾਰ ਨੂੰ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। [caption id="attachment_429016" align="aligncenter" width="300"] ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਾਮਲਾ : NCB ਦੇ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ ,ਦੂਜੇ ਦਿਨ ਵੀ ਕੀਤੀ ਜਾਵੇਗੀ ਪੁੱਛਗਿੱਛ[/caption] ਉੱਧਰ ਰਿਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕਿਹਾ, "ਰਿਆ ਗ੍ਰਿਫ਼ਤਾਰ ਹੋਣ ਲਈ ਤਿਆਰ ਹੈ। ਜੇ ਕਿਸੇ ਨਾਲ ਪਿਆਰ ਕਰਨਾ ਅਪਰਾਧ ਹੈ ਤਾਂ ਉਹ ਪਿਆਰ ਦਾ ਨਤੀਜਾ ਭੁਗਤਾਨ ਲਈ ਤਿਆਰ ਹੈ। ਉਹ ਬੇਗੁਨਾਹ ਹੈ। ਇਸ ਲਈ ਉਸ ਨੇ ਬਿਹਾਰ ਪੁਲਿਸ, ਸੀਬੀਆਈ, ਈਡੀ ਅਤੇ ਐਨਸੀਬੀ ਦਾ ਸਾਹਮਣਾ ਕੀਤਾ, ਪਰ ਕਿਸੇ ਵੀ ਅਗਾਊਂ ਜ਼ਮਾਨਤ ਲਈ ਅਦਾਲਤ ਤਕ ਪਹੁੰਚ ਨਹੀਂ ਕੀਤੀ। ਦੂਜੇ ਪਾਸੇ ਅਦਾਲਤ ਨੇ ਸ਼ੋਵਿਕ ਨੂੰ 9 ਸਤੰਬਰ ਤਕ ਐਨਸੀਬੀ ਰਿਮਾਂਡ 'ਤੇ ਭੇਜ ਦਿੱਤਾ ਹੈ। ਸੁਸ਼ਾਂਤ ਦੇ ਹਾਊਸ ਮੈਨੇਜ਼ਰ ਸੈਮੁਅਲ ਮਿਰਾਂਡਾ ਨੂੰ ਵੀ 4 ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਐਨਸੀਬੀ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ 4 ਦਿਨ ਦਾ ਰਿਮਾਂਡ ਦਿੱਤਾ ਹੈ। -PTCNews


Top News view more...

Latest News view more...