Rice For Diabetes Patients: ਮਾਹਿਰਾਂ ਮੁਤਾਬਕ ਸ਼ੁਗਰ ਦੇ ਮਰੀਜ਼ਾਂ ਨੂੰ ਚੌਲਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ 'ਚ ਭਰਪੂਰ ਮਾਤਰਾ 'ਚ ਕਾਰਬੋਹਾਈਡ੍ਰੇਟਸ ਪਾਏ ਜਾਣਦੇ ਹਨ, ਜੋ ਸ਼ੁਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੁੰਦੇ ਹਨ। ਵੈਸੇ ਤਾਂ ਚੌਲਾਂ ਦੀਆਂ ਕੁਝ ਕਿਸਮਾਂ ਹਨ, ਜਿਨ੍ਹਾਂ 'ਚ ਘੱਟ ਮਾਤਰਾ 'ਚ ਕਾਰਬੋਹਾਈਡ੍ਰੇਟਸ ਅਤੇ ਗਲਾਈਸੈਮਿਕ ਇੰਡੈਕਸ ਪਾਇਆ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਚੌਲਾਂ ਦੀਆਂ ਕੁਝ ਅਜਿਹੀਆਂ ਕਿਸਮਾਂ ਬਾਰੇ ਦਸਾਂਗੇ, ਜਿਨ੍ਹਾਂ ਦਾ ਸੇਵਨ ਸ਼ੂਗਰ ਦੇ ਮਰੀਜ਼ ਕਰ ਸਕਦੇ ਹਨ। ਕੋਲਮ ਜਾਂ ਕਾਲੇ ਚੌਲ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਹ ਛੋਟੇ ਦਾਣੇ ਵਾਲੇ ਚੌਲ ਹੁੰਦੇ ਹਨ ਜੋ ਪਕਾਏ ਜਾਣ 'ਤੇ ਸਪੰਜੀ ਹੋ ਜਾਣਦੇ ਹਨ। ਦੱਸ ਦਈਏ ਕਿ ਇਨ੍ਹਾਂ ਚੌਲਾਂ 'ਚ ਗਲਾਈਸੈਮਿਕ ਇੰਡੈਕਸ 51 ਹੁੰਦਾ ਹੈ, ਜੋ ਮਾਹਿਰਾਂ ਮੁਤਾਬਕ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਨਾਲ ਹੀ ਕਾਲੇ ਚੌਲਾਂ 'ਚ ਭਰਪੂਰ ਮਾਤਰਾ 'ਚ ਆਇਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਅਤੇ ਇਸ ਦਾ ਗਲਾਈਸੈਮਿਕ ਇੰਡੈਕਸ 42 ਹੁੰਦਾ ਹੈ।ਲਾਲ ਚਾਵਲ : ਦੱਸ ਦਈਏ ਕਿ ਇਨ੍ਹਾਂ ਚਾਵਲਾਂ ਦਾ ਸੁਆਦ ਅਖਰੋਟ ਵਾਲਾ ਹੁੰਦਾ ਹੈ ਅਤੇ ਇਸਦਾ ਲਾਲ ਰੰਗ ਐਂਥੋਸਾਇਨਿਨ ਦੀ ਮਾਤਰਾ ਦੇ ਕਾਰਨ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਫ੍ਰੀ ਰੈਡੀਕਲਸ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ। ਨਾਲ ਹੀ ਇਸਦਾ ਗਲਾਈਸੈਮਿਕ ਇੰਡੈਕਸ 55 ਦੇ ਆਸਪਾਸ ਹੁੰਦਾ ਹੈ।ਮਾਹਿਰਾਂ ਮੁਤਾਬਲ ਇਹ ਚੌਲ ਗਲੂਟਨ ਮੁਕਤ ਹੁੰਦੇ ਹਨ ਅਤੇ ਉਨ੍ਹਾਂ ਦਾ ਗਲਾਈਸੈਮਿਕ ਇੰਡੈਕਸ 53-55 ਦੇ ਵਿਚਕਾਰ ਹੁੰਦਾ ਹੈ। ਦੱਸ ਦਈਏ ਕਿ ਇਨ੍ਹਾਂ ਦੀ ਜ਼ਿਆਦਾ ਵਰਤੋਂ ਪੁਲਾਓ ਅਤੇ ਬਿਰਯਾਨੀ ਬਣਾਉਣ 'ਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਪਕਾਉਣ ਤੋਂ ਬਾਅਦ ਇਹ ਫੁਲਣ ਲੱਗਦੇ ਹਨ।ਜੌਹਾ ਚੌਲ : ਜਦੋਂ ਕਿ ਜੌਹਾ ਛੋਟੇ ਦਾਣਿਆਂ ਵਾਲਾ ਸਰਦੀਆਂ ਦਾ ਝੋਨਾ ਹੁੰਦਾ ਹੈ, ਜੋ ਆਪਣੀ ਵਿਸ਼ੇਸ਼ ਮਹਿਕ ਅਤੇ ਸ਼ਾਨਦਾਰ ਸਵਾਦ ਲਈ ਮਸ਼ਹੂਰ ਹੁੰਦੇ ਹਨ। ਦੱਸ ਦਈਏ ਕਿ ਮਾਹਿਰਾਂ ਮੁਤਾਬਕ ਜੋ ਲੋਕ ਜੌਹਾ ਚੌਲ ਖਾਂਦੇ ਹਨ, ਉਨ੍ਹਾਂ ਨੂੰ ਸ਼ੂਗਰ ਰੋਗ, ਸ਼ੂਗਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ।ਭੂਰੇ ਚੌਲਦੱਸ ਦਈਏ ਕਿ ਇਸ ਗੂੜ੍ਹੇ ਰੰਗ ਦੇ ਲੰਬੇ ਅਨਾਜ ਵਾਲੇ ਚੌਲਾਂ 'ਚ ਕੈਲੋਰੀ ਅਤੇ ਗਲਾਈਸੈਮਿਕ ਇੰਡੈਕਸ ਘੱਟ ਮਾਤਰਾ 'ਚ ਹੁੰਦਾ ਹੈ। ਮਾਹਿਰਾਂ ਮੁਤਾਬਕ ਇਹ ਪੇਟ ਲਈ ਹਲਕਾ ਹੁੰਦਾ ਹੈ, ਖਣਿਜਾਂ ਅਤੇ ਵਿਟਾਮਿਨਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਸੀਂ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ।ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।