ਰਾਜ ਕਪੂਰ ਦੀ ਧੀ ਰਿਤੂ ਨੰਦਾ ਨੇ ਕਿਹਾ ਦੁਨੀਆ ਨੂੰ ਅਲਵਿਦਾ

Ritu Nanda

ਰਾਜ ਕਪੂਰ ਦੀ ਧੀ ਰਿਤੂ ਨੰਦਾ ਨੇ ਕਿਹਾ ਦੁਨੀਆ ਨੂੰ ਅਲਵਿਦਾ,ਅੱਜ ਬਾਲੀਵੁੱਡ ਇੰਡਸਟਰੀ ਦੇ ਦਿੱਗਜ਼ ਅਦਾਕਾਰ ਰਾਜ ਕਪੂਰ ਦੀ ਧੀ ਰਿਤੂ ਨੰਦਾ ਦਾ ਦਿਹਾਂਤ ਹੋ ਗਿਆ। ਜਿਸ ਕਾਰਨ ਬਾਲੀਵੁੱਡ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ।ਭਾਵੇਂ ਰਿਤੂ ਨੰਦਾ ਇੱਕ ਲਾਈਫ ਇੰਸ਼ੋਰੈਂਸ ਬਿਜ਼ਨੈੱਸ ‘ਚ ਏਜੰਟ ਸਨ, ਪਰ ਅਸਿੱਧੇ ਤੌਰ ‘ਤੇ ਉਹ ਬਾਖ਼ੂਬੀ ਢੰਗ ਨਾਲ਼ ਬਾਲੀਵੁੱਡ ਇੰਡਸਟਰੀ ਨਾਲ਼ ਜੁੜੇ ਹੋਏ ਸਨ।ਜਿੱਥੇ ਰਿਤੂ ਨੰਦਾ ਰਿਸ਼ੀ ਕਪੂਰ ਦੀ ਭੈਣ ਸਨ ਉੱਥੇ ਹੀ ਮਹਾਨਾਇਕ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਦੀ ਸੱਸ ਵੀ ਸਨ।

ਰਿਤੂ ਨੰਦਾ ਦੀ ਮੌਤ ਦੀ ਖ਼ਬਰ ਸੁਣ ਕੇ ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਨੇ ਆਪਣੀ ਭੂਆ ਦੇ ਦਿਹਾਂਤ ਦੀ ਖ਼ਬਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦਿਆਂ ਲਿਖਿਆ “ਸਭ ਤੋਂ ਦਿਆਲੂ ਵਿਅਕਤੀ ਲਈ ਜਿਹਨਾਂ ਨੂੰ ਮੈਂ ਮਿਲੀ ਹਾਂ -ਉਹ ਤੁਹਾਡੇ ਵਰਗਾ ਅਹਿਸਾਸ ਨਹੀਂ ਕਰਵਾ ਸਕਦੇ …RIP ਭੂਆ ”

ਹੋਰ ਪੜ੍ਹੋ: ਪਹਿਲੀ ਪਤਨੀ ਵਾਂਗ ਬੋਨੀ ਕਪੂਰ ਦੀ ਦੂਸਰੀ ਪਤਨੀ ਦੀ ਵੀ ਰਹਿ ਗਈ ਇਹ ਖਵਾਹਿਸ਼ ਅਧੂਰੀ

ਦੱਸ ਦਈਏ ਕਿ ਰਿਤੂ ਨੰਦਾ ਦਾ ਜਨਮ 30 ਅਕਤੂਬਰ ,1948 ਨੂੰ ਹੋਇਆ ਸੀ।ਉਹ ਇੱਕ ਬੀਮਾ ਸਲਾਹਕਾਰ ਸੀ।ਇੱਕ ਦਿਨ ਵਿੱਚ 17,000 ਪੈਨਸ਼ਨ ਨੀਤੀਆਂ ਵੇਚਣ ਲਈ ਇਹਨਾਂ ਦਾ ਨਾਮ ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿੱਚ ਵੀ ਦਰਜ ਹੈ।

-PTC News