Fri, Apr 26, 2024
Whatsapp

ਮਾਪਿਆਂ ਤੋਂ ਵਿੱਛੜੀ ਉਨ੍ਹਾਂ ਦੀ ਮਾਸੂਮ ਧੀ, ਸੜਕ ਹਾਦਸੇ 'ਚ ਹੋਈ ਮੌਤ

Written by  Shanker Badra -- November 21st 2020 05:48 PM
ਮਾਪਿਆਂ ਤੋਂ ਵਿੱਛੜੀ ਉਨ੍ਹਾਂ ਦੀ ਮਾਸੂਮ ਧੀ, ਸੜਕ ਹਾਦਸੇ 'ਚ ਹੋਈ ਮੌਤ

ਮਾਪਿਆਂ ਤੋਂ ਵਿੱਛੜੀ ਉਨ੍ਹਾਂ ਦੀ ਮਾਸੂਮ ਧੀ, ਸੜਕ ਹਾਦਸੇ 'ਚ ਹੋਈ ਮੌਤ

ਮਾਪਿਆਂ ਤੋਂ ਵਿੱਛੜੀ ਉਨ੍ਹਾਂ ਦੀ ਮਾਸੂਮ ਧੀ, ਸੜਕ ਹਾਦਸੇ 'ਚ ਹੋਈ ਮੌਤ:ਤਲਵੰਡੀ ਸਾਬੋ : ਵੱਧਦੀ ਆਵਾਜਾਈ ਤੇ ਤੇਜ਼ ਰਫ਼ਤਾਰ ਨਾਲ ਸੜਕਾਂ 'ਤੇ ਚੱਲਦੇ ਵਾਹਨ ਘਟਨਾਵਾਂ ਨੂੰ ਸੱਦਾ ਦਿੰਦੇ ਹਨ, ਜਿਸਦੇ ਚਲਦੇ ਨਿੱਤ ਕੋਈ ਨਾ ਕੋਈ Road accident ਦੀ ਖ਼ਬਰ ਮਿਲਦੀ ਹੈ, ਤਲਵੰਡੀ ਸਾਬੋ 'ਚ ਅਜਿਹੇ ਹੀ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਮਾਸੂਮ ਬੱਚੀ ਦੀ ਮੌਤ ਦਾ ਸਮਾਚਾਰ ਹੈ। [caption id="attachment_451189" align="aligncenter" width="599"]Road Accident in village Sheikhpura in Talwandi Sabo , five-year-old girl death ਮਾਪਿਆਂ ਤੋਂ ਵਿੱਛੜੀ ਉਨ੍ਹਾਂ ਦੀ ਮਾਸੂਮ ਧੀ, ਸੜਕ ਹਾਦਸੇ 'ਚ ਹੋਈ ਮੌਤ[/caption] ਮਿਲੀ ਜਾਣਕਾਰੀ ਮੁਤਾਬਿਕ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖੂਪੁਰਾ ਵਿਖੇ ਤੇਜ਼ ਰਫ਼ਤਾਰ 'ਚ ਆ ਰਹੀ ਕਾਰ ਨੇ ਪੰਜ ਸਾਲਾ ਮਾਸੂਮ ਨੂੰ ਦਰੜ ਦਿੱਤਾ, ਜਿਸਦੇ ਕਾਰਨ ਉਕਤ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। [caption id="attachment_451190" align="aligncenter" width="700"]Road Accident in village Sheikhpura in Talwandi Sabo , five-year-old girl death ਮਾਪਿਆਂ ਤੋਂ ਵਿੱਛੜੀ ਉਨ੍ਹਾਂ ਦੀ ਮਾਸੂਮ ਧੀ, ਸੜਕ ਹਾਦਸੇ 'ਚ ਹੋਈ ਮੌਤ[/caption] ਦੱਸਣਯੋਗ ਹੈ ਕਿ ਤਲਵੰਡੀ ਸਾਬੋ ਮੋੜ 'ਤੇ ਵੱਸਦੇ ਪਿੰਡ ਸ਼ੇਖੂਪੁਰਾ 'ਚ ਉਕਤ ਮਾਸੂਮ ਬੱਚੀ, ਜਿਸਦਾ ਨਾਮ ਲਖਵਿੰਦਰ ਕੌਰ ਦੱਸਿਆ ਜਾ ਰਿਹਾ ਹੈ, ਸੜਕ ਪਾਰ ਕਰਕੇ ਦੂਜੇ ਪਾਸੇ ਆਪਣੇ ਪਿਤਾ ਸੁਖਵਿੰਦਰ ਸਿੰਘ ਕੋਲ ਜਾ ਰਹੀ ਸੀ, ਇਸੇ ਦੌਰਾਨ ਅੰਨ੍ਹੇਵਾਹ ਆ ਰਹੀ ਕਾਰ ਉਸ 'ਚ ਟਕਰਾਈ ਤੇ ਇਸ ਦਿਲ-ਕੰਬਾਊ ਹਾਦਸੇ 'ਚ ਬੱਚੀ ਚੱਲ ਵੱਸੀ। [caption id="attachment_451188" align="aligncenter" width="750"]Road Accident in village Sheikhpura in Talwandi Sabo , five-year-old girl death ਮਾਪਿਆਂ ਤੋਂ ਵਿੱਛੜੀ ਉਨ੍ਹਾਂ ਦੀ ਮਾਸੂਮ ਧੀ, ਸੜਕ ਹਾਦਸੇ 'ਚ ਹੋਈ ਮੌਤ[/caption] ਦੱਸ ਦੇਈਏ ਕਿ ਤਲਵੰਡੀ ਸਾਬੋ ਪੁਲਿਸ ਨੇ ਮਾਪਿਆਂ ਤੋਂ ਵਿਛੜੀ ਬੱਚੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਬੱਚੀ ਦੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਕਾਰ-ਚਾਲਕ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਸੀ, ਉਸਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮਹਿਕਮੇ ਵੱਲੋਂ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ। -PTCNews


Top News view more...

Latest News view more...