ਮੁੱਖ ਖਬਰਾਂ

ਮੀਂਹ 'ਚ ਸੜਕ ਬਣਾਉਣ ਵਾਲੇ ਅਫ਼ਸਰ ਕੀਤੇ ਮੁਅੱਤਲ

By Ravinder Singh -- July 09, 2022 9:31 pm -- Updated:July 09, 2022 9:32 pm

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਭਾਰੀ ਬਰਸਾਤ ਦਰਮਿਆਨ ਸੜਕ ਬਣਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵਾਇਰਲ ਵੀਡੀਓ ਹੁਸ਼ਿਆਰਪੁਰ ਦੀ ਹੈ, ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਢੱਕੋਂ ਵਿਚ ਮੀਂਹ ਪੈਂਦੇ ਵਿੱਚ ਹੀ ਸੜਕ ਬਣਾਈ ਜਾ ਰਹੀ ਸੀ। ਜਿਸ ਦਾ ਪਿੰਡ ਵਾਸੀ ਨੇ ਵਿਰੋਧ ਕੀਤਾ ਅਤੇ ਵੀਡੀਓ ਬਣਾ ਕੇ ਵਾਇਰਲ ਕੀਤੀ।

ਮੀਂਹ 'ਚ ਸੜਕ ਬਣਾਉਣ ਵਾਲੇ ਅਫ਼ਰ ਕੀਤੇ ਮੁਅੱਤਲਇਸ ਵੀਡੀਓ ਨੇ ਦੇਖ ਕੇ ਵਿਭਾਗ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਅਧਿਕਾਰੀਆਂ ਉਤੇ ਗਾਜ਼ ਡਿੱਗ ਪਈ ਹੈ। ਪੀਡਬਲਿਊਡੀ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਵੀਡੀਓ ਵਾਇਰਲ ਹੋਣ ਉਤੇ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਭਗਵੰਤ ਮਾਨ ਤੇ ਅਮਿਤ ਸ਼ਾਹ ਨੂੰ ਘੇਰਿਆ

  • Share