ਔਰਤ ਦਾ ਬੈਂਕ ਬੈਲੇਂਸ ਦੇਖ ਚੋਰ ਨੂੰ ਵੀ ਆਇਆ ਤਰਸ, ਕੀਤਾ ਇਹ ਕੰਮ

atm
ਔਰਤ ਦਾ ਬੈਂਕ ਬੈਲੇਂਸ ਦੇਖ ਚੋਰ ਨੂੰ ਵੀ ਆਇਆ ਤਰਸ, ਕੀਤਾ ਇਹ ਕੰਮ

ਔਰਤ ਦਾ ਬੈਂਕ ਬੈਲੇਂਸ ਦੇਖ ਚੋਰ ਨੂੰ ਵੀ ਆਇਆ ਤਰਸ, ਕੀਤਾ ਇਹ ਕੰਮ,ਚੀਨ ਦੇ ਗੁਆਂਗਡੋਂਗ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਥੇ ਇੱਕ ਚੋਰ ਚੋਰੀ ਕਰਨ ਆਇਆ ਤੇ ਉਹ ਚੋਰੀ ਕੀਤੇ ਬਿਨਾਂ ਹੀ ਵਾਪਸ ਚਲਾ ਗਿਆ। ਜਿਸ ਦੀ ਚਰਚਾ ਹੁਣ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ। ਹਾਲਾਂਕਿ ਉਹ ਪੁਲਸ ਦੀ ਗ੍ਰਿਫਤ ‘ਚ ਹੈ।

atm
ਔਰਤ ਦਾ ਬੈਂਕ ਬੈਲੇਂਸ ਦੇਖ ਚੋਰ ਨੂੰ ਵੀ ਆਇਆ ਤਰਸ, ਕੀਤਾ ਇਹ ਕੰਮ

ਮਿਲੀ ਜਾਣਕਾਰੀ ਮੁਤਾਬਕ ਇਥੇ ਇਕ ਔਰਤ ਏ.ਟੀ.ਐੱਮ. ‘ਚੋਂ ਪੈਸੇ ਕੱਢ ਰਹੀ ਸੀ, ਉਸੇ ਦੌਰਾਨ ਇਕ ਚੋਰ ਆਇਆ ਤੇ ਉਸ ਨੇ ਮਹਿਲਾ ਨੂੰ ਚਾਕੂ ਦਿਖਾਇਆ। ਚਾਕੂ ਦਿਖਾ ਕੇ ਚੋਰ ਨੇ ਔਰਤ ਤੋਂ ਪੈਸੇ ਖੋਹੇ। ਡਰ ਨਾਲ ਔਰਤ ਨੇ ਏ.ਟੀ.ਐੱਮ. ‘ਚੋਂ ਕਢਾਏ 2,500 ਯੂਆਨ ਉਸ ਨੂੰ ਦੇ ਦਿੱਤੇ।

atm
ਔਰਤ ਦਾ ਬੈਂਕ ਬੈਲੇਂਸ ਦੇਖ ਚੋਰ ਨੂੰ ਵੀ ਆਇਆ ਤਰਸ, ਕੀਤਾ ਇਹ ਕੰਮ

ਨਾਲ ਹੀ ਕਿਹਾ ਕਿ ਉਹ ਆਪਣਾ ਬੈਂਕ ਬੈਲੇਂਸ ਦਿਖਾਏ। ਔਰਤ ਨੇ ਚੋਰ ਦੀ ਗੱਲ ਮੰਨ ਲਈ ਤੇ ਚੋਰ ਨੂੰ ਬਾਕੀ ਬਚੇ ਪੈਸੇ ਦਿਖਾਏ। ਪਰੰਤੂ ਜਿਵੇਂ ਹੀ ਬੈਲੇਂਸ ਸਕ੍ਰੀਨ ‘ਤੇ ਆਇਆ ਚੋਰ ਦਾ ਦਿਲ ਪਿਘਲ ਗਿਆ। ਚੋਰ ਨੇ ਦੇਖਿਆ ਕਿ ਔਰਤ ਦੇ ਖਾਤੇ ‘ਚ ਇਕ ਵੀ ਰੁਪਇਆ ਨਹੀਂ ਸੀ।ਇਹ ਸਭ ਦੇਖ ਚੋਰ ਨੂੰ ਔਰਤ ਦੇ ਤਰਸ ਆ ਗਿਆ ਤੇ ਉਸ ਨੇ 2500 ਯੂਆਨ ਔਰਤ ਨੂੰ ਬਿਨਾਂ ਨੁਕਸਾਨ ਪਹੁੰਚਾਏ ਵਾਪਸ ਦੇ ਦਿੱਤੇ।

-PTC News