ਹੋਰ ਖਬਰਾਂ

ਰੁਪਿਆ 5 ਪੈਸੇ ਦੀ ਤੇਜ਼ੀ ਦੇ ਨਾਲ 64.05 'ਤੇ ਪਹੁੰਚਿਆ!

By Joshi -- August 23, 2017 12:08 pm -- Updated:Feb 15, 2021

ਮੁੰਬਈ: 23 ਅਗਸਤ ਬੈਂਕਾਂ ਅਤੇ ਬਰਾਮਦਕਾਰਾਂ ਵੱਲੋਂ ਅਮਰੀਕੀ ਕਰੰਸੀ ਦੀ ਲਗਾਤਾਰ ਵਿਕਰੀ ਨਾਲ ਰੁਪਿਆ 5 ਪੈਸੇ ਸੁਧਰ ਕੇ 64.05 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ ਹੈ।

ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ਾਂ 'ਚ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ' ਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੇ ਉੱਚ ਪੱਧਰ 'ਤੇ ਖੁੱਲ੍ਹਣਾ ਇਸ ਦਾ ਮੁੱਖ ਕਾਰਨ ਹੈ।
Rupee gains to reach at 64.05, sensex reaches at 31,440.86!ਕੱਲ੍ਹ ਰੁਪਏ ਦੀ ਕੀਮਤ 4 ਪੈਸੇ ਦੀ ਤੇਜ਼ੀ ਨਾਲ 64.10 ਦੇ ਪੱਧਰ ਦੇ ਨਾਲ ਦੋ ਹਫਤੇ ਦੇ ਉੱਚ ਪੱਧਰ 'ਤੇ ਬੰਦ ਹੋਈ ਸੀ।
Rupee gains to reach at 64.05, sensex reaches at 31,440.86!ਇਸ ਦੌਰਾਨ, ਸ਼ੁਰੂਆਤੀ ਕਾਰੋਬਾਰ 'ਚ ਬੈਂਚਮਾਰਕ ਬੀਐਸਈ ਦਾ ਸੈਂਸੈਕਸ 149.01 ਅੰਕ ਜਾਂ 0.47 ਫੀਸਦੀ ਦੀ ਤੇਜ਼ੀ ਨਾਲ 31,440.86 ਅੰਕਾਂ' ਤੇ ਪਹੁੰਚ ਗਿਆ।