
ਇਸ ਕੰਪਨੀ ਨੇ ਔਰਤਾਂ ਨੂੰ ਦਿੱਤਾ ਆਫ਼ਰ ! ਸਕਰਟ ਪਾ ਕੇ ਆਉਣ ‘ਤੇ ਮਿਲੇਗੀ ਵੱਧ ਤਨਖ਼ਾਹ:ਮਾਸਕੋ : ਰੂਸ ਦੀ ਇੱਕ ਕੰਪਨੀ ਆਪਣੀ ਮਹਿਲਾ ਕਰਮਚਾਰੀਆਂ ਲਈ ਲਏ ਫੈਸਲੇ ਕਾਰਨ ਇੰਨੀ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਰੂਸ ਦੀ ਐਲੂਮੀਨੀਅਮ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਨੇ ਇੱਕ ਫ਼ੈਸਲਾ ਲਿਆ ਹੈ ਕਿ ਜੋ ਮਹਿਲਾਂ ਕਰਮਚਾਰੀਆਂ ਸਕਰਟ ਪਾ ਕੇ ਅਤੇ ਮੇਕਅਪ ਕਰਕੇ ਦਫ਼ਤਰ ਆਉਣ ‘ਤੇ 104 ਰੁਪਏ ਰੋਜਾਨਾ ਜ਼ਿਆਦਾ ਦੇਣ ਦਾ ਐਲਾਨ ਕੀਤਾ ਹੈ।

ਇਹ ਕੰਪਨੀ ਆਪਣੀਆਂ ਮਹਿਲਾ ਕਰਮੀਆਂ ਨੂੰ ਸਕਰਟ ਤੇ ਮੈਕ ਦਾ ਮੇਕਅੱਪ ਲਾ ਕੇ ਕੰਮ ‘ਤੇ ਆਉਣ ਲਈ ਰੋਜ਼ਾਨਾ 104 ਰੁਪਏ ਜ਼ਿਆਦਾ ਦੇ ਰਹੀ ਹੈ।ਕੰਪਨੀ ਵਰਕਪਲੇਸ ‘ਤੇ ਚੰਗਾ ਮਾਹੌਲ ਸਿਰਜਣ ਲਈ ਇੱਕ ਮਹੀਨਾ ਇੱਕ ਖਾਸ ਮੈਰਾਥਨ ਚਲਾ ਰਹੀ ਹੈ, ਜਿਸ ਵਿੱਚ ਮਹਿਲਾਵਾਂ ਨੂੰ ਇਹ ਤੋਹਫਾ ਦਿੱਤਾ ਜਾ ਰਿਹਾ ਹੈ।ਇਸ ਕਰਕੇ ਸਕਰਟ ਪਹਿਨ ਕੇ ਦਫਤਰ ਆਉਣ ਵਾਲੀਆਂ ਔਰਤਾਂ ਨੂੰ ਕੰਪਨੀ ਵੱਲੋਂ ਬਤੌਰ ਪੁਰਸਕਾਰ ਇਹ ਰਾਸ਼ੀ ਦਿੱਤੀ ਜਾਵੇਗੀ।

ਕੰਪਨੀ ਦੇ ਇਸ ਫੈਸਲੇ ‘ਤੇ ਲੋਕਾਂ ਵੱਲੋਂ ਰਲੀ-ਮਿਲੀ ਪ੍ਰਤੀਕਿਰਿਆ ਮਿਲ ਰਹੀ ਹੈ।ਕੁਝ ਲੋਕ ਕੰਪਨੀ ਦੇ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਹਨ ਅਤੇ ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕੰਪਨੀ ਦੇ ਇਸ ਫੈਸਲੇ ਨੂੰ ਡਾਰਕ ਏਜ ਦੱਸਿਆ ਹੈ।ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਮਹਿਲਾਵਾਂ ‘ਚ ਜਾਗਰੂਕਤਾ ਆਵੇਗੀ।

ਕੰਪਨੀ ਵੱਲੋਂ ਇਸ ਪ੍ਰੋਗਰਾਮ ਨੂੰ ਲੈ ਕੇ ਕਿਹਾ ਗਿਆ ਹੈ ਕਿ ਜਿਆਦਾਤਰ ਔਰਤਾਂ ਟ੍ਰਾਊਜ਼ਰ ਪਹਿਨਦੀਆਂ ਹਨ।ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਸ ਮੁਹਿੰਮ ਦੇ ਜਰੀਏ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਾਵੇ।ਕੰਪਨੀ ਦਾ ਇਹ ਵਿਸ਼ੇਸ਼ ਪ੍ਰੋਗਰਾਮ 27 ਮਈ ਤੋਂ ਸ਼ੁਰੂ ਹੋ ਹੋਇਆ ਸੀ ਜੋ ਕਿ 30 ਜੂਨ ਤੱਕ ਚੱਲੇਗਾ ਅਤੇ ਪੈਸੇ ਸਿਰਫ ਉਨ੍ਹਾਂ ਮਹਿਲਾਂ ਕਰਮਚਾਰੀਆਂ ਨੂੰ ਦਿੱਤੇ ਜਾਣਗੇ ਜੋ ਸਕਰਟ ਅਤੇ ਮੇਕਅਪ ਦੇ ਨਾਲ ਆਪਣੀ ਤਸਵੀਰਾਂ ਕੰਪਨੀ ਨੂੰ ਭੇਜਣਗੀਆਂ।
-PTCNews