Mon, Apr 29, 2024
Whatsapp

Russia-Ukraine war: ਰੂਸੀ ਫੌਜੀ ਕਾਰਵਾਈ ਦੇ ਵਿਚਕਾਰ ਯੂਕਰੇਨੀ ਵੈੱਬਸਾਈਟ 'ਤੇ ਹੋਏ ਸਾਈਬਰ ਹਮਲੇ

Written by  Pardeep Singh -- February 24th 2022 06:10 PM -- Updated: February 24th 2022 06:18 PM
Russia-Ukraine war: ਰੂਸੀ ਫੌਜੀ ਕਾਰਵਾਈ ਦੇ ਵਿਚਕਾਰ ਯੂਕਰੇਨੀ ਵੈੱਬਸਾਈਟ 'ਤੇ ਹੋਏ ਸਾਈਬਰ ਹਮਲੇ

Russia-Ukraine war: ਰੂਸੀ ਫੌਜੀ ਕਾਰਵਾਈ ਦੇ ਵਿਚਕਾਰ ਯੂਕਰੇਨੀ ਵੈੱਬਸਾਈਟ 'ਤੇ ਹੋਏ ਸਾਈਬਰ ਹਮਲੇ

Russia-Ukraine war: ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਬਹੁਤੇ ਦੇਸ਼ਾ 'ਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਯੂਕਰੇਨ ਵਿਚ ਹਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੇ ਵਿਚਕਾਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸਦੇ ਦੌਰਾਨ ਰੂਸ ਨੇ ਵੀਰਵਾਰ ਸਵੇਰੇ 8:30 ਵਜੇ ਯੂਕਰੇਨ 'ਤੇ ਹਮਲਾ ਕੀਤਾ। ਇਸ ਹਮਲੇ 'ਚ ਯੂਕਰੇਨ ਦੇ 9 ਨਾਗਰਿਕ ਮਾਰੇ ਗਏ ਹਨ ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਤਾਂ ਕਈ ਫੌਜੀਆਂ ਦੀ ਮੌਤ ਦੀ ਖਬਰ ਆਈ ਹੈ। ਉੱਥੇ ਹੀ ਰੂਸ ਵੱਲੋਂ ਯੂਕਰੇਨ 'ਤੇ ਫੌਜੀ ਕਾਰਵਾਈ ਦੌਰਾਨ ਹੀ ਸਾਈਬਰ ਹਮਲੇ ਤੋਂ ਬਾਅਦ ਯੂਕਰੇਨ ਦੀਆਂ ਪ੍ਰਮੁੱਖ ਸਰਕਾਰੀ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ। ਇਕ ਰਿਪੋਰਟ ਅਨੁਸਾਰ ਸਾਈਬਰ ਹਮਲੇ ਤੋਂ ਬਾਅਦ ਯੂਕਰੇਨ ਦੀ ਕੈਬਨਿਟ, ਵਿਦੇਸ਼ ਮੰਤਰਾਲੇ, ਬੁਨਿਆਦੀ ਢਾਂਚਾ, ਸਿੱਖਿਆ ਅਤੇ ਹੋਰ ਮੰਤਰਾਲਿਆਂ ਦੀਆਂ ਵੈੱਬਸਾਈਟਾਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਸਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹੈਕਿੰਗ ਤੋਂ ਕੁਝ ਸਮੇਂ ਪਹਿਲਾਂ ਯੂਕਰੇਨ ਵਿੱਚ ਹਜ਼ਾਰਾਂ ਕੰਪਿਊਟਰਾਂ 'ਤੇ ਡਾਟਾ ਪਾਇਆ ਗਿਆ ਸੀ। ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ ਟੈਕਨਾਲੋਜੀ ਅਧਿਕਾਰੀ ਚਾਰਲਸ ਕਾਰਮੈਕਲ ਨੇ ਕਿਹਾ ਹੈ ਕਿ ਮਾਨੂੰ ਯੂਕਰੇਨ ਵਿੱਚ ਕਈ ਵਪਾਰਕ ਅਤੇ ਸਰਕਾਰੀ ਸੰਸਥਾਵਾਂ 'ਤੇ ਇੱਕ ਵਿਨਾਸ਼ਕਾਰੀ ਮਾਲਵੇਅਰ ਹਮਲੇ ਦੀ ਸੂਚਨਾ ਮਿਲੀ ਹੈ। ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਰੂਸ ਵੱਲੋਂ ਯੂਕਰੇਨ 'ਚ ਫੌਜੀ ਕਾਰਵਾਈ ਦੇ ਨਾਲ ਹੀ ਸਾਈਬਰ ਆਪਰੇਸ਼ਨ ਵੀ ਕੀਤਾ ਜਾਵੇਗਾ। Russia-Ukraine war: At least 7 killed, 9 injured in Ukraine after Russian invasion ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੇਕਰ ਯੂਕਰੇਨ ਵਿੱਚ ਰੂਸ ਉੱਤੇ ਸਾਈਬਰ ਹਮਲਾ ਕਰਦਾ ਹੈ ਤਾਂ ਅਮਰੀਕਾ ਵੀ ਆਪਣੇ ਸਾਈਬਰ ਕਾਰਵਾਈਆਂ ਨਾਲ ਜਵਾਬ ਦੇਵੇਗਾ।ਸਾਈਬਰ ਸੁਰੱਖਿਆ ਫਰਮ ESET ਦੇ ਮੁਤਾਬਿਕ ਸਾਈਬਰ ਹਮਲੇ ਨੇ ਯੂਕਰੇਨ ਦੇ ਵੱਡੇ ਸੰਗਠਨਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਵੀ ਪੜ੍ਹੋ:Russia-Ukraine war: ਯੂਕਰੇਨ ਹਮਲੇ 'ਚ 9 ਨਾਗਰਿਕਾਂ ਦੀ ਮੌਤ, ਕਈ ਹੋਏ ਜਖ਼ਮੀ  -PTC News


Top News view more...

Latest News view more...