PPE ਕਿੱਟ ਦੇ ਥੱਲੇ ਸਿਰਫ ‘ਅੰਡਰਗਾਰਮੈਂਟਸ’ ਪਾ ਕੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਨਰਸ ਸਸਪੈਂਡ, ਪੜ੍ਹੋ ਨਰਸ ਦਾ ਹੈਰਾਨੀਜਨਕ ਬਿਆਨ

Russian nurse suspended for wearing only lingerie under see-through PPE gown
PPE ਕਿੱਟ ਦੇ ਥੱਲੇਸਿਰਫ 'ਅੰਡਰਗਾਰਮੈਂਟਸ' ਪਾ ਕੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਨਰਸ ਸਸਪੈਂਡ, ਪੜ੍ਹੋ ਨਰਸ ਦਾ ਹੈਰਾਨੀਜਨਕ ਬਿਆਨ 

PPE ਕਿੱਟ ਦੇ ਥੱਲੇ ਸਿਰਫ ‘ਅੰਡਰਗਾਰਮੈਂਟਸ’ ਪਾ ਕੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਨਰਸ ਸਸਪੈਂਡ, ਪੜ੍ਹੋ ਨਰਸ ਦਾ ਹੈਰਾਨੀਜਨਕ ਬਿਆਨ:ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਡਾਕਟਰ ਅਤੇ ਮੈਡੀਕਲ ਸਟਾਫ਼ ਕੋਰੋਨਾ ਵਾਇਰਸ ਦੇ ਪੀੜਤਾਂਦਾ ਇਲਾਜ ਕਰਦੇ ਸਮੇਂ ਬਚਾਅ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਓਥੇ ਹੀ ਇੱਕ ਰੂਸੀ ਨਰਸ ਆਪਣੀ ਅਜੀਬ ਕਾਰਗੁਜ਼ਾਰੀ ਨਾਲ ਇਸ ਸਮੇਂ ਚਰਚਾ ਵਿੱਚ ਹੈ। ਰੂਸ ਵਿੱਚ ਕੋਰੋਨਾ ਵਾਰਡ ਵਿਚ ਇਕ ਨਰਸ ਸਿਰਫ਼ ਪੀਪੀਈ ਕਿੱਟ ਪਾ ਕੇ ਆਈ ,ਜਿਸ ਵਿਚੋਂ ਦੀ ਉਸ ਦੇ ਅੰਡਰਗਰਮੈਂਟਸ ਸਾਫ ਨਜ਼ਰ ਆ ਰਹੇ ਸਨ।

ਦਰਅਸਲ ‘ਚ ਰੂਸ ਦੇ ਇਕ ਹਸਪਤਾਲ ਵਿਚ ਪੀਪੀਈ ਕਿੱਟ ਦੇ ਥੱਲੇ ਸਿਰਫ ‘ਅੰਡਰਗਾਰਮੈਂਟਸ’ ਪਾ ਕੇ ਕੋਰੋਨਾ ਵਾਇਰਸ ਪੀੜਤਾਂ ਦੇ ਇਲਾਜ ਵਿਚ ਲੱਗੀ ਇਕ ਨਰਸ ਦੀ ਫੋਟੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੈ। ਜਿਸ ਤੋਂ ਬਾਅਦ ਹਸਪਤਾਲ ਨੇ ਇਸ ਨਰਸ ਨੂੰ ਸਸਪੈਂਡ ਕਰ ਦਿੱਤਾ ਹੈ। ਹਾਲਾਂਕਿ ਹੁਣ ਇਸ ਰੂਸੀ ਨਰਸ ਅਤੇ ਉਸ ਦੇ ਹੋਰ ਸਾਥੀਆਂ ਨੇ ਉਨ੍ਹਾਂ ਲੋਕਾਂ ਨੂੰ ਢੁਕਵਾਂ ਜਵਾਬ ਦਿੱਤਾ ਹੈ,ਜਿਨ੍ਹਾਂ ਨੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਸਿਹਤ ਕਰਮਚਾਰੀਆਂ ਦਾ ਸੋਸ਼ਲ ਮੀਡੀਆ ‘ਤੇ ਮਜ਼ਾਕ ਉਡਾਇਆ।

ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਨਰਸਾਂ ਨੇ ਦੱਸਿਆ ਹੈ ਕਿ ਉਹ ਲਗਾਤਾਰ ਪੀਪੀਈ ਸੂਟ ਪਹਿਨਣ ਕਰਕੇ ਬਹੁਤ ਗਰਮੀ ਮਹਿਸੂਸ ਕਰ ਰਹੇ ਸਨ ਅਤੇ ਉਹ ਬਰੇਕ ਵੀ ਨਹੀਂ ਲੈ ਸਕੀਆਂ ਕਿਉਂਕਿ ਇਥੇ ਹੱਦ ਨਾਲੋਂ ਜ਼ਿਆਦਾ ਮਰੀਜ਼ ਸਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਪੀਪੀਈ ਥੱਲੇ ਘੱਟ ਕੱਪੜੇ ਪਹਿਣ ਕੇ ਕੰਮ ਕਰਨਾ ਬਿਹਤਰ ਸਮਝਿਆ ਹੈ। ਹਾਲਾਂਕਿ ਇਨ੍ਹਾਂ ਦੇ ਜਵਾਬ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਇਆ ਗਿਆ।

ਇਸ 23 ਸਾਲਾ ਨਰਸ ਨੇ ਦੱਸਿਆ ਕਿ ਗਰਮੀ ਕਾਰਨ ਉਸਨੇ ਆਪਣਾ ਨਰਸ ਗਾਊਨ ਉਤਾਰਨ ਅਤੇ ਸਵੀਮਿੰਗ ਸੂਟਵਿਚ ਕੰਮ ਕਰਨ ਦਾ ਫੈਸਲਾ ਕੀਤਾ। ਉਹ ਉਸ ਦਿਨ ਲਗਾਤਾਰ ਤਿੰਨ ਸ਼ਿਫਟਾਂ ਵਿੱਚ ਕੰਮ ਕਰ ਰਹੀ ਸੀ ਅਤੇ ਉਸ ਨੇ ਮਹਿਸੂਸ ਕੀਤਾ ਕਿ ਮਰੀਜ਼ਾਂ ਦੀ ਦੇਖਭਾਲ ਕਰਨਾ ਜਾਰੀ ਰੱਖਣਾ ਹੋਰ ਜ਼ਰੂਰੀ ਹੈ, ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਹਸਪਤਾਲ ਤੋਂ ਏ ਨਰਸ ਕੰਮ ਕਰਦੀ ਹੈ, ਉਸ ਵਿਚੋਂ ਫਿਲਹਾਲ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਹਸਪਤਾਲ ਦੇ ਡਾਕਟਰਾਂ ,ਨਰਸਾਂ ਅਤੇ ਹੋਰ ਮੈਡੀਕਲ ਸਟਾਫ ਨੇ ਨਰਸ ਦੇ ਹੱਕ ਵਿੱਚ ਮੋਰਚਾ ਖੋਲ੍ਹ ਦਿੱਤਾ ਹੈ। ਸਟਾਫ ਦਾ ਕਹਿਣਾ ਹੈ ਕਿ ਸਥਿਤੀ ਨੂੰ ਸਮਝਣ ਦੀ ਬਜਾਏ ਹਸਪਤਾਲ ਵੱਲੋਂ ਕੁਝ ਟਰੋਲ ਦੀ ਰਾਇ ਦੇ ਅਧਾਰ ਉਤੇ ਲਿਆ ਫੈਸਲਾ ਬਿਲਕੁਲ ਗਲਤ ਹੈ। ਇੱਕ ਰੂਸੀ ਅਖਬਾਰ ਨਾਲ ਗੱਲਬਾਤ ਕਰਦਿਆਂ ਉਕਤ ਨਰਸ ਨੇ ਕਿਹਾ ਮੈਂ ਆਪਣਾ ਕੰਮ ਕਰ ਰਹੀ ਸੀ ਅਤੇ ਗਰਮੀ ਕਾਰਨ ਮੈਂ ਕੰਮ ਰੋਕਣਾ ਨਹੀਂ ਚਾਹੁੰਦੀ ਸੀ। ਅਸੀਂ ਆਪਣੀ ਜਾਨ ‘ਤੇ ਖੇਡ ਕੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਾਂ, ਉਹ ਲੋਕ ਜੋ ਮੇਰੇ ਕੱਪੜੇ ਦੇਖ ਕੇ ਅਸਹਿਜ ਹਨ, ਸ਼ਰਮਿੰਦਾ ਹੋਣਾ ਚਾਹੀਦਾ ਹੈ।
-PTCNews