Sat, Apr 27, 2024
Whatsapp

ਮਨਜੀਤ ਸਿੰਘ ਜੀ.ਕੇ. ਦੀ ਕੁੱਟਮਾਰ ਦਾ ਮਾਮਲਾ :ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਵਫਦ ਨੇ ਅਮਰੀਕੀ ਰਾਜਦੂਤ ਨਾਲ ਕੀਤੀ ਮੁਲਾਕਾਤ

Written by  Shanker Badra -- August 27th 2018 03:28 PM
ਮਨਜੀਤ ਸਿੰਘ ਜੀ.ਕੇ. ਦੀ ਕੁੱਟਮਾਰ ਦਾ ਮਾਮਲਾ :ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਵਫਦ ਨੇ ਅਮਰੀਕੀ ਰਾਜਦੂਤ ਨਾਲ ਕੀਤੀ ਮੁਲਾਕਾਤ

ਮਨਜੀਤ ਸਿੰਘ ਜੀ.ਕੇ. ਦੀ ਕੁੱਟਮਾਰ ਦਾ ਮਾਮਲਾ :ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਵਫਦ ਨੇ ਅਮਰੀਕੀ ਰਾਜਦੂਤ ਨਾਲ ਕੀਤੀ ਮੁਲਾਕਾਤ

ਮਨਜੀਤ ਸਿੰਘ ਜੀ.ਕੇ. ਦੀ ਕੁੱਟਮਾਰ ਦਾ ਮਾਮਲਾ :ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਵਫਦ ਨੇ ਅਮਰੀਕੀ ਰਾਜਦੂਤ ਨਾਲ ਕੀਤੀ ਮੁਲਾਕਾਤ:ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਵਫਦ ਵੱਲੋਂ ਅੱਜ ਅਮਰੀਕੀ ਰਾਜਦੂਤ ਨਾਲ ਮੁਲਾਕਾਤ ਕੀਤੀ ਹੈ।ਉਸ ਮੌਕੇ ਵਫਦ ਨੇ ਮਨਜੀਤ ਸਿੰਘ ਜੀ.ਕੇ. 'ਤੇ ਹੋਏ ਹਮਲੇ ਬਾਰੇ ਗੱਲਬਾਤ ਕੀਤੀ ਹੈ।ਉਨ੍ਹਾਂ ਨੇ ਮਨਜੀਤ ਸਿੰਘ ਜੀ.ਕੇ ਨੂੰ ਅਮਰੀਕਾ 'ਚ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਬੀਬੀ ਬਾਦਲ ਨੇ ਮਨਜੀਤ ਸਿੰਘ ਜੀ.ਕੇ.'ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਬਚਾਉਣ ਲਈ ਕਾਂਗਰਸ ਦੇ ਗੁੰਡਿਆਂ ਨੇ ਮਨਜੀਤ ਸਿੰਘ ਜੀ.ਕੇ. 'ਤੇ ਹਮਲਾ ਕੀਤਾ ਹੈ। ਦੱਸ ਦੇਈਏ ਕਿ ਐਤਵਾਰ ਨੂੰ ਅਮਰੀਕਾ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ 'ਤੇ ਦੂਜੀ ਵਾਰ ਵੱਡਾ ਹਮਲਾ ਹੋਇਆ ਹੈ।ਇਸ ਤੋਂ ਪਹਿਲਾਂ ਨਿਊਯਾਰਕ 'ਚ ਹਮਲਾ ਹੋਇਆ ਸੀ ਪਰ ਐਤਵਾਰ ਨੂੰ ਯੂਬਾ ਸਿਟੀ ਵਿੱਚ ਕਈ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ,ਜਿਸ ਵਿਚ ਜੀ.ਕੇ ਦੀ ਦਸਤਾਰ ਵੀ ਲੱਥ ਗਈ। -PTCNews


Top News view more...

Latest News view more...