ਪੰਜਾਬ ਦੇ ਸਰਕਾਰੀ ਖਜਾਨੇ 'ਤੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ ਡਕੈਤੀ : ਸੁਖਬੀਰ ਸਿੰਘ ਬਾਦਲ

By Shanker Badra - May 30, 2020 5:05 pm

ਪੰਜਾਬ ਦੇ ਸਰਕਾਰੀ ਖਜਾਨੇ 'ਤੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ ਡਕੈਤੀ : ਸੁਖਬੀਰ ਸਿੰਘ ਬਾਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਐਮਰਜੈਂਸੀ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਪੰਜਾਬ ਦੇ ਖਜਾਨੇ 'ਤੇ ਡਕੈਤੀ ਚੱਲ ਰਹੀ ਹੈ ,ਉਸਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸਿੱਧੇ ਢੰਗ ਨਾਲ ਕਿਸਾਨਾਂ 'ਤੇ ਬਿਜਲੀ ਬਿਲ ਲਗਾਉਣ ਦੀ ਜੋ ਕੋਸ਼ਿਸ਼ ਚੱਲ ਰਹੀ ਹੈ, ਉਸ ਦਾ ਅਕਾਲੀ ਦਲ ਨੇ ਤਿੱਖੀ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਕਲੀ ਬੀਜ ਮੰਤਰੀਆਂ ਦੀ ਸਹਿ ਨਾਲ ਦਿੱਤੇ ਜਾ ਰਹੇ ਹਨ।  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਕਲੀ ਬੀਜਾਂ ਦਾ ਕੇਸ ਤਾਂ ਦਰਜ ਕਰ ਦਿੱਤਾ ਪਰ ਦੁਕਾਨਾਂ ਵੀ ਦੁਕਾਨਾਂ ਅਜੇ ਵੀ ਖੁੱਲੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਅੱਜ ਤੱਕ ਬਰਾੜ ਸੀਡ 'ਤੇ ਕੋਈ ਕਾਰਵਾਈ ਨਹੀਂ ਕੀਤੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਜੋ ਐੱਸ.ਆਈ.ਟੀ ਬਣਾਈ ਹੈ, ਉਸਨੂੰ ਨਿਕਾਰਦੇ ਹਨ,ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਪੰਜਾਬ ਵਿਚ ਨਕਲੀ ਸ਼ਰਾਬ ਵੇਚੀ ਗਈ ਅਤੇ ਖ਼ਜਾਨੇ ਦੀ ਲੁੱਟ ਕੀਤੀ ਗਈ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਵੱਡਾ ਘੁਟਾਲਾ ਰਾਸ਼ਨ ਦਾ ਹੋਇਆ ਹੈ। ਜਿਨ੍ਹਾਂ ਵੀ ਰਾਸ਼ਨ ਪੰਜਾਬ ਵਿਚ ਵੰਡਿਆ ਜਾ ਰਿਹਾ ਹੈ ,ਉਹ ਕੇਂਦਰ ਸਰਕਾਰ ਨੇ ਭੇਜਿਆ ਹੈ। ਇਸ ਦੌਰਾਨ ਗ਼ਰੀਬ ਨੂੰ ਰਾਸ਼ਨ ਨਹੀਂ ਮਿਲ ਰਿਹਾ ਬਲਕਿ ਕਾਂਗਰਸ ਨੂੰ ਰਾਸ਼ਨ ਮਿਲ ਰਿਹਾ ਅਤੇ ਉਹ ਵੇਚ ਕੇ ਗਰੀਬ ਦੇ ਢਿੱਡ 'ਤੇ ਲੱਤ ਮਾਰ ਰਹੇ ਹਨ।

ਉਨ੍ਹਾਂ ਕਿਹਾ ਸਰਕਾਰ ਨੇ ਸਿਰਫ ਦੋ ਲੋਕਾਂ ਨੂੰ ਰਾਹਤ ਦਿੱਤੀ ਹੈ ,ਇਕ ਸ਼ਰਾਬ ਠੇਕੇਦਾਰ ਅਤੇ ਦੂਜੇ ਰੇਤਾ ਠੇਕੇਦਾਰ ਨੂੰ। ਉਨ੍ਹਾਂ ਕਿਹਾ ਕਿ ਜੇ ਮਨਪ੍ਰੀਤ ਬਾਦਲ ਨੂੰ ਵਜ਼ੀਰੀ ਤੋਂ ਲਾਹਿਆ ਅਤੇ ਪਾਰਟੀ ਤੋਂ ਕੱਢਿਆ ,ਉਸਦਾ ਮੁੱਖ ਕਾਰਨ ਤਾਂ ਇਹ ਹੀ ਸੀ ਕਿ ਉਨ੍ਹਾਂ ਵਲੋਂ ਕਿਸਾਨਾਂ ਦੇ ਬਿਜਲੀ ਦੇ ਬਿੱਲ ਲਾਉਣ ਦੀ ਗੱਲ ਕੀਤੀ ਗਈ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਧਾਰਮਿਕ ਸਥਾਨ ਤੁਰੰਤ ਖੋਲ੍ਹੇ ਜਾਣ, ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
-PTCNews

adv-img
adv-img