ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਐੱਮ.ਪੀ. ਸੁਖਦੇਵ ਸਿੰਘ ਲਿਬੜਾ ਦਾ ਦਿਹਾਂਤ

By Shanker Badra - September 06, 2019 10:09 am

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਐੱਮ.ਪੀ. ਸੁਖਦੇਵ ਸਿੰਘ ਲਿਬੜਾ ਦਾ ਦਿਹਾਂਤ:ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ , ਸਾਬਕਾ ਰਾਜ ਸਭਾ ਮੈਂਬਰ ਤੇ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਸੁਖਦੇਵ ਸਿੰਘ ਲਿਬੜਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਲਿਬੜਾ ਨੇ ਅੱਜ ਸਵੇਰੇ 4 ਵਜੇ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ।

SAD Leader And EX MP Sukhdev Singh Libra Today death ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਐੱਮ.ਪੀ. ਸੁਖਦੇਵ ਸਿੰਘ ਲਿਬੜਾ ਦਾ ਦਿਹਾਂਤ

ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਲਿਬੜਾਪਿਛਲੇ 10 ਦਿਨਾਂ ਤੋਂ ਬਿਮਾਰ ਚਲ ਰਹੇ ਸਨ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਿਬੜਾ (ਨੇੜੇ ਖੰਨਾ) ਵਿਖੇ 12 ਵਜੇ ਕੀਤਾ ਜਾਵੇਗਾ।

SAD Leader And EX MP Sukhdev Singh Libra Today death ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਐੱਮ.ਪੀ. ਸੁਖਦੇਵ ਸਿੰਘ ਲਿਬੜਾ ਦਾ ਦਿਹਾਂਤ

ਦੱਸ ਦੇਈਏ ਕਿ ਸੁਖਦੇਵ ਸਿੰਘ 88 ਸਾਲਾਂ ਦੇ ਸਨ ਅਤੇ ਉਹ 17 ਸਾਲ ਐੱਸ. ਜੀ. ਪੀ. ਸੀ. ਦੇ ਮੈਂਬਰ ਰਹੇ ਹਨ। ਲਿਬੜਾ 1985 ਵਿਚ ਪਹਿਲੀ ਵਾਰ ਖੰਨਾ ਤੋਂ ਵਿਧਾਇਕ ਰਹੇ ਸਨ ਅਤੇ ਉਸ ਤੋਂ ਬਾਅਦ ਰੋਪੜ ਸੰਸਦੀ ਹਲਕੇ ਤੋਂ ਅਕਾਲੀ ਦਲ ਤੋਂ ਅਤੇ ਦੂਜੀ ਵਾਰ ਕਾਂਗਰਸ ਤੋਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਇੱਕ ਵਾਰ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ ਹੈ।
-PTCNews

adv-img
adv-img