ਦੋ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਸਦਮਾ ਦੇ ਗਈ ਲੋਹੜੀ ਦੀ ਕਾਲੀ ਰਾਤ

ਮੋਗਾ : ਖੁਸ਼ੀਆਂ ਦਾ ਤਿਉਹਾਰ ਲੋਹੜੀ ਅੱਜ ਕਿਸੇ ਵਾਸਤੇ ਖੁਸ਼ੀ ਤੇ ਕਿਸੇ ਵਾਸਤੇ ਨਾ ਭੁੱਲਣ ਵਾਲਾ ਰਿਹਾ ਆਪਣੇ ਘਰੋਂ ਆਪਣੇ ਕਾਰੋਬਾਰ ਲਈ ਨਿਕਲੇ ਦੋ ਵਿਅਕਤੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਕਸਬਾ ਸਰਹਾਲੀ ਤੋਂ ਬਲੈਰੋ ਗੱਡੀ ਤੇ ਮੱਖੂ ਵੱਲ ਜਾ ਰਹੇ ਦੋ ਵਿਅਕਤੀਆਂ ਦੀ ਸੜਕ ਵਿਚਾਲੇ ਖੜੇ ਰੇਤਾ ਨਾਲ ਭਰੇ ਟਰੱਕ ਵਿੱਚ ਟਕਰਾਉਣ ਨਾਲ ਮੌਤ ਹੋ ਗਈ ਹੈ ਹਾਦਸੇ ਵਿਚ ਮਰਨ ਵਾਲਿਆਂ ਦੀ ਪਹਿਚਾਣ ਰਜਿੰਦਰ ਕੁਮਾਰ ਪੁੱਤਰ ਚੌਦਰੀ ਕੁਮਾਰ ਅਤੇ ਦੁਸਰੇ ਦੀ ਪਹਿਚਾਣ ਭਾਰਤ ਭੂਸ਼ਣ ਪੁੱਤਰ ਬਲਵੰਤ ਰਾਏ ਵਾਸੀ ਜਵਾਹਰ ਨਗਰ ਮੋਗਾ ਦੇ ਰੂਪ ਵਜੋਂ ਹੋਈ ਹੈ।

ਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ
ਮਿਲੀ ਜਾਣਕਾਰੀ ਮੁਤਾਬਿਕ ਮ੍ਰਤਿਕ ਕੱਪੜੇ ਦਾ ਵਪਾਰ ਕਰਦੇ ਸਨ। ਸੂਚਨਾ ਮਿਲਣ ‘ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ | ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੋਗਾ ਜਾ ਰਹੇ ਸਨ ਤਾਂ ਸੜਕ ਤੇ ਰੇਤਾ ਨਾਲ ਭਰਿਆ ਖਰਾਬ ਟਰੱਕ ਖੜਾ ਸੀ ਜਿਸ ਕਰਕੇ ਉਹਨਾਂ ਦੀ ਬੈਲੋਰੇ ਗੱਡੀ ਨੰਬਰ PB 10 BZ 8711 ਉਸ ਟਰੱਕ ਨਾਲ ਜਾ ਟਕਰਾਈ ਜਿਸ ਕਰਕੇ ਗੱਡੀ ਸਵਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ