Fri, Apr 26, 2024
Whatsapp

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਵਾਸਤੇ ਇਤਿਹਾਸ ਦੀ ਨਵੀਂ ਕਿਤਾਬ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਿਆ ਬੋਰਡ ਨੂੰ ਲਿਖਿਆ ਪੱਤਰ

Written by  Joshi -- April 28th 2018 05:25 PM
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਵਾਸਤੇ ਇਤਿਹਾਸ ਦੀ ਨਵੀਂ ਕਿਤਾਬ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਿਆ ਬੋਰਡ ਨੂੰ ਲਿਖਿਆ ਪੱਤਰ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਵਾਸਤੇ ਇਤਿਹਾਸ ਦੀ ਨਵੀਂ ਕਿਤਾਬ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਿਆ ਬੋਰਡ ਨੂੰ ਲਿਖਿਆ ਪੱਤਰ

ਨੰ     ਸ਼੍ਰੋ.ਅ.ਦਲ/2018        ਮਿਤੀ 28 ਅਪ੍ਰੈਲ, 2018 ਮਾਨਯੋਗ ਮੁੱਖ ਮੰਤਰੀ ਸਾਹਿਬ ਜੀਓ, ਵਿਸ਼ਾ :- ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚੋਂ ਪੰਜਾਬ ਅਤੇ ਗੁਰੂ ਸਹਿਬਾਨ ਦੇ ਇਤਿਹਾਸ ਨੂੰ ਗਾਇਬ ਕਰਨ ਦੀ ਗੰਭੀਰ ਸਾਜਿਸ਼ ਦੇ ਸਬੰਧ ਵਿੱਚ। ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਮੈਂ ਬੜੇ ਦੁਖ ਦੇ ਨਾਲ ਆਪ ਜੀ ਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ ਕਿਸੇ ਗੰਭੀਰ ਸਾਜਿਸ਼ ਦੇ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਵਾਸਤੇ ਇਤਿਹਾਸ ਦੀ ਜੋ ਨਵੀਂ ਕਿਤਾਬ ਤਿਆਰ ਕੀਤੀ ਗਈ ਹੈ ਉਸ ਵਿੱਚੋਂ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਅਤੇ ਸਿੱਖ ਗੁਰੂ ਸਹਿਬਾਨ ਦੇ ਲਾਮਿਸਾਲ ਇਤਿਹਾਸ ਨੂੰ ਬੜੀ ਬੇਰਹਿਮੀ ਦੇ ਨਾਲ ਪੁਰਨ ਤੌਰ 'ਤੇ ਗਾਇਬ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੁਰਾਣੇ ਸਿਲੇਬਸ ਅਨੁਸਾਰ ਜੋ ਕਿ ਹੂਬਹੂ ਹੇਠਾਂ ਦਿੱਤਾ ਗਿਆ ਹੈ ਵਿੱਚ ਪੰਜਾਬ ਅਤੇ ਗੁਰੂ ਸਹਿਬਾਨ ਦੇ ਇਤਿਹਾਸ ਨਾਲ ਸਬੰਧਤ 23 ਮੁਕੰਮਲ ਚੈਪਟਰ ਸਨ ਜਿਹਨਾਂ ਵਿੱਚ ਪੰਜਾਬ ਦੇ ਇਤਿਹਾਸ  ਦੇ ਮੁੱਖ ਤੱਥ, ਪੰਜਾਬ ਦੇ ਇਤਿਹਾਸਕ ਸੋਮੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਹਿਬਾਨ ਦਾ ਜੀਵਨ ਸਿੱਖਿਆਵਾਂ ਅਤੇ ਉਹਨਾ ਦੀ ਮਨੁੱਖਤਾ ਨੂੰ ਦੇਣ ਸਮੇਤ ਮਹਾਰਾਜਾ ਰਣਜੀਤ ਸਿੰਘ  ਅਤੇ ਐਂਗਲੋ ਸਿੱਖ ਜੰਗਾਂ ਆਦਿ ਦਾ ਵਿਸਥਾਰ ਵਿੱਚ ਵਰਨਣ ਸੀ। ਆਪ ਜੀ ਦੀ ਜਾਣਕਾਰੀ ਵਾਸਤੇ 12ਵੀਂ ਜਮਾਤ ਦਾ ਪੁਰਾਣਾ ਸਿਲੇਬਸ ਅੱਗੇ ਦਿੱਤਾ ਜਾ ਰਿਹਾ ਹੈ :- ਪਰ ਇਹ ਬਹੁਤ ਹੀ ਅਚੰਭੇ ਵਾਲੀ ਗੱਲ ਹੈ ਕਿ ਬੋਰਡ ਵੱਲੋਂ 12ਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਤਿਆਰ ਕਰਨ  ਲਈ ਜੋ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਤਿਆਰ ਕੀਤੇ ਸਿਲੇਬਸ ਅਤੇ ਨਵੀਂ ਤਿਆਰ ਕੀਤੀ ਕਿਤਾਬ ਵਿੱਚ ਸਾਰੇ ਸਿੱਖ ਗੁਰੂ ਸਹਿਬਾਨ ਅਤੇ ਪੰਜਾਬ ਦੇ ਇਤਿਹਾਸ ਨੂੰ ਮੁਕੰਮਲ ਤੌਰ 'ਤੇ ਖਤਮ ਕਰ ਦਿੱਤਾ ਗਿਆ ਹੈ। 188 ਪੰਨਿਆਂ ਦੀ ਤਿਆਰ ਕੀਤੀ ਗਈ ਇਸ ਇਤਿਹਾਸ ਦੀ ਨਵੀਂ ਕਿਤਾਬ ਵਿਚੋਂ ਸਾਰੇ ਗੁਰੂ ਸਹਿਬਾਨ  ਅਤੇ ਭਗਤਾਂ ਦੇ ਜੀਵਨ  ਅਤੇ ਸਿੱਖਿਆਵਾਂ ਨੂੰ ਸਿਰਫ ਅੱਧੇ ਸਫੇ ਦਾ ਸਥਾਨ ਦਿੱਤਾ ਗਿਆ ਹੈ ਜੋ ਕਿ ਸਿੱਖ ਇਤਿਹਾਸ ਨਾਲ ਘੋਰ ਬੇਇਨਸਾਫੀ  ਹੈ ਅਤੇ ਵੱਡੀ ਸਾਜਿਸ਼ ਪ੍ਰਤੀਤ ਹੁੰਦੀ  ਹੈ। ਜੋ ਵਿਸ਼ੇ ਇਤਿਹਾਸ ਦੀ ਇਸ ਨਵੀਂ ਕਿਤਾਬ ਵਿੱਚ ਦਰਜ ਕੀਤੇ ਗਏ ਹਨ ਉਹ ਵੀ ਆਪ ਜੀ ਦੀ ਜਾਣਕਾਰੀ ਵਾਸਤੇ ਅੱਗੇ ਲਿਖੇ ਅਨੁਸਾਰ ਹਨ :- ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ :- 1. ਤੁਰੰਤ ਪ੍ਰਭਾਵ ਨਾਲ ਉਪਰੋਕਤ ਕਿਤਾਬ ਦੀ ਛਪਾਈ ਅਤੇ ਵੰਡ ਰੋਕ ਦਿੱਤੀ ਜਾਵੇ। 2. ਇਸ ਸਾਰੇ ਮਾਮਲੇ ਦੀ ਉਚ-ਪੱਧਰੀ ਪੜਤਾਲ ਕਰਾ ਕੇ ਇਹ ਤੱਥ ਸਾਹਮਣੇ ਲਿਆਂਦੇ ਜਾਣ ਕਿ  ਸਿੱਖ ਗੁਰੂ ਸਹਿਬਾਨ  ਅਤੇ ਪੰਜਾਬ ਦੇ ਇਤਿਹਾਸ ਨੂੰ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ  ਵਿੱਚੋਂ ਕੱਢਣ ਦਾ ਮੰਦਭਾਗਾ ਫੈਸਲਾ ਕਿਸਦੇ ਇਸ਼ਾਰੇ 'ਤੇ ਅਤੇ ਕਿਸ ਮੰਤਵ ਨਾਲ ਕੀਤਾ ਗਿਆ ? 3. ਜਾਂਚ ਵਿੱਚ ਦੋਸ਼ੀ ਪਾਏ ਗਏ ਸਾਰੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। 4. ਪੰਜਾਬ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏ ਕਿ ਅੱਗੇ ਤੋਂ ਇਤਿਹਾਸ ਨਾਲ ਸਬੰਧਤ ਕਿਤਾਬਾਂ  ਦੀ ਛਪਾਈ ਸਮੇ ਕੋਈ ਵੀ ਕਿਸੇ ਮੰਦਭਾਵਨਾ ਤਹਿਤ ਆਪਣੀ ਮਨਮਰਜੀ ਨਾ ਕਰ ਸਕੇ ਅਤੇ  ਇਸ ਸਬੰਧ ਵਿੱਚ ਮਾਹਿਰ ਇਤਿਹਾਸਕਾਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇ। ਮੈਨੂੰ ਉਮੀਦ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਸੀਂ ਤੁਰੰਤ ਉਪਰੋਕਤ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਤੁਰੰਤ ਜਾਰੀ ਕਰੋਗੇ। ਧੰਨਵਾਦ ਸਹਿਤ, ਆਪ ਜੀ ਦਾ ਹਿਤੂ (ਡਾ. ਦਲਜੀਤ ਸਿੰਘ ਚੀਮਾ) ਸਾਬਕਾ ਸਿੱਖਿਆ ਮੰਤਰੀ ਅਤੇ ਸੀਨੀਅਰ ਮੀਤ ਪ੍ਰਧਾਨ। ਕੈਪਟਨ ਅਮਰਿੰਦਰ ਸਿੰਘ ਜੀ, ਮਾਨਯੋਗ ਮੁੱਖ ਮੰਤਰੀ, ਪੰਜਾਬ ਸਰਕਾਰ। ਉਤਾਰਾ :- ਸ਼੍ਰੀ ਉਮ ਪ੍ਰਕਾਸ਼ ਸੋਨੀ ਜੀ, ਮਾਨਯੋਗ ਸਿੱਖਿਆ ਮੰਤਰੀ, ਪੰਜਾਬ ਸਰਕਾਰ ਨੂੰ ਯੋਗ ਕਾਰਵਾਈ ਹਿੱਤ। sad writes letter to cm to order inquiry into new history book of 12th class sad writes letter to cm to order inquiry into new history book of 12th class —PTC News


Top News view more...

Latest News view more...