Sat, Apr 27, 2024
Whatsapp

ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਮੌਜੂਦਗੀ 'ਚ ਕਈ ਨੌਜਵਾਨ ਐਸ.ਓ.ਆਈ 'ਚ ਸ਼ਾਮਿਲ

Written by  Shanker Badra -- November 18th 2021 10:11 AM
ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਮੌਜੂਦਗੀ 'ਚ ਕਈ ਨੌਜਵਾਨ ਐਸ.ਓ.ਆਈ 'ਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਮੌਜੂਦਗੀ 'ਚ ਕਈ ਨੌਜਵਾਨ ਐਸ.ਓ.ਆਈ 'ਚ ਸ਼ਾਮਿਲ

ਅਜਨਾਲਾ : ਵਿਧਾਨ ਸਭਾ ਹਲਕੇ ਅਜਨਾਲਾ ਵਿਚ ਐਸਓਆਈ ਨੂੰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਸਹਯੋਗ ਨਾਲ ਭਾਰੀ ਬਲ ਮਿਲਿਆ ਹੈ। ਜਿਸਦੇ ਚੱਲਦੇ ਬੋਨੀ ਅਜਨਾਲਾ ਦੀ ਪ੍ਰੇਰਨਾ ਸਦਕਾ ਕਈ ਨੌਜਵਾਨ ਐਸਓਆਈ ਨਾਲ ਜੁੜੇ ,ਜਿਸ ਸੰਬੰਧੀ ਅਜਨਾਲਾ ਦੇ ਭਲਾ ਪਿੰਡ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ,ਜਿਸ ਵਿਚ ਐਸਓਆਈ ਮਾਝਾ ਜੋਨ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਿਨ੍ਹਾਂ ਵੱਲੋਂ ਮਾਝਾ ਜੋਨ ਦੇ ਨਵੇਂ ਬਣੇ ਜਰਨਲ ਸਕੱਤਰ ਅਰਵਿੰਦਰ ਸਿੰਘ ਰੰਧਾਵਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। [caption id="attachment_549689" align="aligncenter" width="300"] ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਮੌਜੂਦਗੀ 'ਚ ਕਈ ਨੌਜਵਾਨ ਐਸ.ਓ.ਆਈ 'ਚ ਸ਼ਾਮਿਲ[/caption] ਇਸ ਮੌਕੇ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਅਰਵਿੰਦਰ ਸਿੰਘ ਰੰਧਾਵਾ ਐੱਸਓਆਈ ਮਾਝਾ ਜੋਨ ਤੋਂ ਜਰਨਲ ਸਕੱਤਰ ਚੁਣਿਆ ਗਿਆ, ਜਿਸ ਦਾ ਓਹ ਧੰਨਵਾਦ ਕਰਦੇ ਹਨ ਅਤੇ ਨਾਲ ਹੀ ਐਸਓਆਈ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਦਾ ਵੀ ਧੰਨਵਾਦ ਕਰਦੇ ਹਨ, ਜੋ ਨੌਜਵਾਨਾਂ ਵਿਚ ਜੋਸ਼ ਭਰਨ ਲਈ ਇਲਾਕ਼ੇ 'ਚ ਪਹੁੰਚੇ ਹਨ। [caption id="attachment_549690" align="aligncenter" width="300"] ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਮੌਜੂਦਗੀ 'ਚ ਕਈ ਨੌਜਵਾਨ ਐਸ.ਓ.ਆਈ 'ਚ ਸ਼ਾਮਿਲ[/caption] ਇਸ ਮੌਕੇ ਐਸਓਆਈ ਤੋਂ ਮਾਝਾ ਜੋਨ ਦੇ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਅਰਵਿੰਦਰ ਸਿੰਘ ਰੰਧਾਵਾ ਨੂੰ ਮਾਝਾ ਜੋਨ ਤੋਂ ਜਰਨਲ ਸਕੱਤਰ ਚੁਣਿਆ ਗਿਆ ਹੈ, ਜਿਸ ਲਈ ਉਹ ਇਥੇ ਪਹੁੰਚੇ ਹਨ ਅਤੇ ਉਹ ਇਸ ਸਮਾਗਮ ਲਈ ਹਲਕਾ ਇੰਚਾਰਜ ਬੋਨੀ ਅਮਰਪਾਲ ਸਿੰਘ ਅਜਨਾਲਾ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨੌਜਵਾਨਾ ਨਾਲ ਘਰ -ਘਰ ਨੌਕਰੀ ਦੇ ਵਾਅਦੇ ਕੀਤੇ ਗਏ ਸੀ ,ਜਿਸ 'ਤੇ ਨੌਜਵਾਨਾਂ ਨੂੰ ਕਾਂਗਰਸ ਦੇ ਝੂਠੇ ਵਾਅਦਿਆਂ ਦਾ ਪਤਾ ਲਗਾ ਚੁੱਕਾ ਹੈ ਅਤੇ 2022 'ਚ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। [caption id="attachment_549688" align="aligncenter" width="300"] ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਮੌਜੂਦਗੀ 'ਚ ਕਈ ਨੌਜਵਾਨ ਐਸ.ਓ.ਆਈ 'ਚ ਸ਼ਾਮਿਲ[/caption] ਇਸ ਮੌਕੇ ਮਾਝਾ ਜੋਨ ਤੋਂ ਨਵ ਨਿਯੁਕਤ ਜਰਨਲ ਸਕੱਤਰ ਅਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਇਸ ਲਈ ਬੋਨੀ ਅਜਨਾਲਾ, ਗੌਰਵਦੀਪ ਵਲਟੋਹਾ ਤੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦੇ ਹਨ ਅਤੇ ਵਿਸ਼ਵਾਸ ਦਵਾਉਂਦੇ ਹਨ ਕਿ ਆਉਣ ਵਾਲੇ ਸਮੇਂ 'ਚ ਪਾਰਟੀ ਦੀ ਤਰੱਕੀ ਲਈ ਪਿੰਡ -ਪਿੰਡ ਜਾ ਕੇ ਕੰਮ ਕਰਨਗੇ ਅਤੇ ਅਕਾਲੀ -ਬਸਪਾ ਗਠਜੋੜ ਦੀ ਸਰਕਾਰ ਬਣਾਉਣਗੇ। -PTCNews


Top News view more...

Latest News view more...