ਸਲਮਾਨ ਖਾਨ ਵੱਲੋਂ ਰਾਨੂ ਮੰਡਲ ਨੂੰ ਤੋਹਫੇ ‘ਚ ਦਿੱਤੇ ਘਰ ਦਾ ਅਸਲੀ ਸੱਚ ਆਇਆ ਸਾਹਮਣੇ ,ਜਾਣੋਂ ਪੂਰਾ ਮਾਮਲਾ

By Shanker Badra - September 02, 2019 3:09 pm

ਸਲਮਾਨ ਖਾਨ ਵੱਲੋਂ ਰਾਨੂ ਮੰਡਲ ਨੂੰ ਤੋਹਫੇ ‘ਚ ਦਿੱਤੇ ਘਰ ਦਾ ਅਸਲੀ ਸੱਚ ਆਇਆ ਸਾਹਮਣੇ ,ਜਾਣੋਂ ਪੂਰਾ ਮਾਮਲਾ:ਮੁੰਬਈ : ਪੱਛਮੀ ਬੰਗਾਲ ਦੇ ਰਾਨਾਘਾਟ ਰੇਲਵੇ ਸਟੇਸ਼ਨ ‘ਤੇ ਲਤਾ ਮੰਗੇਸ਼ਕਰ ਦੇ ਪ੍ਰਸਿੱਧ ਗੀਤ ਨੂੰ ਗਾਉਂਦੇ ਹੋਏ ਆਪਣੀ ਜ਼ਿੰਦਗੀ ਬਤੀਤ ਕਰਨ ਵਾਲੀ ਰਾਨੂ ਮੰਡਲ ਦੀ ਕਿਸਮਤ ਬਦਲ ਗਈ ਹੈ। ਹਾਲ ਹੀ ਵਿੱਚ, ਰਾਨੂ ਮੰਡਲ ‘ਇਕ ਪਿਆਰ ਕਾ ਨਗਮਾ ਹੈ’ ਗਾ ਕੇ ਰਾਤੋ ਰਾਤ ਸੁਪਰਸਟਾਰ ਬਣ ਗਈ, ਇੱਕ ਵੀਡੀਓ ਦੇ ਕਾਰਨ ਰਾਨੂ ਮੰਡਲ ਨੇ ਪੂਰੇ ਦੇਸ਼ ਵਿੱਚ ਆਪਣੀ ਮਜ਼ਬੂਤ ​​ਪਛਾਣ ਬਣਾਈ ਹੈ।

Salman Khan Didn't Gift Flat to Ranu Mandal ,Atindra Chakraborty Statement ਸਲਮਾਨ ਖਾਨ ਵੱਲੋਂ ਰਾਨੂ ਮੰਡਲ ਨੂੰ ਤੋਹਫੇ ‘ਚ ਦਿੱਤੇ ਘਰ ਦਾ ਅਸਲੀ ਸੱਚ ਆਇਆ ਸਾਹਮਣੇ ,ਜਾਣੋਂ ਪੂਰਾ ਮਾਮਲਾ

ਦਰਅਸਲ ‘ਚ ਪਿਛਲੇ ਦਿਨੀਂ ਖਬਰਾਂ ਆ ਰਹੀਆਂ ਸਨ ਕਿ ਹਿਮੇਸ਼ ਤੋਂ ਬਾਅਦ ਸਲਮਾਨ ਖਾਨ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਹੈ। ਜਿਸ ਦੇ ਲਈ ਸੋਸ਼ਲ ਮੀਡੀਆ ‘ਤੇ ਅਜਿਹੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ ਕਿ ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਇਕ ਆਲੀਸ਼ਾਨ ਘਰ ਦਿੱਤਾ ਹੈ, ਜਿਸ ਦੀ ਕੀਮਤ 55 ਲੱਖ ਰੁਪਏ ਦੱਸੀ ਜਾ ਰਹੀ ਹੈ। ਇੰਨਾਂ ਹੀ ਨਹੀਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ‘ਦਬੰਗ 3’ ‘ਚ ਵੀ ਰਾਨੂ ਨੂੰ ਗਾਉਣ ਦਾ ਮੌਕਾ ਦਿੱਤਾ ਹੈ।

 Salman Khan Didn't Gift Flat to Ranu Mandal ,Atindra Chakraborty Statement ਸਲਮਾਨ ਖਾਨ ਵੱਲੋਂ ਰਾਨੂ ਮੰਡਲ ਨੂੰ ਤੋਹਫੇ ‘ਚ ਦਿੱਤੇ ਘਰ ਦਾ ਅਸਲੀ ਸੱਚ ਆਇਆ ਸਾਹਮਣੇ ,ਜਾਣੋਂ ਪੂਰਾ ਮਾਮਲਾ

ਰਾਨੂ ਮੰਡਲ ਦੀ ਵੀਡੀਓ ਵਾਇਰਲ ਕਰਨ ਵਾਲੇ ਅਤਿੰਦਰ ਚੱਕਰਵਰਤੀ ਦਾ ਇਸ 'ਤੇ ਇਕ ਬਿਆਨ ਸਾਹਮਣੇ ਆਇਆ ਹੈ। ਉਸ ਨੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ, ''ਮੈਨੂੰ ਇਸ ਬਾਰੇ ਬਹੁਤ ਮੈਸੇਜ ਤੇ ਫੋਨ ਆ ਰਹੇ ਹਨ ਪਰ ਇਹ ਸਾਰੀਆਂ ਖਬਰਾਂ ਬੇਬੁਨਿਆਦ ਹਨ। ਦਰਅਸਲ 'ਚ ਰਾਨਾਘਾਟ ਦੇ ਲੋਕਲ ਪ੍ਰਸ਼ਾਸ਼ਨ ਨੇ ਰਾਨੂ ਮੰਡਲ ਨੂੰ ਘਰ ਦਿੱਤਾ ਹੈ ਅਤੇ ਉਨ੍ਹਾਂ ਨੇ ਹੀ ਅਧਾਰ ਕਾਰਡ ਬਣਵਾਉਣ 'ਚ ਮਦਦ ਕੀਤੀ ਸੀ।'

Salman Khan Didn't Gift Flat to Ranu Mandal ,Atindra Chakraborty Statement ਸਲਮਾਨ ਖਾਨ ਵੱਲੋਂ ਰਾਨੂ ਮੰਡਲ ਨੂੰ ਤੋਹਫੇ ‘ਚ ਦਿੱਤੇ ਘਰ ਦਾ ਅਸਲੀ ਸੱਚ ਆਇਆ ਸਾਹਮਣੇ ,ਜਾਣੋਂ ਪੂਰਾ ਮਾਮਲਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ ਕਸ਼ਮੀਰ ਦੇ ਪੁੰਛ ’ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ‘ਚ ਇੱਕ ਭਾਰਤੀ ਜਵਾਨ ਸ਼ਹੀਦ

ਦੱਸਣਯੋਗ ਹੈ ਕਿ ਅਤਿੰਦਰ ਚੱਕਰਵਰਤੀ ਰਾਨੂ ਮੰਡਲ ਦੇ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੇ ਹਨ। ਅਤਿੰਦਰ ਹੀ ਉਹ ਸ਼ਖਸ ਹੈ, ਜਿਸ ਨੇ ਰਾਨੂ ਦੇ ਹੁਨਰ ਨੂੰ ਪਛਾਣਿਆ ਅਤੇ ਦੁਨੀਆ ਸਾਹਮਣੇ ਲਿਆਂਦਾ। ਰਾਨੂ ਮੰਡਲ ਨੂੰ ਅਤਿੰਦਰ ਨੂੰ ਹੁਣ ਆਪਣੇ ਪੁੱਤਰ ਦੀ ਤਰ੍ਹਾਂ ਸਮਝਦੀ ਹੈ।
-PTCNews

adv-img
adv-img