Sat, Apr 27, 2024
Whatsapp

ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੂੰ ਵੱਡਾ ਝਟਕਾ,ਅਦਾਲਤ ਨੇ ਮੁੰਡੇ ਦੀ ਵਿਧਾਇਕੀ ਕੀਤੀ ਰੱਦ

Written by  Shanker Badra -- December 16th 2019 05:47 PM
ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੂੰ ਵੱਡਾ ਝਟਕਾ,ਅਦਾਲਤ ਨੇ ਮੁੰਡੇ ਦੀ ਵਿਧਾਇਕੀ ਕੀਤੀ ਰੱਦ

ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੂੰ ਵੱਡਾ ਝਟਕਾ,ਅਦਾਲਤ ਨੇ ਮੁੰਡੇ ਦੀ ਵਿਧਾਇਕੀ ਕੀਤੀ ਰੱਦ

ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੂੰ ਵੱਡਾ ਝਟਕਾ,ਅਦਾਲਤ ਨੇ ਮੁੰਡੇ ਦੀ ਵਿਧਾਇਕੀ ਕੀਤੀ ਰੱਦ:ਯੂਪੀ : ਉੱਤਰ ਪ੍ਰਦੇਸ਼ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਮਪੁਰ ਹਲਕੇ ਤੋਂ ਸੰਸਦ ਮੈਂਬਰ ਆਜ਼ਮ ਖ਼ਾਨ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਹੈ। ਇਲਾਹਾਬਾਦ ਹਾਈ ਕੋਰਟ ਨੇ ਉਸ ਦੇ ਬੇਟੇ ਰਾਮਪੁਰ ਦੀ ਸਵਾਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਬਦੁੱਲ੍ਹਾ ਆਜ਼ਮ ਦੀ ਚੋਣ ਰੱਦ ਕਰ ਦਿੱਤੀਹੈ।ਅਬਦੁੱਲਾ ਆਜ਼ਮ ਵਿਰੁੱਧ ਭਾਜਪਾ ਨੇਤਾ ਆਕਾਸ਼ ਸਕਸੈਨਾ ਵੱਲੋਂ ਕੇਸ ਦਾਇਰ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਹਾਈ ਕੋਰਟ ਵਿਚ ਅਬਦੁੱਲਾ ਦੀ ਚੋਣ ਦਸਤਾਵੇਜ਼ਾਂ ਵਿਚ ਗਲਤ ਜਾਣਕਾਰੀ ਦੇਣ ਦੀ ਸ਼ਿਕਾਇਤ ਆਈ ਸੀ। ਇਸ 'ਤੇ ਸੁਣਵਾਈ ਕਰਦਿਆਂ ਕੋਰਟ ਨੇ ਕਿਹਾ ਕਿ ਅਬਦੁੱਲਾ ਵੱਲੋਂ ਚੋਣ ਲੜਨ ਲਈ ਦਿੱਤੀ ਗਈ ਉਮਰ ਗਲਤ ਹੈ। ਅਦਾਲਤ ਨੇ ਅਬਦੁੱਲਾ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਸ ਦੀ ਉਮਰ 25 ਸਾਲ ਤੋਂ ਘੱਟ ਹੈ। ਦੱਸ ਦੇਈਏ ਕਿ ਅਬਦੁੱਲਾ ਆਜ਼ਮ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਮਪੁਰ ਦੀ ਸਵਾਰ ਸੀਟ ਜਿੱਤ ਕੇ ਵਿਧਾਇਕ ਬਣੇ ਸਨ। ਅਬਦੁੱਲਾ ਦੇ ਸਿੱਖਿਆ ਸਰਟੀਫਿਕੇਟ ਵਿਚ 1 ਜਨਵਰੀ 1993 ਦੀ ਉਮਰ ਰਿਕਾਰਡ ਕੀਤੀ ਗਈ ਹੈ, ਜਦਕਿ ਉਸ ਦੇ ਪਾਸਪੋਰਟ 'ਤੇ ਉਮਰ 30 ਸਤੰਬਰ 1990 ਦਰਜ ਹੈ। ਅਜਿਹੀ ਸਥਿਤੀ ਵਿਚ ਪਾਸਪੋਰਟਾਂ ਦੀ ਵਰਤੋਂ ਉਮਰ ਦਾ ਫਾਇਦਾ ਉਠਾਉਣ ਲਈ ਅਬਦੁੱਲਾ ਵੱਲੋਂ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਤੋਂ ਸਮਾਜਵਾਦੀ ਪਾਰਟੀ ਦੇ ਸੱਤਾ ਵਿਚ ਆਉਂਦਿਆਂ ਹੀ ਆਜ਼ਮ ਖਾਨ ਦੀਆਂ ਮੁਸੀਬਤਾਂ ਕਾਫ਼ੀ ਵੱਧ ਗਈਆਂ ਹਨ। ਇਸ ਕੇਸ ਤੋਂ ਪਹਿਲਾਂ ਆਜ਼ਮ ਖਾਨ 'ਤੇ ਜ਼ਮੀਨ ਹੜੱਪਣ ਦੇ 27 ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ ਉਸ 'ਤੇ ਯੂਨੀਵਰਸਿਟੀ ਦੀਆਂ ਕਿਤਾਬਾਂ ਚੋਰੀ ਕਰਨ ਦਾ ਵੀ ਦੋਸ਼ ਲਾਇਆ ਗਿਆ ਸੀ। ਆਜ਼ਮ ਖਾਨ ਦੇ ਬੇਟੇ ਅਬਦੁੱਲਾ ਦੇ ਗੈਰਕਨੂੰਨੀ ਜ਼ਮੀਨ 'ਤੇ ਬਣੇ ਰਿਜ਼ੋਰਟ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਦਾ ਕੁਝ ਹਿੱਸਾ ਤੋੜ ਦਿੱਤਾ ਹੈ। -PTCNews


Top News view more...

Latest News view more...