ਸਮਾਣਾ ‘ਚ ਕੱਪੜੇ ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ

fire
ਸਮਾਣਾ 'ਚ ਕੱਪੜੇ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ

ਸਮਾਣਾ ‘ਚ ਕੱਪੜੇ ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ,ਸਮਾਣਾ: ਬੀਤੀ ਰਾਤ ਸਮਾਣਾ ਦੇ ਸਰਾਫਾ ਬਜ਼ਾਰ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕੱਪੜੇ ਦੇ ਇਕ ਵੱਡੇ ਸ਼ੋਅ ਰੂਮ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਲਗਭਗ ਲੱਖਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਘਟਨਾ ਸਬੰਧੀ ਸੂਚਨਾ ਮਿਲਣ ‘ਤੇ ਸ਼ਹਿਰ ਦੇ ਫਾਇਰ ਬ੍ਰਿਗੇਡ ਦਸਤਿਆਂ ਨੇ ਤੁਰੰਤ ਪਹੁੰਚ ਕੇ ਕਰੀਬ 2 ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

fire
ਸਮਾਣਾ ‘ਚ ਕੱਪੜੇ ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ

ਇਸ ਦੌਰਾਨ ਲੱਖਾਂ ਰੁਪਏ ਦਾ ਕੱਪੜਾ, ਸੀਲਿੰਗ ਅਤੇ ਦੁਕਾਨ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਉਥੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।

fire
ਸਮਾਣਾ ‘ਚ ਕੱਪੜੇ ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ

ਸ਼ੋਅ ਰੂਮ ਮਾਲਕ ਰਾਜਿੰਦਰ ਗੁਪਤਾ ਦੇ ਵਿਦੇਸ਼ ਗਏ ਹੋਣ ਕਾਰਨ ਘਟਨਾ ਸਥਾਨ ‘ਤੇ ਉਨ੍ਹਾਂ ਦੇ ਬੇਟੇ ਅਤੇ ਭਤੀਜੇ ਵਰੁਣ ਗੁਪਤਾ ਤੇ ਤਰੁਣ ਗੁਪਤਾ ਪੁੱਜੇ। ਉਨ੍ਹਾਂ ਦੱਸਿਆ ਕਿ ਅੱਗ ਸ਼ੋਅਰੂਮ ਦੀ ਉੱਪਰਲੀ ਮੰਜਿਲ ਤੋਂ ਲੱਗੀ ਹੋਣ ਕਾਰਨ ਗਰਾਊਂਡ ਫਲੌਰ ਦਾ ਕੁਝ ਮਾਲ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਗਈ,ਜਦੋਂਕਿ ਫਸਟ ਫਲੌਰ ਦਾ ਪੂਰਾ ਮਾਲ ਸੜ੍ਹ ਗਿਆ।

-PTC News