ਮੁੱਖ ਖਬਰਾਂ

ਪੀੜ੍ਹਤ ਦੀ ਕਾਰਵਾਈ ਨਾ ਕਰਨ 'ਤੇ ਸਮਾਣਾ ਦਾ ਐੱਸ.ਐੱਚ.ਓ ਕੀਤਾ ਮੁਅੱਤਲ

By Joshi -- November 13, 2019 8:17 am

ਜ਼ਮੀਨ ਵਿਵਾਦ ' ਚ ਇੱਕ ਵਿਧਵਾ ਅਤੇ ਉਸ ਦੀ ਅੱਠ ਸਾਲ ਦੀ ਧੀ ਦੀ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਮਾਰਕੁੱਟ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਚ ਕੋਈ ਕਾਰਵਾਈ ਨਾ ਕਰਨ ' ਤੇ ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸਦਰ ਥਾਣਾ ਸਮਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੂੰ ਮੁਅੱਤਲ ਕਰ ਦਿੱਤਾ ਹੈ ।

ਇਸ ਨਾਲ ਹੀ ਹੁਣ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ ।

ਹੈਰਾਨੀ ਹੈ ਕਿ ਮੁਲਜ਼ਮਾਂ ਵਿੱਚ ਵਿਧਵਾ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ ।

ਦੱਸ ਦੇਈਏ ਕਿ 2 ਜੂਨ 2019 ਨੂੰ ਹਰਵਿੰਦਰ ਕੌਰ ਵਿਧਵਾ ਹਰੀ ਸਿੰਘ ਅਤੇ ਉਸ ਦੀ ਲੜਕੀ ਪ੍ਰਭਜੋਤ ਕੌਰ ( 8 ) ਸਾਲ ਦੀ ਦਰਜਨ ਦੇ ਕਰੀਬ ਲੋਕਾਂ , ਜਿਨ੍ਹਾਂ ਵਿਚ ਕੁੱਝ ਰਿਸ਼ਤੇਦਾਰ ਵੀ ਸ਼ਾਮਲ ਸਨ , ਨੇ ਘਰ ਅੰਦਰ ਦਾਖ਼ਲ ਹੋ ਕੇ ਮਾਂ ਧੀ ਦੀ ਮਾਰਕੁੱਟ ਕੀਤੀ ਸੀ , ਜਿਸ ਦੀ ਸ਼ਿਕਾਇਤ ਸਦਰ ਪੁਲੀਸ ਨੂੰ ਕਰਨ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ।

ਇਸ ਤੋਂ ਬਾਅਦ ਮਹਿਲਾ ਨੇ ਇਸ ਦੀ ਸ਼ਿਕਾਇਤ 13 ਜੁਲਾਈ ਨੂੰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਸੀ ।

ਐੱਸਐੱਸਪੀ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਜਿਥੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਉਥੇ ਨਾਲ ਹੀ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੂੰ ਮੁਅੱਤਲ ਕਰ ਦਿੱਤਾ ।

ਐੱਸ ਐੱਸ ਪੀ ਦੇ ਆਦੇਸ਼ ਤੇ ਗੁਰਸੇਵਕ ਸਿੰਘ ਉਰਫ਼ ਮਿੱਠੂ, ਰਣਧੀਰ ਸਿੰਘ , ਲਖਵਿੰਦਰ ਸਿੰਘ ਵਾਸੀ ਪਿੰਡ ਸਦਰਪੁਰ , ਗੁਰਜੀਤ ਸਿੰਘ , ਦਰਸ਼ਨ ਸਿੰਘ , ਸਤਨਾਮ ਸਿੰਘ ਪਿੰਡ ਅਚਰਾਲ , ਗੁਰਮੀਤ ਸਿੰਘ ਸਣੇ 5 - 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 452 , 323 , 356 , 506 , 148 , 149 ਅਤੇ 25 , 27 , 54 / 59 ਏ ਐਕਟ ਤਹਿਤ ਮਾਮਲਾ ਦਰਜ ਕੀਤਾ |

ਹਰਵਿੰਦਰ ਕੌਰ ਪਿੰਡ ਫ਼ਤਹਿਮਾਜਰੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਹਿੱਸੇ 8 ਕਿੱਲੇ ਅਤੇ ਉਸ ਦੀ ਲੜਕੀ ਪ੍ਰਭਜੋਤ ਕੌਰ ਦੇ ਹਿੱਸੇ 5 ਕਿੱਲੇ ਜ਼ਮੀਨ ਆਉਂਦੀ ਹੈ ।

ਉਹ ਆਪਣੀ ਜ਼ਮੀਨ ਨੂੰ ਠੇਕੇ ' ਤੇ ਦਿੰਦੀ ਹੈ | ਪਰ ਉਸ ਦੀ ਕੁੱਝ ਰਿਸ਼ਤੇਦਾਰ ਉਸ ਦੀ ਜ਼ਮੀਨ ਦੱਬਣਾ ਚਾਹੁੰਦੇ ਹਨ । | ਉਸ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਉਸ ਨੇ ਪਹਿਲਾਂ ਜ਼ਮੀਨ ਠੇਕੇ ' ਤੇ ਦਿੱਤੀ ਸੀ ਉਸ ਨਾਲ ਵੀ ਇਨ੍ਹਾਂ ਵੱਲੋਂ ਮਾਰਕੁੱਟ ਕੀਤੀ ਗਈ , ਜਿਸ ਕਾਰਨ ਮੁਲਜ਼ਮਾਂ ਖ਼ਿਲਾਫ਼ ਸਦਰ ਥਾਣਾ ਸਮਾਣਾ ਵਿੱਚ ਮਾਮਲਾ ਦਰਜ ਹੈ ।
ਹੁਣ ਵੀ ਮੁਲਜ਼ਮ ਕਿਸੇ ਨੂੰ ਜ਼ਮੀਨ ਦਾ ਠੇਕਾ ਨਹੀਂ ਲੈਣ ਦਿੰਦੇ ।

ਉਸ ਨੇ ਦੱਸਿਆ ਕਿ ਬੀਤੇ ਦਿਨੀਂ ਮੁਲਜ਼ਮ ਆਪਣੇ ਪੰਜ - ਛੇ ਅਣਪਛਾਤੇ ਵਿਅਕਤੀਆਂ ਨਾਲ ਉਸ ਦੇ ਘਰ ਹਥਿਆਰਾਂ ਨਾਲ ਆ ਗਏ ਤੇ ਉਸ ਦੀ ਤੇ ਉਸ ਦੀ ਲੜਕੀ ਦੀ ਮਾਰਕੁੱਟ ਕਰਨ ਬਾਅਦ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ।

  • Share