ਮ੍ਰਿਤਕ ਜਗਮੇਲ ਸਿੰਘ ਦਾ ਪਿੰਡ ਚੰਗਾਲੀਵਾਲਾ ‘ਚ ਹੋਇਆ ਅੰਤਿਮ ਸਸਕਾਰ , ਲੋਕਾਂ ਦੀਆਂ ਅੱਖਾਂ ‘ਚੋਂ ਡਿੱਗੇ ਹੰਝੂ

Sangrur Dalit man Jagmail Singh last funeral In Village Changliwala
ਮ੍ਰਿਤਕ ਜਗਮੇਲ ਸਿੰਘ ਦਾ ਪਿੰਡ ਚੰਗਾਲੀਵਾਲਾ 'ਚ ਹੋਇਆ ਅੰਤਿਮ ਸਸਕਾਰ , ਲੋਕਾਂ ਦੀਆਂ ਅੱਖਾਂ 'ਚੋਂ ਡਿੱਗੇ ਹੰਝੂ 

ਮ੍ਰਿਤਕ ਜਗਮੇਲ ਸਿੰਘ ਦਾ ਪਿੰਡ ਚੰਗਾਲੀਵਾਲਾ ‘ਚ ਹੋਇਆ ਅੰਤਿਮ ਸਸਕਾਰ , ਲੋਕਾਂ ਦੀਆਂ ਅੱਖਾਂ ‘ਚੋਂ ਡਿੱਗੇ ਹੰਝੂ:ਲਹਿਰਾਗਾਗਾ : ਸੰਗਰੂਰ ਦੇ ਪਿੰਡ ਚੰਗਾਲੀਵਾਲਾ ‘ਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਭਖਿਆ ਹੋਇਆ ਸੀ। ਇਸ ਦੌਰਾਨ ਅੱਜ ਦਲਿਤ ਨੌਜਵਾਨ ਜਗਮੇਲ ਸਿੰਘ ਦਾ ਪੋਸਟਮਾਰਟਮ ਤੋਂ ਬਾਅਦ ਪਿੰਡਚੰਗਾਲੀਵਾਲਾ ‘ਚ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਪਿੰਡ ਨਿਵਾਸੀਆਂ ਤੋਂ ਇਲਾਵਾ ਆਸ -ਪਾਸ ਦੇ ਲੋਕ ਵੀ ਪਹੁੰਚੇ ਹੋਏ ਸਨ।

Sangrur Dalit man Jagmail Singh last funeral In Village Changliwala
ਮ੍ਰਿਤਕ ਜਗਮੇਲ ਸਿੰਘ ਦਾ ਪਿੰਡ ਚੰਗਾਲੀਵਾਲਾ ‘ਚ ਹੋਇਆ ਅੰਤਿਮ ਸਸਕਾਰ , ਲੋਕਾਂ ਦੀਆਂ ਅੱਖਾਂ ‘ਚੋਂ ਡਿੱਗੇ ਹੰਝੂ

ਦੱਸ ਦਈਏ ਕਿ ਸੋਮਵਾਰ ਨੂੰ ਪਰਿਵਾਰ ਦੀ ਚੰਡੀਗੜ੍ਹ ‘ਚ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀਆਂ ਨਾਲ ਮੀਟਿੰਗ ਹੋਈ ਸੀ। ਜਿਸ ‘ਚ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ,ਬੱਚਿਆਂ ਨੂੰ ਮੁਫ਼ਤ ਪੜ੍ਹਾਈ ਅਤੇ 20 ਲੱਖ ਰੁਪਏ ਮੁਆਵਜ਼ਾ ਦੇਣ ‘ਤੇ ਸਹਿਮਤੀ ਬਣੀ ਸੀ। ਜਿਸ ਤੋਂ ਬਾਅਦ ਪਰਿਵਾਰ ਧਰਨਾ ਚੁੱਕਣ ਅਤੇ ਅੰਤਿਮ ਸਸਕਾਰ ਕਰਨ ਲਈ ਰਾਜ਼ੀ ਹੋਇਆ ਸੀ।

Sangrur Dalit man Jagmail Singh last funeral In Village Changliwala
ਮ੍ਰਿਤਕ ਜਗਮੇਲ ਸਿੰਘ ਦਾ ਪਿੰਡ ਚੰਗਾਲੀਵਾਲਾ ‘ਚ ਹੋਇਆ ਅੰਤਿਮ ਸਸਕਾਰ , ਲੋਕਾਂ ਦੀਆਂ ਅੱਖਾਂ ‘ਚੋਂ ਡਿੱਗੇ ਹੰਝੂ

ਜ਼ਿਕਰਯੋਗ ਹੈ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਜਗਮੇਲ ਸਿੰਘ ਨਾਂ ਦੇ ਦਲਿਤ ਨੌਜਵਾਨ ਨੂੰ 3 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਤੇ ਉਸ ਦੀ ਰਾਡ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਵਿਅਕਤੀਆਂ ਨੇ ਨੌਜਵਾਨ ਦੀਆਂ ਲੱਤਾਂ ਦੇ ਮਾਸ ਨੂੰ ਪਲਾਸ ਨਾਲ ਨੌਚ ਦਿੱਤਾ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਬਾਥਰੂਮ ਵਿੱਚੋਂ ਲਿਆ ਕੇ ਪੇਸ਼ਾਬ ਪਿਲਾਇਆ ਸੀ ਤੇ ਚੰਡੀਗੜ੍ਹ ਵਿਖੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ ਸੀ।
-PTCNews