ਮੁੱਖ ਖਬਰਾਂ

ਸੰਗਰੂਰ - ਲੁਧਿਆਣਾ ਹਾਈਵੇਅ 'ਤੇ ਪਿੰਡ ਲੱਡਾ ਨੇੜੇ ਖੇਤਾਂ ਨੂੰ ਜਾਂਦੀ ਸੜਕ 'ਤੇ ਵੀ ਲੱਗਾ ਟੋਲ ਪਲਾਜ਼ਾ , ਸਥਿਤੀ ਤਣਾਅਪੂਰਨ

By Shanker Badra -- July 26, 2019 1:07 pm -- Updated:Feb 15, 2021

ਸੰਗਰੂਰ - ਲੁਧਿਆਣਾ ਹਾਈਵੇਅ 'ਤੇ ਪਿੰਡ ਲੱਡਾ ਨੇੜੇ ਖੇਤਾਂ ਨੂੰ ਜਾਂਦੀ ਸੜਕ 'ਤੇ ਵੀ ਲੱਗਾ ਟੋਲ ਪਲਾਜ਼ਾ , ਸਥਿਤੀ ਤਣਾਅਪੂਰਨ :ਸੰਗਰੂਰ : ਸੰਗਰੂਰ - ਲੁਧਿਆਣਾ ਹਾਈਵੇਅ 'ਤੇ ਪਿੰਡ ਲੱਡਾ ਨੇੜੇ ਟੋਲ ਪਲਾਜ਼ਾ ਇੱਕ ਵਾਰ ਫ਼ਿਰ ਚਰਚਾ ਵਿੱਚ ਹੈ। ਓਥੇ ਧੂਰੀ ਨੇੜੇ ਟੋਲ ਦੇ ਬਰਾਬਰ ਬਣਾਈ ਗਈ ਟੋਲ ਫ੍ਰੀ ਸੜਕ 'ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਟੋਲ ਪਲਾਜ਼ਾ ਵੱਲੋਂ ਉਥੇ ਆਪਣਾ ਟੋਲ ਬੂਥ ਲਗਾ ਕੇ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਤਣਾਅਪੂਰਨ ਸਥਿਤੀ ਬਣੀ ਹੋਈ ਹੈ।

Sangrur - Ludhiana Highway village Ladda Near Toll Plaza ਸੰਗਰੂਰ - ਲੁਧਿਆਣਾ ਹਾਈਵੇਅ 'ਤੇ ਪਿੰਡ ਲੱਡਾ ਨੇੜੇ ਖੇਤਾਂ ਨੂੰ ਜਾਂਦੀ ਸੜਕ 'ਤੇ ਵੀ ਲੱਗਾ ਟੋਲ ਪਲਾਜ਼ਾ , ਸਥਿਤੀ ਤਣਾਅਪੂਰਨ

ਦਰਅਸਲ 'ਚ ਸੰਗਰੂਰ - ਲੁਧਿਆਣਾ ਹਾਈਵੇਅ 'ਤੇ ਪਿੰਡ ਲੱਡਾ ਨੇੜੇ ਪਹਿਲਾਂ ਹੀ ਟੋਲ ਪਲਾਜ਼ਾ ਲੱਗਾ ਹੋਇਆ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਕੁੱਝ ਸਮਾਂ ਪਹਿਲਾਂ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਦੇ ਨਾਲ ਮਿਲਕੇ ਟੋਲ ਪਲਾਜ਼ੇ ਦੇ ਨੇੜੇ ਖੇਤਾਂ ਨੂੰ ਜਾਂਦੇ ਰਸਤੇ ਨੂੰ ਪੱਕਾ ਬਣਾ ਲਿਆ ਸੀ ਪਰ ਸੰਗਰੂਰ ਅਦਾਲਤ ਵੱਲੋਂ ਹੋਏ ਹੁਕਮਾਂ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ-ਸੰਗਰੂਰ ਰੋਡ 'ਤੇ ਪਿੰਡ ਲੱਡਾ ਨੇੜੇ ਵਰਤੇ ਜਾ ਰਹੇ ਬਦਲਵੇਂ ਰਸਤੇ 'ਤੇ ਵੀ ਟੋਲ ਪਲਾਜ਼ਾ ਲੱਗਾ ਦਿੱਤਾ ਹੈ ਅਤੇ ਟੋਲ ਪਲਾਜ਼ਾ ਦੀ ਪਰਚੀ ਕੱਟਣੀ ਸ਼ੁਰੂ ਹੋ ਗਈ ਹੈ।

Sangrur - Ludhiana Highway village Ladda Near Toll Plaza ਸੰਗਰੂਰ - ਲੁਧਿਆਣਾ ਹਾਈਵੇਅ 'ਤੇ ਪਿੰਡ ਲੱਡਾ ਨੇੜੇ ਖੇਤਾਂ ਨੂੰ ਜਾਂਦੀ ਸੜਕ 'ਤੇ ਵੀ ਲੱਗਾ ਟੋਲ ਪਲਾਜ਼ਾ , ਸਥਿਤੀ ਤਣਾਅਪੂਰਨ

ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਜੋਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।ਇਸ ਦੀ ਸੂਚਨਾ ਮਿਲਦੇ ਹੀ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਮੌਕੇ 'ਤੇ ਪਹੁੰਚੇ ਗਏ। ਉਨ੍ਹਾਂ ਨੇ ਟੋਲ ਕਰਮਚਾਰੀਆਂ ਨੂੰ ਸਖਤ ਹਿਦਾਇਤ ਕੀਤੀ ਕਿ ਇਹ ਸੜਕ ਉਨ੍ਹਾਂ ਵੱਲੋਂ ਲੋਕਾਂ ਦੀਆਂ ਸੁਵਿਧਾਵਾਂ ਲਈ ਆਪਣੇ ਖਰਚੇ 'ਤੇ ਬਣਾਈ ਗਈ ਹੈ, ਜਿਸ ਕਾਰਨ ਇਸ ਸੜਕ 'ਤੇ ਟੋਲ ਨਹੀਂ ਲੱਗ ਸਕਦਾ।

Sangrur - Ludhiana Highway village Ladda Near Toll Plaza ਸੰਗਰੂਰ - ਲੁਧਿਆਣਾ ਹਾਈਵੇਅ 'ਤੇ ਪਿੰਡ ਲੱਡਾ ਨੇੜੇ ਖੇਤਾਂ ਨੂੰ ਜਾਂਦੀ ਸੜਕ 'ਤੇ ਵੀ ਲੱਗਾ ਟੋਲ ਪਲਾਜ਼ਾ , ਸਥਿਤੀ ਤਣਾਅਪੂਰਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੁਵੈਤ ਗਈ ਪੰਜਾਬੀ ਔਰਤ ਨੂੰ ਟਰੈਵਲ ਏਜੰਟ ਨੇ ਪਾਕਿਸਤਾਨੀ ਨੂੰ ਵੇਚਿਆ , 12 ਮਹੀਨਿਆਂ ਬਾਅਦ ਭਾਰਤ ਪਹੁੰਚੀ ਔਰਤ

ਉਥੇ ਹੀ ਟੋਲ ਪ੍ਰਬੰਧਕ ਅਜੇ ਪ੍ਰਤਾਪ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਇੱਥੇ ਟੋਲ ਲਗਾਉਣ ਦੇ ਹੁਕਮ ਦਿੱਤੇ ਹਨ।ਉਨ੍ਹਾਂ ਕਿਹਾ ਕਿ ਇਸ ਸੜਕ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮਾਣਯੋਗ ਅਦਾਲਤ ਵਿਚ ਪਟੀਸ਼ਨ ਪਾਈ ਗਈ ਸੀ, ਜਿਸ 'ਤੇ ਅਦਾਲਤ ਨੇ ਫੈਸਲਾ ਕਰਦੇ ਹੋਏ ਕਿਹਾ ਕਿ ਉਹ ਇਸ ਸੜਕ ਤੋਂ ਟੋਲ ਲਗਾ ਸਕਦੇ ਹਨ।
-PTCNews

  • Share