Fri, Apr 26, 2024
Whatsapp

ਘੱਗਰ ਦਰਿਆ ਦਾ ਟੁੱਟਿਆ ਬੰਨ੍ਹ ਮੁੜ ਬਣਾ ਰਹੇ ਲੋਕਾਂ ਲਈ ਸ਼੍ਰੋਮਣੀ ਕਮੇਟੀ ਨੇ ਮੁਹੱਈਆ ਕਰਵਾਈ ਲੰਗਰ ਸੇਵਾ

Written by  Jashan A -- July 20th 2019 04:03 PM
ਘੱਗਰ ਦਰਿਆ ਦਾ ਟੁੱਟਿਆ ਬੰਨ੍ਹ ਮੁੜ ਬਣਾ ਰਹੇ ਲੋਕਾਂ ਲਈ ਸ਼੍ਰੋਮਣੀ ਕਮੇਟੀ ਨੇ ਮੁਹੱਈਆ ਕਰਵਾਈ ਲੰਗਰ ਸੇਵਾ

ਘੱਗਰ ਦਰਿਆ ਦਾ ਟੁੱਟਿਆ ਬੰਨ੍ਹ ਮੁੜ ਬਣਾ ਰਹੇ ਲੋਕਾਂ ਲਈ ਸ਼੍ਰੋਮਣੀ ਕਮੇਟੀ ਨੇ ਮੁਹੱਈਆ ਕਰਵਾਈ ਲੰਗਰ ਸੇਵਾ

ਘੱਗਰ ਦਰਿਆ ਦਾ ਟੁੱਟਿਆ ਬੰਨ੍ਹ ਮੁੜ ਬਣਾ ਰਹੇ ਲੋਕਾਂ ਲਈ ਸ਼੍ਰੋਮਣੀ ਕਮੇਟੀ ਨੇ ਮੁਹੱਈਆ ਕਰਵਾਈ ਲੰਗਰ ਸੇਵਾ,ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੁੱਖਤਾ ਦੇ ਭਲੇ ਲਈ ਇਕ ਵਾਰ ਫਿਰ ਅੱਗੇ ਆਈ ਹੈ। ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਪ੍ਰਭਾਵਿਤਾਂ ਦੀ ਸੇਵਾ ’ਚ ਕਾਰਜਸ਼ੀਲ ਲੋਕਾਂ ਅਤੇ ਪਾਣੀ ਤੋਂ ਪ੍ਰਭਾਵਿਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਵਿਵਸਥਾ ਦੇ ਰੂਪ ਵਿਚ ਪਹਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਪਟਿਆਲਾ ਦੇ ਪਾਣੀ ਤੋਂ ਪ੍ਰਭਾਵਿਤ ਲੋਕਾਂ ਦੀ ਵੀ ਸਾਰ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸੇਵਾਵਾਂ ਆਰੰਭੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਘੱਗਰ ਦਰਿਆ ਦਾ ਟੁੱਟਿਆ ਹੋਇਆ ਬੰਨ੍ਹ ਮੁੜ ਸਥਾਪਤ ਕਰਨ ਲਈ ਯਤਨਸ਼ੀਲ ਲੋਕਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ ਅਤੇ ਗੁਰਦੁਆਰਾ ਮਕੋਰੜ ਸਾਹਿਬ ਤੋਂ ਲੰਗਰ ਸੇਵਾ ਦਿੱਤੀ ਜਾ ਰਹੀ ਹੈ। ਹੋਰ ਪੜ੍ਹੋ : 30 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ : ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਣੀ ਤੋਂ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਰੱਖਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਧਮਧਾਨ ਸਾਹਿਬ ਦੇ ਸਟਾਫ਼ ਨੂੰ ਲੰਗਰ ਸੇਵਾ ਲਈ ਘੱਗਰ ਦਾ ਬੰਨ੍ਹ ਮੁੜ ਬੰਨ੍ਹਣ ਵਿਚ ਯਤਨ ਕਰ ਰਹੇ ਲੋਕਾਂ ਨੂੰ ਲੰਗਰ ਸੇਵਾ ਦੇਣ ਲਈ ਭੇਜਿਆ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਪਟਿਆਲਾ ਵਿਚ ਵੀ ਪਾਣੀ ਤੋਂ ਪ੍ਰਭਾਵਿਤ ਬਸਤੀਆਂ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਲੰਗਰ ਸੇਵਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਦੀ ਤਰ੍ਹਾਂ ਮਨੁੱਖੀ ਭਲਾਈ ਲਈ ਸੇਵਾ ਦੇ ਰਹੀ ਹੈ ਅਤੇ ਸਮਾਜ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ। -PTC News


Top News view more...

Latest News view more...