Fri, Apr 26, 2024
Whatsapp

ਵਿਆਹ ਤੋਂ ਪਹਿਲਾਂ ਨੌਜਵਾਨ ਪਹੁੰਚਿਆ ਹਸਪਤਾਲ, ਮੰਗੇਤਰ ਨੇ ਤੁੜਵਾਈਆਂ ਲੱਤਾਂ ਤੇ ਬਾਂਹਾਂ !!!

Written by  Jashan A -- January 07th 2020 11:07 AM -- Updated: January 07th 2020 11:10 AM
ਵਿਆਹ ਤੋਂ ਪਹਿਲਾਂ ਨੌਜਵਾਨ ਪਹੁੰਚਿਆ ਹਸਪਤਾਲ, ਮੰਗੇਤਰ ਨੇ ਤੁੜਵਾਈਆਂ ਲੱਤਾਂ ਤੇ ਬਾਂਹਾਂ !!!

ਵਿਆਹ ਤੋਂ ਪਹਿਲਾਂ ਨੌਜਵਾਨ ਪਹੁੰਚਿਆ ਹਸਪਤਾਲ, ਮੰਗੇਤਰ ਨੇ ਤੁੜਵਾਈਆਂ ਲੱਤਾਂ ਤੇ ਬਾਂਹਾਂ !!!

ਵਿਆਹ ਤੋਂ ਪਹਿਲਾਂ ਨੌਜਵਾਨ ਪਹੁੰਚਿਆ ਹਸਪਤਾਲ, ਮੰਗੇਤਰ ਨੇ ਤੁੜਵਾਈਆਂ ਲੱਤਾਂ ਤੇ ਬਾਂਹਾਂ !!!,ਸੰਗਰੂਰ: ਸੰਗਰੂਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਨੌਜਵਾਨ ਨੂੰ ਆਪਣੀ ਮੰਗੇਤਰ ਦੇ ਸੂਟ ਦਾ ਨਾਪ ਲੈਣਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਹਸਪਤਾਲ ਵਿਚ ਭਰਤੀ ਹੋਣਾ ਪੈ ਗਿਆ। ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਵਾਸੀ ਸੁਖਚੈਨ ਸਿੰਘ ਨੂੰ ਆਪਣੀ ਮੰਗੇਤਰ ਦਾ ਫੋਨ ਆਇਆ ਕਿ ਉਹ ਸੂਟ ਦਾ ਨਾਪ ਲੈ ਜਾਵੇ, ਜਿਸ ਤੋਂ ਬਾਅਦ ਉਹ ਨਾਪ ਲੈਣ ਲਈ ਗਿਆ ਸੀ ਤੇ ਵਾਪਸ ਪਰਤਦੇ ਸਮੇਂ ਰਸਤੇ ਵਿਚ ਆਲਟੋ ਕਾਰ 'ਚ ਸਵਾਰ 5 ਅਣਪਛਾਤਿਆਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ 'ਚ ਉਸ ਦੀਆਂ ਦੋਹੇਂ ਲੱਤਾਂ ਤੇ ਇਕ ਬਾਂਹ ਟੁੱਟ ਗਈ। ਹੋਰ ਪੜ੍ਹੋ: ਹਥਿਆਰਾਂ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ! ਉਧਰ ਪੀੜਤ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਹਮਲਾ ਉਸ ਦੀ ਮੰਗੇਤਰ ਨੇ ਆਪਣੀ ਮਾਸੀ ਨਾਲ ਮਿਲ ਕੇ ਕਰਵਾਈ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਕੁੜੀ ਦੀ ਮਾਸੀ ਤੇ ਇਕ ਹੋਰ ਵਿਅਕਤੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। -PTC News


Top News view more...

Latest News view more...