ਸੰਗਰੂਰ : ਜਲ ਸਪਲਾਈ ਵਿਭਾਗ ਦੇ SDO ਨੇ ਕਲਰਕ ‘ਤੇ ਚਲਾਈ ਗੋਲੀ , ਕਲਰਕ ਸਮੇਤ 2 ਜਖ਼ਮੀ

Sangrur: Water supply department SDO shot clerk , Two injured
ਸੰਗਰੂਰ : ਜਲ ਸਪਲਾਈ ਵਿਭਾਗ ਦੇ SDO ਨੇ ਕਲਰਕ 'ਤੇ ਚਲਾਈ ਗੋਲੀ , ਕਲਰਕ ਸਮੇਤ 2 ਜਖ਼ਮੀ

ਸੰਗਰੂਰ : ਜਲ ਸਪਲਾਈ ਵਿਭਾਗ ਦੇ SDO ਨੇ ਕਲਰਕ ‘ਤੇ ਚਲਾਈ ਗੋਲੀ , ਕਲਰਕ ਸਮੇਤ 2 ਜਖ਼ਮੀ:ਸੰਗਰੂਰ : ਸੰਗਰੂਰ ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦਫ਼ਤਰ ਵਿਖੇ ਵਿਭਾਗ ਦੇ ਹੀ ਐੱਸ.ਡੀ.ਓ. ਹਰਸ਼ਰਨ ਸਿੰਘਵਲੋਂ ਇੱਕ ਕਲਰਕ ‘ਤੇ ਗੋਲੀ ਚਲਾਉਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਦੋ ਵਿਅਕਤੀਆਂ ਨੂੰ ਗੋਲ਼ੀ ਲੱਗਣ ਦੀ ਖ਼ਬਰ ਹੈ।

Sangrur: Water supply department SDO shot clerk , Two injured
ਸੰਗਰੂਰ : ਜਲ ਸਪਲਾਈ ਵਿਭਾਗ ਦੇ SDO ਨੇ ਕਲਰਕ ‘ਤੇ ਚਲਾਈ ਗੋਲੀ , ਕਲਰਕ ਸਮੇਤ 2 ਜਖ਼ਮੀ

ਮਿਲੀ ਜਾਣਕਾਰੀ ਅਨੁਸਾਰ ਜਲ ਸਪਲਾਈ ਵਿਭਾਗ ਦੇ ਬਰਨਾਲਾ ਦਫ਼ਤਰ ਵਿਖੇ ਤਾਇਨਾਤ ਕਲਰਕ ਅਸ਼ੋਕ ਕੁਮਾਰ ਸੰਗਰੂਰ ਦਫ਼ਤਰ ਵਿਖੇ ਟੀ.ਏ. ਦੇ ਬਿੱਲ ਬਕਾਇਆ ਸਨ ਅਤੇ ਇਨ੍ਹਾਂ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਕਲਰਕ ਅਸ਼ੋਕ ਕੁਮਾਰ ਅੱਜ ਆਪਣੇ ਸਾਥੀਆਂ ਸਮੇਤ ਸੰਗਰੂਰ ਦਫ਼ਤਰ ਆਇਆ ਸੀ।

Sangrur: Water supply department SDO shot clerk , Two injured
ਸੰਗਰੂਰ : ਜਲ ਸਪਲਾਈ ਵਿਭਾਗ ਦੇ SDO ਨੇ ਕਲਰਕ ‘ਤੇ ਚਲਾਈ ਗੋਲੀ , ਕਲਰਕ ਸਮੇਤ 2 ਜਖ਼ਮੀ

ਇਸ ਦੌਰਾਨ ਬਹਿਸ ਹੋ ਗਈ ਅਤੇ ਤਕਰਾਰਬਾਜ਼ੀ ਦੇ ਚੱਲਦਿਆਂ ਐੱਸ.ਡੀ.ਓ.ਹਰਸ਼ਰਨ ਸਿੰਘ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਕਲਰਕ ਅਸ਼ੋਕ ਵਰਮਾ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਜਿਸ ਤੋਂ ਬਾਅਦ ਦੋਵਾਂ ਨੂੰ ਜ਼ਖ਼ਮੀ ਹਾਲਤ ‘ਚ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Sangrur: Water supply department SDO shot clerk , Two injured
ਸੰਗਰੂਰ : ਜਲ ਸਪਲਾਈ ਵਿਭਾਗ ਦੇ SDO ਨੇ ਕਲਰਕ ‘ਤੇ ਚਲਾਈ ਗੋਲੀ , ਕਲਰਕ ਸਮੇਤ 2 ਜਖ਼ਮੀ

ਜ਼ਿਕਰਯੋਗ ਹੈ ਕਿ ਸੰਗਰੂਰ ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦਾ ਦਫ਼ਤਰ ਸ਼ਹਿਰ ਦੇ ਪੋਰਸ਼ ਏਰੀਆ ‘ਚ ਹੈ। ਜਿੱਥੇ ਕਿ ਸੰਗਰੂਰ ਦੇ ਐਸ.ਡੀ.ਐਮ. ਦਫ਼ਤਰ ਅਤੇ ਸੰਗਰੂਰ ਦੇ ਏ.ਡੀ.ਸੀ. ਦੀ ਰਿਹਾਇਸ਼ ਹੈ। ਇਸ ਤਰਾਂ ਦੇ ਇਲਾਕੇ ‘ਚ ਸ਼ਰੇਆਮ ਫਾਇਰਿੰਗ ਦਾ ਮਾਮਲਾ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ।
-PTCNews