
ਚਿੱਟ ਫੰਡ ਘਪਲਾ: ਜਾਂਚ ਰੋਕਣ ਨੂੰ ਲੈ ਕੇ ਕੋਲਕਾਤਾ ਪੁਲਿਸ ਖਿਲਾਫ ਅੱਜ ਸੀ.ਬੀ.ਆਈ. ਖੜਕਾਵੇਗੀ ਸੁਪਰੀਮ ਕੋਰਟ ਦਾ ਦਰਵਾਜ਼ਾ,ਨਵੀਂ ਦਿੱਲੀ: ਬੀਤੀ ਰਾਤ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਚਿੱਟ ਫੰਡ ਘੋਟਾਲੇ ਦੀ ਜਾਂਚ ਨੂੰ ਲੈ ਕੇ ਪੁੱਛਗਿਛ ਕਰਣ ਪਹੁੰਚੀ ਸੀਬੀਆਈ ਟੀਮ ਦੇ ਪੰਜ ਅਫਸਰਾਂ ਨੂੰ ਗਿਰਫਤਾਰ ਕਰ ਲਿਆ ਗਿਆ ਸੀ।

ਜਿਨ੍ਹੰ ਨੂੰ ਬਾਅਦ ‘ਚ ਛੱਡ ਦਿੱਤਾ ਗਿਆ। ਜਿਸ ਤੋਂ ਬਾਅਦ ਸਿਆਸੀ ਘਮਾਸਾਨ ਲਗਾਤਾਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ।ਪੁਲਸ ਕਮੀਸ਼ਨਰ ਰਜੀਵ ਕੁਮਾਰ ਦੇ ਘਰ ਪਹੁੰਚੀ ਸੀ. ਬੀ. ਆਈ. ਨੂੰ ਰੋਕਣ ਲਈ ਮਮਤਾ ਬੈਨਰਜੀ ਸੜਕ ‘ਤੇ ਆ ਗਈ।
ਉਹ ਕੋਲਕਾਤਾ ਦੇ ਮੈਟਰੋ ਸਿਨੇਮਾ ਬਾਹਰ ਧਰਨੇ ਉਤੇ ਬੈਠ ਗਈ।ਪਰ ਹੁਣ ਘੋਟਾਲੇ ਦੀ ਜਾਂਚ ਵਿੱਚ ਅੜਿੱਕਾ ਪਾਉਣ ਦੇ ਖਿਲਾਫ ਸੀਬੀਆਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਵੇਗੀ।

ਜ਼ਿਕਰ ਏ ਖਾਸ ਹੈ ਕਿ ਇਹ ਚਿੱਟ ਫੰਡ ਘਪਲਾ ਸਾਲ 2013 ਵਿਚ ਹੋਇਆ। ਇਹ ਘਪਲਾ ਤਕਰੀਬਨ 3 ਹਜਾਰ ਕਰੋੜ ਰੁਪਏ ਦਾ ਹੈ। ਇਸ ਘਪਲੇ ਨੇ ਦੇਸ਼ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਘਪਲੇ ‘ਚ ਪੱਛਮੀ ਬੰਗਾਲ ਦੀ ਚਿੱਟਫੰਡ ਕੰਪਨੀ ਸ਼ਾਰਦਾ ਗਰੁੱਪ ਨੇ ਕਰੀਬ 10 ਲੱਖ ਲੋਕਾਂ ਨੂੰ ਠੱਗਿਆ ਸੀ।
-PTC News