ਟੀਵੀ ਦੇ ਮਸ਼ਹੂਰ ਤੇ ਸਸੁਰਾਲ ਸਿਮਰ ਕਾ ਫ਼ੇਮ ਅਦਾਕਾਰ ਆਸ਼ੀਸ਼ ਰਾਏ ਦਾ ਹੋਇਆ ਦਿਹਾਂਤ

Sasural Simar Ka actor Ashiesh Roy passes away
ਟੀਵੀ ਦੇ ਮਸ਼ਹੂਰ ਤੇ ਸਸੁਰਾਲ ਸਿਮਰ ਕਾ ਫ਼ੇਮ ਅਦਾਕਾਰਆਸ਼ੀਸ਼ ਰਾਏ ਦਾ ਹੋਇਆ ਦਿਹਾਂਤ 

ਟੀਵੀ ਦੇ ਮਸ਼ਹੂਰ ਤੇ ਸਸੁਰਾਲ ਸਿਮਰ ਕਾ ਫ਼ੇਮ ਅਦਾਕਾਰ ਆਸ਼ੀਸ਼ ਰਾਏ ਦਾ ਹੋਇਆ ਦਿਹਾਂਤ:ਮੁੰਬਈ : ਟੀਵੀ ਇੰਸਟਰੀ ਨਾਲ ਜੁੜੀ ਇਕ ਬਹੁਤ ਹੀ ਦੁਖਦਈ ਖ਼ਬਰ ਸਾਹਮਣੇ ਆ ਰਹੀ ਹੈ। ਟੀ.ਵੀ. ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਰਾਏ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਆਸ਼ੀਸ਼ ਦਾ ਕਿਡਨੀ ਫੇਲ੍ਹ ਹੋਣ ਕਾਰਨ ਦਿਹਾਂਤ ਹੋਇਆ। ਆਸ਼ੀਸ਼ ਨੇ 55 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਆਸ਼ੀਸ਼ ਰਾਏ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਤੇ ਮੁੰਬਈ ਦਾ ਜੂਹੂ ਹਸਪਤਾਲ ‘ਚ ਭਰਤੀ ਸੀ। ਜਾਣਕਾਰੀ ਅਨੁਸਾਰ ਕਿਡਨੀ ਫੇਲ੍ਹ ਹੋਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ।

Sasural Simar Ka actor Ashiesh Roy passes away
ਟੀਵੀ ਦੇ ਮਸ਼ਹੂਰ ਤੇ ਸਸੁਰਾਲ ਸਿਮਰ ਕਾ ਫ਼ੇਮ ਅਦਾਕਾਰਆਸ਼ੀਸ਼ ਰਾਏ ਦਾ ਹੋਇਆ ਦਿਹਾਂਤ

ਜਾਣਕਾਰੀ ਅਨੁਸਾਰ ਆਸ਼ੀਸ਼ ਕਾਫ਼ੀ ਸਮੇਂ ਤੋਂ ਬਿਮਾਰ ਹੋਣ ਦੇ ਨਾਲ-ਨਾਲ ਆਰਥਿਕ ਤੰਗੀ ਨਾਲ ਵੀ ਜੂਝ ਰਹੇ ਸੀ। ਲਾਕਡਾਊਨ ‘ਚ ਆਸ਼ੀਸ਼ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋ ਗਈ ਸੀ, ਉਹ ਪਾਈ-ਪਾਈ ਨੂੰ ਤਰਸ ਰਹੇ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਦੇ ਜ਼ਰੀਏ ਦਿੱਤੀ ਸੀ।

Sasural Simar Ka actor Ashiesh Roy passes away
ਟੀਵੀ ਦੇ ਮਸ਼ਹੂਰ ਤੇ ਸਸੁਰਾਲ ਸਿਮਰ ਕਾ ਫ਼ੇਮ ਅਦਾਕਾਰਆਸ਼ੀਸ਼ ਰਾਏ ਦਾ ਹੋਇਆ ਦਿਹਾਂਤ

ਜਨਵਰੀ 2020 ‘ਚ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।ਆਸ਼ੀਸ਼ ਨੇ ਆਪਣੀ ਪੋਸਟ ‘ਚ ਦੱਸਿਆ ਸੀ ਕਿ ਉਹ ਆਈਸੀਯੂ ‘ਚ ਐਡਮਿਟ ਹੈ, ਉਨ੍ਹਾਂ ਨੂੰ ਇਲਾਜ ਲਈ ਪੈਸੇ ਚਾਹੀਦੇ ਹਨ। ਉਨ੍ਹਾਂ ਦੇ ਕੋਲ ਜੋ ਪੈਸੇ ਸੀ ਉਹ ਖ਼ਤਮ ਹੋ ਚੁੱਕੇ ਸੀ, ਹੁਣ ਉਨ੍ਹਾਂ ਦੇ ਕੋਲ ਹਸਪਤਾਲ ਤੋਂ ਡਿਸਚਾਰਜ ਲਈ ਵੀ ਪੈਸੇ ਨਹੀਂ ਸੀ।

Sasural Simar Ka actor Ashiesh Roy passes away
ਟੀਵੀ ਦੇ ਮਸ਼ਹੂਰ ਤੇ ਸਸੁਰਾਲ ਸਿਮਰ ਕਾ ਫ਼ੇਮ ਅਦਾਕਾਰਆਸ਼ੀਸ਼ ਰਾਏ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ ਆਸ਼ੀਸ਼ ਮਸ਼ਹੂਰ ਟੀ.ਵੀ. ਸੀਰੀਅਲ ‘ਸਸੁਰਾਲ ਸਿਮਰ ਕਾ’, ਬਣੇਗੀ ਆਪਣੀ ਬੈਤ, ਯੈਸ ਬੌਸ, ਬਾਹਬੂ ਤੇ ਬੇਬੀ, ਜੀਨੀ ਤੇ ਜੂਜੂ ਤੇ ਕੁਛ ਰੰਗ ਪਿਆਰ ਦੇ ਐਸੇ ਬੀ’ ਆਦਿ ਸ਼ੋਅ ‘ਚ ਕੰਮ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਸਾਲ 2019 ‘ਚ ਆਸ਼ੀਸ਼ ਨੂੰ ਲਕਵਾ ਮਾਰ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਤੋਂ ਆਸ਼ੀਸ਼ ਨੂੰ ਕੰਮ ਨਹੀਂ ਮਿਲ ਰਿਹਾ ਸੀ।
-PTCNews