ਰਾਤ ਦੇ ਕਰਫ਼ਿਊ ਅਤੇ ਵੀਕਐਂਡ ਲਾਕਡਾਊਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਰਾਤ ਦੇ ਕਰਫ਼ਿਊ ਅਤੇ ਵੀਕਐਂਡ ਲਾਕਡਾਊਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ  

ਰਾਤ ਦੇ ਕਰਫ਼ਿਊ ਅਤੇ ਵੀਕਐਂਡ ਲਾਕਡਾਊਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਲੈ ਕੈ ਸੂਬੇ ‘ਚ ਵੀਕੈਂਡ ਅਤੇ ਨਾਈਟ ਕਰਫਿਊ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਪੰਜਾਬ ਵਿੱਚ ਵੀਕੈਂਡ ਅਤੇ ਨਾਈਟ ਕਰਫਿਊ ਨਹੀਂ ਲੱਗੇਗਾ ਪਰ ਅੱਜ ਸਿਨੇਮਾਂ ਬਾਰੇ ਕੋਈ ਜਾਣਕਾਰੀ ਨਹੀਂ।

ਰਾਤ ਦੇ ਕਰਫ਼ਿਊ ਅਤੇ ਵੀਕਐਂਡ ਲਾਕਡਾਊਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਇਸ ਦੇ ਨਾਲ ਹੀ ਸੂਬੇ ‘ਚ ਹੁਣ ਵਿਆਹ, ਧਾਰਮਿਕ ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ‘ਚ 100 ਤੱਕ ਲੋਕ ਹੋ ਸਕਣਗੇ ,ਜਦਕਿ ਇਸ ਤੋਂ ਪਹਿਲਾਂ ਇਹ ਗਿਣਤੀ 30 ਤੱਕ ਸੀ। ਇਸ ਦੇ ਨਾਲ ਹੀਮਾਸਕ ਅਤੇ ਹੋਰ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ।

ਰਾਤ ਦੇ ਕਰਫ਼ਿਊ ਅਤੇ ਵੀਕਐਂਡ ਲਾਕਡਾਊਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਇਸ ਤੋਂ ਇਲਾਵਾ ਸੂਬੇ ‘ਚ ਕਾਰਾਂ ਅਤੇ ਬੱਸਾਂ ‘ਚ ਸਵਾਰੀਆਂ ਦੇ ਬੈਠਣ ਨੂੰ ਲੈ ਕੇ ਵੀ ਸਰਕਾਰ ਵਲੋਂ ਢਿੱਲ ਦੇ ਦਿੱਤੀ ਗਈ ਹੈ।ਹੁਣ ਗੱਡੀਆਂ ਦੇ ਵਿੱਚ 3 ਅਤੇ ਬੱਸਾਂ ਵਿੱਚ ਪੂਰੀ ਗਿਣਤੀ ਵਿੱਚ ਸਵਾਰੀਆਂ ਬੈਠ ਸਕਦੀਆਂ ਹਨ। ਇਸ ਦੇ ਨਾਲ ਹੀ ਸਕੂਲਾਂ ਤੇ ਕਾਲਜਾਂ ਦੇ ਖੋਲ੍ਹਣ ਬਾਰੇ ਫ਼ੈਸਲਾ 15 ਅਕਤੂਬਰ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

ਰਾਤ ਦੇ ਕਰਫ਼ਿਊ ਅਤੇ ਵੀਕਐਂਡ ਲਾਕਡਾਊਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਹਾਲਾਂਕਿ ਸਰਕਾਰ ਵਲੋਂ ਸੂਬੇ ‘ਚ ਸਕੂਲਾਂ ਨੂੰ ਖੋਲ੍ਹਣ ਬਾਰੇ ਫ਼ੈਸਲਾ ਗ੍ਰਹਿ ਅਤੇ ਸਿੱਖਿਆ ਵਿਭਾਗ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਐਤਵਾਰ ਨੂੰ ਸਵੇਰੇ 9ਵਜੇਂ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਕਰਫਿਊ ਲਗਾਇਆ ਗਿਆ ਸੀ, ਜਿਸ ਨੂੰ ਅੱਜ ਹਟਾ ਦਿੱਤਾ ਗਿਆ ਹੈ।
-PTCNews