ਪਾਣੀ ਨਾਲ ਰੋਟੀ ਖਾ ਰਹੇ ਸੁਰੱਖਿਆ ਗਾਰਡ ਦੀ ਇਹ ਵੀਡੀਓ ਝੰਜੋੜ ਕੇ ਰੱਖ ਦਵੇਗੀ ਦਿਲ 

Security Guard Eating Food With Water Video Viral

Security Guard Eating Food With Water Video Viral : ਪਾਣੀ ਨਾਲ ਰੋਟੀ ਖਾ ਰਹੇ ਸੁਰੱਖਿਆ ਗਾਰਡ ਦੀ ਇਹ ਵੀਡੀਓ ਝੰਜੋੜ ਕੇ ਰੱਖ ਦਵੇਗੀ ਦਿਲ

ਰੋਟੀ, ਕੱਪੜਾ ਅਤੇ ਮਕਾਨ, ਉਹ ਬੁਨਿਆਦੀ ਸਹੂਲਤਾਂ ਜੋ ਜੀਊਣ ਲਈ ਅਹਿਮ ਮੰਨੀਆਂ ਜਾਂਦੀਆਂ ਹਨ। ਪਰ, ਕਈ ਮੰਦਭਾਗੇ ਅਜਿਹੇ ਵੀ ਹਨ ਜੋ ਰੋਟੀ ਨੂੰ ਵੀ ਤਰਸ ਜਾਂਦੇ ਹਨ, ਜਿੰਨ੍ਹਾਂ ਲਈ ਜ਼ਿੰਦਗੀ ਵਾਕਿਆ ਹੀ ਇੱਕ ਗੁਜ਼ਾਰਾ ਹੈ।

ਕਦੀ ਕਦੀ ਪਰਿਵਾਰ ਦਾ ਇੱਕ ਜੀਅ ਆਪ ਖੁੱਲ ਕੇ ਜ਼ਿੰਦਗੀ “ਜੀਊਂਦਾ” ਨਹੀਂ, ਤਾਂ ਜੋ ਬਾਕੀ ਪਰਿਵਾਰ ਵਾਲੇ ਚਾਰ ਵਕਤ ਦੀ ਰੋਟੀ ਖਾ ਸਕਣ।
Security Guard Eating Food With Water Video Viral Security Guard Eating Food With Water Video Viral : ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜੋ ਉਹਨਾਂ ਸਭ ਨੂੰ ਦੇਖਣੀ ਚਾਹੀਦੀ ਹੈ, ਜੋ ਪਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰ ਨਹੀਂ ਕਰਦੇ ਬਲਕਿ ਸ਼ਿਕਾਇਤਾਂ ਦੀਆਂ ਝੜੀਆਂ ਲਗਾਈ ਰੱਖਦੇ ਹਨ। ਇਹ ਵੀਡੀਓ ਵਾਕਈ ਹੀ ਤੁਹਾਡੇ ਦਿਲ ਨੂੰ ਝੰਜੋੜ ਕੇ ਰੱਖ ਦਵੇਗਾ।

ਉਕਤ ਵੀਡੀਓ ‘ਚ ਇੱਕ ਸੁਰੱਖਿਆ ਗਾਰਡ ਪਾਣੀ ਨਾਲ ਰੋਟੀ ਖਾਂਦਾ ਦਿਖਾਈ ਦੇ ਰਿਹਾ ਹੈ। ਇਸ ਦੇ ਸ਼ੇਅਰ ਹੁੰਦੇ ਹੀ ਲੋਕਾਂ ਦੇ ਕੁਮੈਂਟ ਆਉਣੇ ਸ਼ੁਰੂ ਹੋ ਗਏ ਕਿ ਕਿਵੇਂ ਮਾਂ-ਬਾਪ ਬੱਚਿਆਂ ਲਈ, ਪਰਿਵਾਰ ਲਈ ਕੁਰਬਾਨੀਆਂ ਕਰਦੇ ਹਨ ਅਤੇ ਆਪਾ ਮਾਰ ਕੇ ਜ਼ਿੰਦਗੀ ‘ਚ ਗੁਜ਼ਾਰਾ ਕਰਦੇ ਹਨ।

ਹਾਂਲਾਕਿ, ਇਹ ਵੀਡੀਓ ਕਿੱਥੋਂ ਦੀ ਹੈ ਅਤੇ ਕਿਸਦੀ ਹੈ, ਇਸਦੀ ਅਜੇ ਪੁਖਤਾ ਜਾਣਕਾਰੀ ਨਹੀਂ ਮਿਲ ਪਾਈ ਹੈ।

—PTC News