ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਕਤਲ ਦੀ ਗੁੱਥੀ ਸੁਲਝੀ

By Joshi - October 26, 2017 5:10 pm

ਮੋਹਾਲੀ 'ਚ 23 ਸਤੰਬਰ ਨੂੰ ਹੋਏ ਦੋਹਰੇ ਕਤਲਕਾਂਡ ਨੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਸੀ ਅਤੇ ਇਹ ਮਾਮਲਾ ਵੀ ਦਿਨ ਬ ਦਿਨ ਉਲਝਦਾ ਹੀ ਜਾ ਰਿਹਾ ਸੀ।ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਨਿੱਜੀ ਰੰਜਿਸ਼ ਦੇ ਕਾਰਨ ਇਹ ਕਤਲ ਕੀਤਾ ਗਿਆ ਸੀ। ਘਟਨਾ ਬਾਰੇ ਖੁਲਾਸਾ ਕਰਦਿਆਂ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਇਸ ਦੋਹਰੇ ਕਤਲ ਨੂੰ 28 ਸਾਲ ਦੇ ਨੌਜਵਾਨ ਗੌਰਵ ਨੇ ਅੰਜਾਮ ਦਿੱਤਾ ਹੈ। ਦੋਸ਼ੀ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਹੈ।Senior journalist KJ Singh Murder mystery solved: ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਕਤਲ ਦੀ ਗੁੱਥੀ ਸੁਲਝੀਦਰਅਸਲ, ਕੇ. ਜੇ. ਸਿੰਘ ਨੇ ਇੱਕ ਘਟਨਾ 'ਚ ਪਾਰਕ 'ਚ ਬੈਠਣ ਦੌਰਾਨ ਇੱਕ ਨੌਜਵਾਨ ਗੌਰਵ ਨੂੰ ਥੱਪੜ ਮਾਰਿਆ ਸੀ। ਨੌਜਵਾਨ ਨੇ ਇਸਦਾ ਬਦਲਾ ਲੈਣ ਲਈ ਕਤਲ ਨੂੰ ਅੰਜਾਮ ਦਿੱਤਾ ਹੈ।

ਦੱਸਣਯੋਗ ਹੈ ਕਿ ਕਾਤਲ ਯੂ. ਪੀ. ਦੇ ਬੁਲੰਦਸ਼ਹਿਰ ਦਾ ਨਿਵਾਸੀ ਹੈ ਅਤੇ ਪੁਲਿਸ ਨੂੰ ਦਿੱਤੇ ਬਿਆਨ ਉਸਨੇ ਇਕੱਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।Senior journalist KJ Singh Murder mystery solved: ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਕਤਲ ਦੀ ਗੁੱਥੀ ਸੁਲਝੀ

ਐੱਸ. ਐੱਸ. ਪੀ. ਮੁਤਾਬਕ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਵਾਰਦਾਤ 'ਚ ਵਰਤੇ ਗਏ ਚਾਕੂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।

—PTC News

adv-img
adv-img