ਤਰਨਤਾਰਨ ਦੇ ਸੈਵਨ ਸਟਾਰ ਹੋਟਲ ਦੇ ਗਾਰਡ ਦਾ ਹੋਇਆ ਬੇਰਹਿਮੀ ਨਾਲ ਕਤਲ 

seven star hotel guard murdered in tarantarn

ਤਰਨਤਾਰਨ ਦੇ ਸੈਵਨ ਸਟਾਰ ਹੋਟਲ ਦੇ ਗਾਰਡ ਦਾ ਕੀਤਾ ਗਿਆ ਬੇਰਹਿਮੀ ਨਾਲ ਕਤਲ

ਤਰਨਤਾਰਨ ਦੇ ਹੋਟਲ ਸੈਵਨ ਸਟਾਰ ‘ਚ ਇੱਕ ਵੱਡੀ ਘਟਨਾ ਵਾਪਰਨ ਦੀ ਖਬਰ ਹੈ। ਇੱਥੇ ਹੋਟਲ ਦੇ ਇਕ ਗਾਰਡ ਦਾ ਬੇਰਹਿਮੀ ਨਾਲ ਕਤਲ ਕੀਤਾ  ਗਿਆ ਹੈ, ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
seven star hotel guard murdered in tarantarn
ਤਰਨ ਤਾਰਨ ਸਥਿਤ ਹੋਟਲ ਸੈਵਨ ਸਟਾਰ ਦੇ ਚੋਂਕੀਦਾਰ ਦਾ ਹੋਟਲ ਦੇ ਹੀ ਦੋ ਨਵੇ ਆਏ ਕਰਮਚਾਰੀਆਂ ਵੱਲੋਂ ਕਤਲ ਕੀਤਾ ਗਿਆ ਹੈ।

ਕਾਤਲ ਬੇਸਬਾਲ ਦੀ ਮਦਦ ਨਾਲ ਚੋਂਕੀਦਾਰ ਦਾ ਕਤਲ ਕਰ ਉਸਦੀ ਰਾਈਫਲ ਗੋਲੀਆਂ ਵਾਲਾ ਪੱਟਾ ਅਤੇ ਹੋਟਲ ਮਾਲਕ ਦੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

ਚੋਕੀਦਾਰ ਦੇ ਕਤਲ ਦਾ ਰਾਜ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੇ ਖੋਲਿਆਂ, ਜਿਸ ਵਿੱਚ ਹੋਟਲ ਦੇ ਦੋਵੇਂ ਕਰਮਚਾਰੀ ਮੌਕੇ ਤਂੋ ਰਾਈਫਲ ਲੈ ਕੇ ਗੱਡੀ ‘ਤੇ ਫਰਾਰ ਹੁੰਦੇ ਦਿਖਾਈ ਦਿੰਦੇ ਹਨ।

ਮਿਲੀ ਜਾਣਕਾਰੀ ਮੁਤਾਬਕ, ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।

ਮਾਮਲੇ ਦੀ ਜਾਂਚ ਜਾਰੀ ਹੈ।

—PTC News