ਬਰਨਾਲਾ : ਨਿੱਜੀ ਕੋਠੀ ‘ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼

ਬਰਨਾਲਾ : ਨਿੱਜੀ ਕੋਠੀ 'ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼

ਬਰਨਾਲਾ : ਨਿੱਜੀ ਕੋਠੀ ‘ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼:ਬਰਨਾਲਾ : ਬਰਨਾਲਾ ਪੁਲਿਸ ਨੇ ਸ਼ਹਿਰ ਦੇ ਪੱਤੀ ਰੋਡ ‘ਤੇ ਪੈਂਦੀ ਪਿਆਰਾ ਕਲੋਨੀ ਅੰਦਰ ਇਕ ਕੋਠੀ ‘ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਰੰਗਰਲੀਆਂ ਮਨਾ ਰਹੇ 2 ਗ੍ਰਾਹਕਾਂ ਸਮੇਤ 4 ਔਰਤਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਬਰਨਾਲਾ : ਨਿੱਜੀ ਕੋਠੀ ‘ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼

ਇਸ ਦੌਰਾਨ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅੱਡਾ ਸੰਚਾਲਕ ਔਰਤ ਭਿੰਦਰ ਕੌਰ ਆਪਣੀ ਕੋਠੀ ‘ਚ ਬਾਹਰੋਂ ਔਰਤਾਂ ਅਤੇ ਕੁੜੀਆਂ ਨੂੰ ਬੁਲਾ ਕੇ ਗ੍ਰਾਹਕਾਂ ਅੱਗੇ ਪਰੋਸਦੀ ਸੀ।  ਜਿਸ ਦੀ ਸੂਚਨਾ ਪੁਲਿਸ ਨੂੰ ਮਿਲ ਗਈ। ਇਸ ਘਟਨਾ ਦੀ ਇਤਲਾਹ ਮਿਲਦਿਆਂ ਹੀ ਏ.ਐੱਸ.ਆਈ. ਦਰਸ਼ਨ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਪਿਆਰਾ ਕਲੋਨੀ ‘ਚ ਭਿੰਦਰ ਕੌਰ ਬਰਨਾਲਾ ਦੀ ਕੋਠੀ ਤੇ ਛਾਪਾ ਮਾਰਿਆ।

ਬਰਨਾਲਾ : ਨਿੱਜੀ ਕੋਠੀ ‘ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼

ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ ਹੀ ਅੱਡਾ ਚਲਾ ਰਹੀ ਭਿੰਦਰ ਕੌਰ ਸਮੇਤ ਧੰਦਾ ਕਰਨ ਲਈ ਪਹੁੰਚੀਆਂ 3 ਔਰਤਾਂ ਅਤੇ 2 ਗ੍ਰਾਹਕਾਂ ਅਵਤਾਰ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਅਤੇ ਚਮਕੌਰ ਸਿੰਘ ਭੋਤਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗ੍ਰਿਫ਼ਤਾਰ 6 ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਅਨੁਸਾਰ ਦੇਹ ਵਪਾਰ ਦੇ ਜੁਰਮ ‘ਚ ਗਿਰਫਤਾਰ ਇੱਕ ਦੋਸ਼ੀ ਸਰਕਾਰੀ ਮੁਲਾਜਮ ਵੀ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਅਧਿਕਾਰੀ ਹਾਲੇ ਤਫਤੀਸ਼ ਜਾਰੀ ਹੋਣ ਦੀ ਗੱਲ ਕਹਿ ਕੇ ਨਾਮਜਦ ਦੋਸ਼ੀ ਸਰਕਾਰੀ ਮੁਲਾਜਮ ਦੀ ਪਹਿਚਾਣ ਦੱਸਣ ਤੋਂ ਟਾਲਾ ਵੱਟ ਰਹੇ ਹਨ। ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
-PTCNews