Thu, Jul 17, 2025
Whatsapp

ਲੁਧਿਆਣਾ ’ਚ ਦੇਹ ਵਪਾਰ ਦਾ ਪਰਦਾਫਾਸ਼, ਗੂਗਲ ਪੇਅ ਉੱਤੇ ਹੁੰਦੀ ਸੀ ਅਦਾਇਗੀ

Reported by:  PTC News Desk  Edited by:  Baljit Singh -- June 28th 2021 07:41 PM
ਲੁਧਿਆਣਾ ’ਚ ਦੇਹ ਵਪਾਰ ਦਾ ਪਰਦਾਫਾਸ਼, ਗੂਗਲ ਪੇਅ ਉੱਤੇ ਹੁੰਦੀ ਸੀ ਅਦਾਇਗੀ

ਲੁਧਿਆਣਾ ’ਚ ਦੇਹ ਵਪਾਰ ਦਾ ਪਰਦਾਫਾਸ਼, ਗੂਗਲ ਪੇਅ ਉੱਤੇ ਹੁੰਦੀ ਸੀ ਅਦਾਇਗੀ

ਲੁਧਿਆਣਾ : ਲੁਧਿਆਣਾ ਦੇ ਕਈ ਸਪਾ ਸੈਂਟਰਾਂ ਵਿਚ ਸੋਸ਼ਲ ਸਾਈਟਸ ਰਾਹੀਂ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਦਾ ਨੈਟਵਰਕ ਇੰਨਾ ਮਜ਼ਬੂਤ ਹੈ ਕਿ ਕੋਵਿਡ ’ਚ ਜਦੋਂ ਸਪਾ ਸੈਂਟਰ ਬੰਦ ਕਰਨ ਦੇ ਹੁਕਮ ਸਨ ਤਾਂ ਵੀ ਬੰਦ ਸ਼ਟਰ ਦੇ ਹੇਠਾਂ ਇਹ ਧੰਦਾ ਚੱਲਦਾ ਰਿਹਾ। ਕਈ ਹੋਟਲ ਵੀ ਇਸ ਧੰਦੇ ਵਿਚ ਲਿਪਤ ਹਨ, ਇਹ ਸੋਸ਼ਲ ਸਾਈਟ ਰਾਹੀਂ ਚੱਲਣ ਵਾਲੇ ਇਸ ਸੈਕਸ ਰੈਕੇਟ ਲਈ ਬਿਨਾਂ ਵੈਰੀਫਿਕੇਸ਼ਨ ਅਤੇ ਪਛਾਣ ਦੇ ਰੂਮ ਤਕ ਦੇ ਦਿੰਦੇ ਹਨ। ਅਦਾਇਗੀ ਕੈਸ਼ ਦੀ ਬਜਾਏ ਸਿੱਧੀ ਗੂਗਲ-ਪੇ ’ਤੇ ਹੁੰਦੀ ਹੈ। ਪੜੋ ਹੋਰ ਖਬਰਾਂ: ‘ਡੈਲਟਾ ਪਲੱਸ’ ਕੋਰੋਨਾ ਦੇ ਹੋਰ ਰੂਪਾਂ ਦੇ ਮੁਕਾਬਲੇ ਫੇਫੜਿਆਂ ਲਈ ਵਧੇਰੇ ਘਾਤਕ ਭਾਰਤ ਦੀਆਂ ਕੁੜੀਆਂ ਤੋਂ ਲੈ ਕੇ ਵਿਦੇਸ਼ੀ ਕੁੜੀਆਂ ਤਕ ਦਲਾਲ ਮੁਹੱਈਆ ਕਰਵਾਉਣ ਦਾ ਦਾਅਵਾ ਕਰਦੇ ਹਨ ਕਿਉਂਕਿ ਇਸ ਵਿਚ ਰੋਜ਼ਾਨਾ 20 ਤੋਂ 25 ਲੱਖ ਰੁਪਏ ਦਾ ਲੈਣ ਦੇਣ ਹੁੰਦਾ ਹੈ ਇਸੇ ਲਈ ਪੁਲਸ ਅਤੇ ਰਸੂਖਦਾਰਾਂ ਦੀ ਮਿਲੀਭੁਗਤ ਕਰਕੇ ਇਹ ਸ਼ਰੇਆਮ ਚੱਲ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਧੰਦੇ ਨਾਲ ਜੁੜੇ ਰਸੂਖਦਾਰਾਂ ਨੂੰ ਕਿਸੇ ਦਾ ਡਰ ਨਹੀਂ ਹੈ। ਪੜੋ ਹੋਰ ਖਬਰਾਂ: ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਵਿਸਥਾਰ, ਕੇਂਦਰ ਸਰਕਾਰ ਨੇ PF ਨੂੰ ਲੈ ਕੇ ਦਿੱਤੀ ਵੱਡੀ ਰਾਹਤ ਇਹ ਵੀ ਪਤਾ ਲੱਗਾ ਹੈ ਕਿ ਸਪਾ ਸੈਂਟਰ ਵਿਚ ਕੁੜੀਆਂ ਨੂੰ ਪਹਿਲਾਂ ਨਸ਼ਾ ਕਰਵਾਇਆ ਜਾਂਦਾ ਹੈ ਅਤੇ ਫਿਰ ਸਾਰਾ ਦਿਨ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ। ਇਥੇ ਹੀ ਬਸ ਨਹੀਂ ਸਪਾ ਸੈਂਟਰਾਂ ਵਿਚ ਵੱਖ-ਵੱਖ ਕੁੜੀਆਂ ਦਾ ਵੱਖ-ਵੱਖ ਰੇਟ ਤੈਅ ਕੀਤਾ ਜਾਂਦਾ ਹੈ, ਜਿੱਥੇ 3500 ਤੋਂ 6500 ਤੱਕ ਰੁਪਏ ਪੈਸੇ ਲਏ ਜਾਂਦੇ ਹਨ। ਪੜੋ ਹੋਰ ਖਬਰਾਂ: ਮੋਬਾਇਲ ਚੋਰੀ ਹੋਣ ‘ਤੇ ਤੁਰੰਤ ਕਰੋ ਇਹ ਕੰਮ, ਨਹੀਂ ਤਾਂ ਖਾਤਾ ਹੋ ਸਕਦੈ ਖਾਲੀ ਇਸ ਤੋਂ ਇਲਾਵਾ ਵਟਸਐਪ ’ਤੇ ਵੀ ਕੁੜੀਆਂ ਦੀਆਂ ਤਸਵੀਰਾਂ ਭੇਜ ਕੇ ਮੁੱਲ ਦੱਸੇ ਜਾਂਦੇ ਹਨ ਅਤੇ ਡੀਲ ਫਾਇਨਲ ਹੋਣ ’ਤੇ ਹੋਟਲ ਦਾ ਪਤਾ ਦੱਸਿਆ ਜਾਂਦਾ ਹੈ। ਉਧਰ ਏ. ਡੀ. ਸੀ. ਪੀ. 3 ਸਮੀਰ ਵਰਮਾ ਦਾ ਆਖਣਾ ਹੈ ਕਿ ਜਦੋਂ ਕਦੇ ਵੀ ਗ਼ਲਤ ਕੰਮ ਦੀ ਸੂਚਨਾ ਮਿਲਦੀ ਹੈ ਤਾਂ ਅਸੀਂ ਐਕਸ਼ਨ ਲੈਂਦੇ ਹਾਂ, ਇਸ ’ਤੇ ਵੀ ਕਾਰਵਾਈ ਕੀਤੀ ਜਾਵੇਗੀ। -PTC News


Top News view more...

Latest News view more...

PTC NETWORK
PTC NETWORK