Advertisment

‘ਡੈਲਟਾ ਪਲੱਸ’ ਕੋਰੋਨਾ ਦੇ ਹੋਰ ਰੂਪਾਂ ਦੇ ਮੁਕਾਬਲੇ ਫੇਫੜਿਆਂ ਲਈ ਵਧੇਰੇ ਘਾਤਕ

author-image
Baljit Singh
New Update
‘ਡੈਲਟਾ ਪਲੱਸ’ ਕੋਰੋਨਾ ਦੇ ਹੋਰ ਰੂਪਾਂ ਦੇ ਮੁਕਾਬਲੇ ਫੇਫੜਿਆਂ ਲਈ ਵਧੇਰੇ ਘਾਤਕ
Advertisment
publive-image ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਹੋਰਨਾਂ ਸਰੂਪਾਂ ਦੀ ਤੁਲਨਾ ਵਿਚ ‘ਡੈਲਟਾ ਪਲੱਸ’ ਸਰੂਪ ਦਾ ਫੇਫੜਿਆਂ ਦੇ ਸੈੱਲਾਂ ਨਾਲ ਜ਼ਿਆਦਾ ਜੁੜਾਅ ਮਿਲਿਆ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਨਾਲ ਗੰਭੀਰ ਬੀਮਾਰੀ ਹੋਵੇਗੀ ਜਾਂ ਇਹ ਜ਼ਿਆਦਾ ਵਾਇਰਸ ਵਾਲੇ ਹਨ। ਪੜੋ ਹੋਰ ਖਬਰਾਂ:
Advertisment
ਹਰਕਤ ਤੋਂ ਬਾਜ਼ ਨਹੀਂ ਆਇਆ ਟਵਿੱਟਰ, ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਭਾਰਤ ਤੋਂ ਵੱਖਰਾ ਦੇਸ਼ ਟੀਕਾਕਰਨ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੇ ਕੋਵਿਡ-19 ਕਾਰਜ ਸਮੂਹ (ਐੱਨ. ਟੀ. ਏ. ਜੀ. ਆਈ.) ਦੇ ਮੁਖੀ ਡਾ. ਐੱਨ. ਕੇ. ਅਰੋੜਾ ਨ ਇਹ ਗੱਲ ਕਹੀ। ਕੋਰੋਨਾ ਵਾਇਰਸ ਦੇ ਨਵੇਂ ਸਰੂਪ ਡੈਲਟਾ ਪਲੱਸ ਦੀ 11 ਜੂਨ ਨੂੰ ਪਛਾਣ ਹੋਈ। ਹਾਲ ਹੀ ਵਿਚ ਚਿੰਤਾਜਨਕ ਸਰੂਪ ਵਜੋਂ ਕਲਾਸੀਫਾਈਡ ਕੀਤਾ ਗਿਆ। ਦੇਸ਼ ਦੇ 12 ਸੂਬਿਆਂ ਵਿਚ ਡੈਲਟਾ ਪਲੱਸ ਦੇ ਹੁਣ ਤੱਕ 51 ਮਾਮਲੇ ਆ ਚੁੱਕੇ ਹਨ। ਇਸ ਸਰੂਪ ਨਾਲ ਵਾਇਰਸ ਦੇ ਸਭ ਤੋਂ ਵਧ ਮਾਮਲੇ ਮਹਾਰਾਸ਼ਟਰ ਤੋਂ ਆਏ ਹਨ। ਪੜੋ ਹੋਰ ਖਬਰਾਂ: ਭਾਰਤ ਵਲੋਂ ‘ਅਗਨੀ ਪ੍ਰਾਈਮ’ ਮਿਜ਼ਾਈਲ ਦਾ ਸਫ਼ਲ ਪ੍ਰੀਖਣ ‘ਡੈਲਟਾ ਪਲੱਸ’ ਸਰੂਪ ਬਾਰੇ ਐੱਨ. ਟੀ. ਏ. ਜੀ. ਆਈ. ਦੇ ਕੋਵਿਡ-19 ਕਾਰਜ ਸਮੂਹ ਦੇ ਮੁਖੀ ਨੇ ਕਿਹਾ ਕਿ ਹੋਰਨਾਂ ਸਰੂਪਾਂ ਦੀ ਤੁਲਨਾ ਵਿਚ ਫੇਫੜਿਆਂ ਵਿਚ ਇਸ ਦੀ ਜ਼ਿਆਦਾ ਮੌਜੂਦਗੀ ਹੁੰਦੀ ਹੈ ਪਰ ਇਹ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਹੈ। ਇਸ ਦਾ ਇਹ ਵੀ ਮਤਲਬ ਨਹੀਂ ਹੈ ਕਿ ਇਸ ਨਾਲ ਗੰਭੀਰ ਬੀਮਾਰੀ ਹੋਵੇਗੀ ਜਾਂ ਇਹ ਜ਼ਿਆਦਾ ਵਾਇਰਸ ਵਾਲਾ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਮਾਮਲਿਆਂ ਦੀ ਪਛਾਣ ਤੋਂ ਬਾਅਦ ਡੈਲਟਾ ਪਲੱਸ ਦੇ ਅਸਰ ਬਾਰੇ ਤਸਵੀਰ ਜ਼ਿਆਦਾ ਸਪੱਸ਼ਟ ਹੋਵੇਗੀ ਪਰ ਅਜਿਹਾ ਲਗਦਾ ਹੈ ਕਿ ਟੀਕੇ ਦੀ ਇਕ ਜਾਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਵਿਚ ਵਾਇਰਸ ਦੇ ਮਾਮੂਲੀ ਲੱਛਣ ਦਿਖਦੇ ਹਨ। ਪੜੋ ਹੋਰ ਖਬਰਾਂ: ਕਸ਼ਮੀਰ ‘ਚ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ: ਸਿਰਸਾ ਬੋਲੇ-ਗ੍ਰਹਿ ਮੰਤਰੀ ਨੇ ਸਿੱਖ ਬੇਟੀਆਂ ਦੀ ਵਾਪਸੀ ਦਾ ਦਿੱਤਾ ਭਰੋਸਾ -PTC News publive-image-
delta-plus-presence-in-the-lungs
Advertisment

Stay updated with the latest news headlines.

Follow us:
Advertisment