ਮੁੱਖ ਖਬਰਾਂ

ਦਿੱਲੀ ਦੀ ਲੇਡੀ ਡੌਨ ਸੋਨੂੰ ਪੰਜਾਬਣ ਨੇ ਤਿਹਾੜ ਜੇਲ੍ਹ 'ਚ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹਸਪਤਾਲ 'ਚ ਦਾਖ਼ਲ

By Shanker Badra -- July 18, 2020 3:07 pm -- Updated:Feb 15, 2021

ਦਿੱਲੀ ਦੀ ਲੇਡੀ ਡੌਨ ਸੋਨੂੰ ਪੰਜਾਬਣ ਨੇ ਤਿਹਾੜ ਜੇਲ੍ਹ 'ਚ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹਸਪਤਾਲ 'ਚ ਦਾਖ਼ਲ:ਨਵੀਂ ਦਿੱਲੀ : ਦਿੱਲੀ ਦੀ ਲੇਡੀ ਡੌਨ ਮੰਨੀ ਜਾਣ ਵਾਲੀ ਸੋਨੂੰ ਪੰਜਾਬਣ ਉਰਫ ਗੀਤਾ ਅਰੋੜਾ ਨੇ ਤਿਹਾੜ ਜੇਲ੍ਹ 'ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸੋਨੂੰ ਨੂੰ ਹਾਲਤ ਵਿਗੜਨ 'ਤੇ ਤੁਰੰਤ ਦੀਨ ਦਿਆਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਉਸ ਨੂੰ ਅੱਜ ਹੀ ਛੁੱਟੀ ਦਿੱਤੀ ਜਾ ਸਕਦੀ ਹੈ।

ਦਿੱਲੀ ਦੀ ਲੇਡੀ ਡੌਨ ਸੋਨੂੰ ਪੰਜਾਬਣ ਨੇ ਤਿਹਾੜ ਜੇਲ੍ਹ 'ਚ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹਸਪਤਾਲ 'ਚ ਦਾਖ਼ਲ

ਤਿਹਾੜ ਜੇਲ੍ਹ ਸੂਤਰਾਂ ਮੁਤਾਬਕ ਸੋਨੂੰ ਪੰਜਾਬਣ ਨੇ ਸਿਰਦਰਦ ਦੀ ਸ਼ਿਕਾਇਤ ਕੀਤੀ ਸੀ। ਉਸ ਨੂੰ ਜੋ ਦਵਾਈਆਂ ਦਿੱਤੀਆਂ ਗਈਆਂ, ਉਹ ਉਸ ਨੇ ਇਕੱਠੀਆਂ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਗਈ। ਇਹਤਿਆਤ ਵਜੋਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਡੀਡੀਯੂ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ ਜਿੱਥੇ ਇਲਾਜ ਦੌਰਾਨ ਉਸ ਦੀ ਹਾਲਤ ਠੀਕ ਹੈ। ਹਾਲਾਂਕਿ ਜੇਲ੍ਹ ਦੇ ਵਧੀਕ ਆਈ. ਜੀ. ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ।

ਦਿੱਲੀ ਦੀ ਲੇਡੀ ਡੌਨ ਸੋਨੂੰ ਪੰਜਾਬਣ ਨੇ ਤਿਹਾੜ ਜੇਲ੍ਹ 'ਚ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹਸਪਤਾਲ 'ਚ ਦਾਖ਼ਲ

ਦਿੱਲੀ ਦੀ ਲੇਡੀ ਡੌਨ ਸੋਨੂੰ ਪੰਜਾਬਣ ਉਰਫ਼ ਗੀਤਾ ਅਰੋੜਾ ਦਿੱਲੀ 'ਚ ਦੇਹ ਵਪਾਰ ਦਾ ਸਭ ਤੋਂ ਵੱਡਾ ਰੈਕੇਟ ਚਲਾਉਂਦੀ ਸੀ। ਸੋਨੂੰ ਪੰਜਾਬਣ ਅਤੇ ਉਸ ਦਾ ਇਕ ਸਾਥੀ ਸੰਦੀਪ ਅਗਵਾ ਅਤੇ ਦੇਹ ਵਪਾਰ ਨਾਲ ਜੁੜੇ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਹਨ।ਇਸ ਕੇਸ ਵਿੱਚ ਸੋਨੂੰ ਨੂੰ ਸਾਲ 2017 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ। ਫਿਲਹਾਲ ਇਸ ਕੇਸ ਵਿੱਚ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ।

ਦਿੱਲੀ ਦੀ ਲੇਡੀ ਡੌਨ ਸੋਨੂੰ ਪੰਜਾਬਣ ਨੇ ਤਿਹਾੜ ਜੇਲ੍ਹ 'ਚ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹਸਪਤਾਲ 'ਚ ਦਾਖ਼ਲ

ਇਹ ਕੇਸ ਨਜ਼ਫਗੜ੍ਹ ਦੀ ਰਹਿਣ ਵਾਲੀ ਇਕ 17 ਸਾਲਾ ਕੁੜੀ ਨਾਲ ਜੁੜਿਆ ਹੈ, ਜਿਸ ਨੂੰ ਅਗਵਾ ਕਰ ਕੇ ਸੋਨੂੰ ਪੰਜਾਬਣ ਦੇ ਗਿਰੋਹ ਨੇ ਕਈ ਥਾਵਾਂ 'ਤੇ ਵੇਚ ਦਿੱਤਾ ਅਤੇ ਉਸ ਦਾ ਕਈ ਵਾਰ ਅਲੱਗ-ਅਲੱਗ ਲੋਕਾਂ ਨੇ ਬਲਾਤਕਾਰ ਕੀਤਾ। ਪੀੜਤ ਲੜਕੀ ਮੁਤਾਬਕ 2006 ਵਿੱਚ ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਸੀ ਤਾਂ ਸੰਦੀਪ ਨਾਂ ਦੇ ਲੜਕੇ ਨਾਲ ਉਸ ਦੀ ਦੋਸਤੀ ਹੋਈ। ਸਾਲ 2009 ਵਿੱਚ ਸੰਦੀਪ ਉਸ ਨਾਲ ਵਿਆਹ ਕਰਾਉਣ ਦੇ ਬਹਾਨੇ ਉਸ ਨੂੰ ਦਿੱਲੀ ਦੇ ਇੱਕ ਇਲਾਕੇ ‘ਚ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ।

ਸੰਦੀਪ ਨੇ ਲੜਕੀ ਨੂੰ 10 ਵਾਰ ਵੱਖ-ਵੱਖ ਲੋਕਾਂ ਨੂੰ ਵੇਚਿਆ। ਫਿਰ ਬੱਚੀ ਨੂੰ ਸੋਨੂੰ ਪੰਜਾਬਣ ਦੇ ਹਵਾਲੇ ਕਰ ਦਿੱਤਾ ਗਿਆ। ਸੋਨੂੰ ਨੇ ਜ਼ਬਰਦਸਤੀ ਲੜਕੀ ਨੂੰ ਵੇਸ਼ਵਾ ਦੇ ਧੰਦੇ ਵਿੱਚ ਧੱਕ ਦਿੱਤਾ। ਇਸ ਦੌਰਾਨ ਬੱਚੇ ਨੂੰ ਨਸ਼ੇ ਦੇ ਟੀਕੇ ਵੀ ਦਿੱਤੇ ਗਏ। ਲੜਕੀ ਨੂੰ ਦਿੱਲੀ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਵੀ ਭੇਜਿਆ ਗਿਆ। ਇਸ ਤੋਂ ਬਾਅਦ ਸਤਪਾਲ ਨਾਂ ਦੇ ਵਿਅਕਤੀ ਨੇ ਲੜਕੀ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ ਪਰ ਲੜਕੀ ਕਿਸੇ ਤਰ੍ਹਾਂ ਉਸ ਦੇ ਚੁੰਗਲ ਵਿੱਚੋਂ ਬਚ ਨਿਕਲੀ ਤੇ ਨਜਫਗੜ੍ਹ ਥਾਣੇ ਪਹੁੰਚ ਗਈ।
-PTCNews