Sat, Apr 27, 2024
Whatsapp

ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਇਕ ਹੋਰ ਵਫ਼ਦ ਸ਼ਿਲਾਂਗ ਵਿਖੇ ਭੇਜਿਆ ਜਾਵੇਗਾ :ਗੋਬਿੰਦ ਲੌਂਗੋਵਾਲ

Written by  Shanker Badra -- July 17th 2018 05:17 PM -- Updated: July 17th 2018 05:18 PM
ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਇਕ ਹੋਰ ਵਫ਼ਦ ਸ਼ਿਲਾਂਗ ਵਿਖੇ ਭੇਜਿਆ ਜਾਵੇਗਾ :ਗੋਬਿੰਦ ਲੌਂਗੋਵਾਲ

ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਇਕ ਹੋਰ ਵਫ਼ਦ ਸ਼ਿਲਾਂਗ ਵਿਖੇ ਭੇਜਿਆ ਜਾਵੇਗਾ :ਗੋਬਿੰਦ ਲੌਂਗੋਵਾਲ

ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਇਕ ਹੋਰ ਵਫ਼ਦ ਸ਼ਿਲਾਂਗ ਵਿਖੇ ਭੇਜਿਆ ਜਾਵੇਗਾ :ਗੋਬਿੰਦ ਲੌਂਗੋਵਾਲ:ਸ਼ਿਲਾਂਗ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਗੁਰਜੀਤ ਸਿੰਘ ਅੱਜ ਸ਼੍ਰੋਮਣੀ ਕਮੇਟੀ ਦਫਤਰ ਪਹੁੰਚੇ ਅਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ,ਜੁਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜਲ੍ਹਾ,ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨਾਲ ਮੁਲਾਕਾਤ ਕੀਤੀ ਅਤੇ ਉਥੋਂ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ।ਗੁਰਜੀਤ ਸਿੰਘ ਨੇ ਦੱਸਿਆਂ ਕਿ ਸਿੱਖਾਂ ਨੂੰ ਇਥੇ ਵੱਸੋਂ ਲਈ ਜਮੀਨ ਸਥਾਨਕ ਰਾਜੇ ਨੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਥੇ ਵਸਦੇ ਸਿੱਖਾਂ ਨੇ ਇਥੋਂ ਦੇ ਰਾਜੇ ਲਾਧੋ ਮਾਨਕ ਸੀਅਮ ਨੂੰ ਜਮੀਨ ਦੇ ਪਟੇ ਵਸਦੇ ਸਿੱਖਾਂ ਦੇ ਨਾਮ ਕਰਨ ਲਈ ਦਰਖਾਸਤਾਂ ਕੀਤੀਆਂ ਹਨ।ਗੁਰਦੁਆਰਾ ਸਾਹਿਬ ਅਤੇ ਗੁਰੂ ਨਾਨਕ ਸਕੂਲ ਦੇ ਨਾਮ ਪਟੇ 2009 ਵਿਚ ਜਾਰੀ ਕਰ ਦਿੱਤੇ ਗਏ ਪਰ ਸਿੱਖਾਂ ਦੀਆਂ ਬਾਕੀ ਦਰਖਾਸਤਾਂ ਤੇ ਕੋਈ ਫੈਸਲਾ ਨਹੀਂ ਲਿਆ ਗਿਆ।ਸਿੱਖਾਂ ਨੇ ਇਸ ਸਬੰਧੀ ਮੌਜੂਦਾ ਰਾਜੇ ਨਿੱਕੀ ਨੈਲਸਨ ਸੀਅਮ ਨੂੰ ਵੀ ਬੇਨਤੀ ਕੀਤੀ ਹੈ।ਉਨ੍ਹਾਂ ਕਿਹਾ ਕਿ ਸਥਾਨਕ ਹਾਈ ਕੋਰਟ ਨੇ 1994 ਅਤੇ 1996 ਵਿਚ ਸਥਾਨਕ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਇਥੇ ਵਸਦੇ ਲੋਕਾਂ ਨੂੰ ਹਟਾਇਆ ਨਹੀਂ ਜਾ ਸਕਦਾ।ਹੁਣ ਸਰਕਾਰ ਇਕ ਹਾਈ ਲੈਵਲ ਕਮੇਟੀ ਬਣਾ ਕੇ ਸਿੱਖਾਂ ਨੂੰ ਇਥੋਂ ਹਟਾਉਣ ਦੇ ਇਰਾਦੇ ਨਾਲ ਕੰਮ ਕਰ ਰਹੀ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਪਾਸੋਂ ਪਹਿਲਾਂ ਦੀ ਤਰ੍ਹਾਂ ਅੱਗੇ ਹੋ ਕੇ ਸਿੱਖ ਭਰਾਵਾਂ ਦੀ ਬਾਂਹ ਫੜ੍ਹਨ ਅਤੇ ਹਰ ਤਰ੍ਹਾਂ ਦੀ ਮਦਦ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼ਿਲਾਂਗ ਵਸਦੇ ਸਿੱਖਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਵਾਇਆ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਜ਼ਲਦੀ ਹੀ ਇਕ ਹੋਰ ਵਫਦ ਸ਼ਿਲਾਂਗ ਵਿਖੇ ਭੇਜਿਆ ਜਾਵੇਗਾ ਜੋ ਉਥੇ ਦੀ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲ ਕਰੇਗਾ।ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਲਾਂਗ ਸਥਿਤ ਗੁਰਦੁਆਰਾ ਸਾਹਿਬ ਲਈ ਪਹਿਲਾਂ ਵੀ 25 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਲੋੜ ਅਨੁਸਾਰ ਹੋਰ ਵੀ ਮਦਦ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਥੇ ਵਸਦੇ ਸਿੱਖਾਂ ਨੂੰ ਹਰ ਕਨੂੰਨੀ ਮਦਦ ਵੀ ਮੁਹੱਈਆ ਕਰਵਾਵੇਗੀ।ਬੇਦੀ ਨੇ ਦੱਸਿਆ ਕਿ ਸ਼ਿਲਾਂਗ ਦੇ ਸਿੱਖਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਇਮਾਰਤ ’ਤੇ ਦੋ ਕਰੋੜ ਤੋਂ ਵੱਧ ਮਾਇਆ ਲੱਗ ਚੁੱਕੀ ਹੈ।ਉਪਰਲੀ ਮੰਜ਼ਲ ਦੇ ਗੁੰਬਦ,ਗੁੰਬਦੀਆਂ ਤੇ ਹੋਰ ਕੰਮ ਹੋਣ ਵਾਲਾ ਹੈ,ਜਿਸ ਦਾ ਮਾਮਲਾ ਅੰਤ੍ਰਿੰਗ ਕਮੇਟੀ ਵਿਚ ਵਿਚਾਰਿਆ ਜਾਵੇਗਾ। -PTCNews


Top News view more...

Latest News view more...