Sat, Apr 27, 2024
Whatsapp

ਮ੍ਰਿਤਕ ਮਾਂ ਕੋਲ ਖੇਡਦੇ ਬੱਚੇ ਦੀ ਵੀਡੀਓ ਦੇਖ ਸ਼ਾਹਰੁਖ਼ ਖਾਨ ਦਾ ਦਿਲ ਪਸੀਜਿਆ , ਮਦਦ ਲਈ ਵਧਾਇਆ ਹੱਥ

Written by  Kaveri Joshi -- June 02nd 2020 02:07 PM -- Updated: June 02nd 2020 02:26 PM
ਮ੍ਰਿਤਕ ਮਾਂ ਕੋਲ ਖੇਡਦੇ ਬੱਚੇ ਦੀ ਵੀਡੀਓ ਦੇਖ ਸ਼ਾਹਰੁਖ਼ ਖਾਨ ਦਾ ਦਿਲ ਪਸੀਜਿਆ ,  ਮਦਦ ਲਈ ਵਧਾਇਆ ਹੱਥ

ਮ੍ਰਿਤਕ ਮਾਂ ਕੋਲ ਖੇਡਦੇ ਬੱਚੇ ਦੀ ਵੀਡੀਓ ਦੇਖ ਸ਼ਾਹਰੁਖ਼ ਖਾਨ ਦਾ ਦਿਲ ਪਸੀਜਿਆ , ਮਦਦ ਲਈ ਵਧਾਇਆ ਹੱਥ

ਮ੍ਰਿਤਕ ਮਾਂ ਕੋਲ ਖੇਡਦੇ ਬੱਚੇ ਦੀ ਵੀਡੀਓ ਦੇਖ ਸ਼ਾਹਰੁਖ਼ ਖਾਨ ਦਾ ਦਿਲ ਪਸੀਜਿਆ , ਮਦਦ ਲਈ ਵਧਾਇਆ ਹੱਥ: ਬੀਤੇ ਦਿਨੀਂ ਮੁਜੱਫਰਨਗਰ ਰੇਲਵੇ ਸਟੇਸ਼ਨ ( ਬਿਹਾਰ ) ਤੋਂ ਇੱਕ ਪਰਵਾਸੀ ਔਰਤ ਦੀ ਮੌਤ ਹੋ ਗਈ। ਮਾਂ ਦੀ ਲਾਸ਼ ਦੇ ਕੋਲ ਖੇਡਦੇ ਹੋਏ ਇੱਕ ਬੱਚੇ ਦਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਵੀਡੀਓ ਵਾਇਰਲ ਹੋਇਆ ਸੀ , ਜਿਸਨੂੰ ਵੇਖ ਕੇ ਹੀਰੋ ਸ਼ਾਹਰੁਖ ਖਾਨ ਦਾ ਦਿਲ ਪਸੀਜ ਗਿਆ , ਜਿਸ ਉਪਰੰਤ ਉਹਨਾਂ ਨੇ ਬੱਚੇ ਦੀ ਮਦਦ ਵਾਸਤੇ ਹੱਥ ਅੱਗੇ ਵਧਾਇਆ ਹੈ । ਦੱਸ ਦੇਈਏ ਕਿ ਉਪਰੋਕਤ ਵੀਡੀਓ ਵਿਚਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ । ਵੀਡੀਓ ਨੂੰ ਦੇਖਣ ਤੋਂ ਬਾਅਦ ਅਭਿਨੇਤਾ ਸ਼ਾਹਰੁਖ਼ ਖਾਨ ਅਤੇ ਉਹਨਾਂ ਦੀ ਮੀਰ ਫਾਊਂਡੇਸ਼ਨ ਨੇ ਬੱਚੇ ਦੀ ਮਦਦ ਕਰਨ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ । ਫ਼ਿਲਹਾਲ ਬੱਚਾ ਆਪਣੇ ਦਾਦੇ ਦੀ ਦੇਖ-ਰੇਖ ਅਧੀਨ ਹੈ । ਸ਼ਾਹਰੁਖ ਖ਼ਾਨ ਨੇ ਮੀਰ ਫਾਊਂਡੇਸ਼ਨ ਦੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਲਿਖਿਆ , ' ਤੁਹਾਡੇ ਸਭ ਲੋਕਾਂ ਦਾ ਸ਼ੁਕਰੀਆ , ਜੋ ਤੁਸੀਂ ਇਸ ਬੱਚੇ ਨਾਲ ਸਾਨੂੰ ਮਿਲਵਾਇਆ , ਅਸੀਂ ਦੁਆ ਕਰਦੇ ਹਾਂ ਕਿ ਇਹ ਬੱਚਾ ਆਪਣੇ ਮਾਤਾ-ਪਿਤਾ ਨੂੰ ਗੁਆਉਣ ਦੇ ਦਰਦ ਨੂੰ ਬਰਦਾਸ਼ਤ ਕਰ ਸਕੇ , ਮੈਂ ਜਾਣਦਾ ਹਾਂ ਕਿ ਕਿਵੇਂ ਮਹਿਸੂਸ ਹੁੰਦਾ ਹੈ । ਸਾਡਾ ਪਿਆਰ ਤੁਹਾਡੇ ਨਾਲ ਹੈ ਬੱਚੇ ।

ਵਾਇਰਲ ਵੀਡੀਓ ਵਿੱਚ ਰੇਲਵੇ ਸਟੇਸ਼ਨ 'ਤੇ ਜਹਾਨੋਂ ਤੁਰ ਚੁੱਕੀ ਮਾਂ ਦੇ ਵਿਛੋੜੇ ਤੋਂ ਅਣਜਾਣ ਬਾਲਕ ਆਪਣੀ ਮਾਂ ਦੇ ਸਿਰ ਨੂੰ ਚਾਦਰ ਨਾਲ ਢੱਕ ਰਿਹਾ ਸੀ , ਉਕਤ ਵੀਡੀਓ ਨੇ ਹਰ ਕਿਸੇ ਦੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ।  ਮਿਲੀ ਜਾਣਕਾਰੀ ਮੁਤਾਬਿਕ ਬੱਚੇ ਦੀ ਮ੍ਰਿਤਕ ਮਾਂ ਦਾ ਨਾਮ ਅਰਵੀਨਾ ਖ਼ਾਤੂਨ (35) ਦੱਸਿਆ ਜਾ ਰਿਹਾ ਹੈ, ਉਕਤ ਮਹਿਲਾ ਅਤੇ ਉਸਦੇ 2 ਬੱਚੇ 25 ਮਈ ਨੂੰ ਅਹਿਮਦਾਬਾਦ ਤੋਂ (Shramik Special train ) ਸ਼ਰਮਿਕ ਸਪੈਸ਼ਲ ਟ੍ਰੇਨ ਤੇ ਆਏ ਸਨ । ਦੱਸ ਦੇਈਏ ਕਿ ਅਭਿਨੇਤਾ ਸ਼ਾਹਰੁਖ ਖ਼ਾਨ ਮਹਾਂਮਾਰੀ ਦੇ ਦੌਰਾਨ ਬਹੁਤ ਸਾਰੇ ਹੋਰ ਦੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ । ਹਾਲ ਹੀ ਵਿੱਚ, ਜਦੋਂ ਪੱਛਮ ਬੰਗਾਲ ਚੱਕਰਵਾਤ ਅਮਫ਼ਾਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ, ਤਾਂ ਸ਼ਾਹਰੁਖ ਪਤਨੀ ਗੌਰੀ ਖਾਨ ਦੇ ਨਾਲ ਆਈਪੀਐਲ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਨਾਲ ਪੀੜਤਾਂ ਦੀ ਮਦਦ ਲਈ ਅੱਗੇ ਆਏ ਸਨ । ਅਭਿਨੇਤਾ ਸ਼ਾਹਰੁਖ਼ ਅਤੇ ਉਹਨਾਂ ਦੀ ਪਤਨੀ ਗੌਰੀ ਖ਼ਾਨ ਨੇ ਇਸ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਚਲਦੇ ਉਨ੍ਹਾਂ ਦੇ ਦਫ਼ਤਰ ਦੀ ਜਗ੍ਹਾ ਬੀਐਮਸੀ ਨੂੰ ਇਕ ਵੱਖਰੇ ਇਕਾਂਤਵਾਸ ਕੇਂਦਰ ਵਜੋਂ ਵਰਤਣ ਲਈ ਆਖਿਆ ਸੀ। ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਦਿੱਲੀ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੇ ਪ੍ਰਧਾਨ ਮੰਤਰੀ ਫੰਡਾਂ ਵਿਚ ਯੋਗਦਾਨ ਪਾਇਆ ਹੈ ਅਤੇ ਮਹਾਰਾਸ਼ਟਰ ਵਿਚ ਮੈਡੀਕਲ ਕਰਮਚਾਰੀਆਂ ਨੂੰ 25,000 ਪੀਪੀਈ ਕਿੱਟਾਂ ਪ੍ਰਦਾਨ ਕੀਤੀਆਂ ਹਨ।

Top News view more...

Latest News view more...