ਹੋਰ ਖਬਰਾਂ

ਜਾਣੋ, ਖਾਨ ਤੋਂ ਕਿੰਗ ਖਾਨ ਕਿਵੇਂ ਬਣੇ ਸ਼ਾਹਰੁਖ, ਅੱਜ ਬਾਲੀਵੁੱਡ 'ਚ ਪੂਰੇ ਕੀਤੇ 27 ਸਾਲ

By Jashan A -- June 25, 2019 4:11 pm

ਜਾਣੋ, ਖਾਨ ਤੋਂ ਕਿੰਗ ਖਾਨ ਕਿਵੇਂ ਬਣੇ ਸ਼ਾਹਰੁਖ, ਅੱਜ ਬਾਲੀਵੁੱਡ 'ਚ ਪੂਰੇ ਕੀਤੇ 27 ਸਾਲ,ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੇ ਆਪਣੇ ਕਰੀਅਰ 'ਚ 27 ਸਾਲ ਪੂਰੇ ਕਰ ਲਏ ਹਨ। 27 ਸਾਲ ਪਹਿਲਾਂ ਬਾਲੀਵੁੱਡ ਵਿੱਚ ਆਪਣਾ ਸਫਰ ਸ਼ੁਰੂ ਕਰਨ ਵਾਲੇ ਇਸ ਐਕਟਰ ਨੇ ਅਜਿਹਾ ਮੁਕਾਮ ਹਾਸਲ ਕੀਤਾ ਜੋ ਹੁਣ ਕਿਸੇ ਲਈ ਹਾਸਲ ਕਰਣਾ ਮੁਸ਼ਕਲ ਹੀ ਲੱਗਦਾ ਹੈ। 1992 ਵਿੱਚ ਫਿਲਮ ਦੀਵਾਨਾ 'ਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੁਆਤ ਕਰਣ ਵਾਲੇ ਕਿੰਗ ਖਾਨ ਨੂੰ ਸੋਸ਼ਲ ਮੀਡੀਆ 'ਤੇ ਢੇਰ ਸਾਰਾ ਪਿਆਰ ਮਿਲ ਰਿਹਾ ਹੈ।

ਸ਼ਾਹਰੁਖ ਖਾਨ ਦੇ 27 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ Twitter 'ਤੇ # 27GoldenYearsofSRK ਟ੍ਰੇਂਡ ਕਰ ਰਿਹਾ ਹੈ ਅਤੇ ਲੋਕ ਸ਼ਾਹਰੁਖ ਨੂੰ ਆਪਣਾ ਪਿਆਰ ਭੇਜ ਰਹੇ ਹਨ।ਲੋਕਾਂ ਨੇ ਯਾਦ ਕੀਤਾ ਦੀ ਸ਼ਾਹਰੁਖ ਕਦੇ 50 ਰੁਪਏ ਲੈ ਕੇ ਮੁੰਬਈ ਆਏ ਸਨ।

ਹੋਰ ਪੜ੍ਹੋ:ਫਿਲਮਾਂ 'ਚ ਆਉਣ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਬਾਲੀਵੁੱਡ ਦੇ ਸਟਾਰ ਅਦਾਕਾਰ,ਜਾਣੋਂ

ਪਰ ਉਨ੍ਹਾਂ ਦੇ ਦਿਲ 'ਚ ਕੁੱਝ ਬਹੁਤ ਕਰਨ ਦੀ ਚਾਹਤ ਸੀ। ਇਸ ਦੇ ਲਈ ਉਨ੍ਹਾਂ ਨੇ ਮਿਹਨਤ ਵੀ ਕੀਤੀ। ਬਦੌਲਤ ਅੱਜ ਬਾਲੀਵੁੱਡ ਇੰਡਸਟਰੀ 'ਚ ਉਹਨਾਂ ਦਾ ਵੱਡਾ ਨਾਮ ਹੈ।


ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਾਲੀਵੁੱਡ 'ਚ ਸ਼ਾਹਰੁਖ ਖਾਨ ਨੇ ਕਈ ਯਾਦਗਾਰ ਫਿਲਮਾਂ ਦਿੱਤੀਆਂ ਹਨ, ਜਿਵੇ ਕਿ ਦਿਲ ਵਾਲੇ ਦੁਲਹਨੀਆ ਲੈ ਜਾਣਗੇ, ਚੱਕ ਦੇ ਇੰਡੀਆ, ਓਮ ਸ਼ਾਂਤੀ ਓਮ, ਡਰ, ਜਬ ਤੱਕ ਹੈ ਜਾਨ, ਡੀਅਰ ਜ਼ਿੰਦਗੀ, ਬਾਜ਼ੀਗਰ, ਕੋਇਲਾ, ਕਰਨ ਅਰਜੁਨ, ਦਿਲ ਤੋਂ ਪਾਗਲ ਹੈ, ਮੁਹੱਬਤੇ ਜਿਹੀਆਂ ਕਈ ਦਮਦਾਰ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ।


ਤੁਹਾਨੂੰ ਦੱਸ ਦੇਈਏ ਕਿ ਦਿਲ ਵਾਲੇ ਦੁਲਹਨੀਆ ਲੈ ਜਾਣਗੇ ਇੱਕ ਅਜਿਹੀ ਫਿਲਮ ਹੈ ਜੋ ਅੱਜ ਵੀ ਥੀਏਟਰ ਵਿੱਚ ਦਿਖਾਈ ਜਾ ਰਹੀ ਹੈ।


-PTC News

  • Share