ਵੀਡੀਓ

ਸ਼ਾਹਰੁਖ ਖਾਨ ਨੇ PM ਮੋਦੀ ਲਈ ਲੋਕਾਂ ਨੂੰ ਕੀਤਾ ਪ੍ਰਭਾਵਿਤ, ਦੇਖੋ ਵੀਡੀਓ

By Jashan A -- April 23, 2019 4:27 pm

ਸ਼ਾਹਰੁਖ ਖਾਨ ਨੇ PM ਮੋਦੀ ਲਈ ਲੋਕਾਂ ਨੂੰ ਕੀਤਾ ਪ੍ਰਭਾਵਿਤ, ਦੇਖੋ ਵੀਡੀਓ,ਨਵੀਂ ਦਿੱਲੀ: ਦੇਸ਼ ਭਰ 'ਚ ਲੋਕ ਸਭਾ ਚੋਣਾਂ ਨੂੰ ਲੈ ਲੋਕਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਕਈ ਦਿੱਗਜ ਨੇਤਾ ਵੋਟਿੰਗ ਲਈ ਵੋਟਰਾਂ ਨੂੰ ਅਪੀਲ ਕਰ ਰਹੇ ਹਨ, ਉਥੇ ਹੀ ਬਾਲੀਵੁੱਡ ਸਿਤਾਰੇ ਵੀ ਆਪਣੇ-ਆਪਣੇ ਅੰਦਾਜ਼ 'ਚ ਦੇਸ਼ ਵਾਸੀਆਂ ਨੂੰ ਵੋਟ ਦੇਣ ਦੀ ਅਪੀਲ ਕਰ ਰਹੇ ਹਨ।

srk ਸ਼ਾਹਰੁਖ ਖਾਨ ਨੇ PM ਮੋਦੀ ਲਈ ਲੋਕਾਂ ਨੂੰ ਕੀਤਾ ਪ੍ਰਭਾਵਿਤ, ਦੇਖੋ ਵੀਡੀਓ

ਇਸ ਦੌਰਾਨ ਬਾਲੀਵੁੱਡ ਦੇ ਬਾਦਸ਼ਾਹ ਯਾਨੀ ਸ਼ਾਹਰੁਖ ਖਾਨ ਵੋਟਰਾਂ ਨੂੰ ਵੋਟਿੰਗ ਲਈ ਅਪੀਲ ਕਰ ਰਹੇ ਹਨ। ਸ਼ਾਹਰੁਖ ਨੇ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ''ਪ੍ਰਧਾਨ ਮੰਤਰੀ ਜੀ ਨੇ ਰਚਨਾਤਮਕਤਾ ਲਈ ਕਿਹਾ ਸੀ ਪਰ ਮੈਨੂੰ ਥੋੜ੍ਹੀ ਦੇਰ ਹੋ ਗਈ ਪਰ ਤੁਸੀਂ ਵੋਟ ਕਰਨ 'ਚ ਦੇਰੀ ਨਾ ਕਰਨਾ।

ਹੋਰ ਪੜ੍ਹੋ:ਲੋਕ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਕਿਹਾ “25 ਲੱਖ ਕਰੋੜ ਰੁਪਏ ਪੇਂਡੂ ਇਲਾਕਿਆਂ ‘ਤੇ ਕੀਤੇ ਜਾਣਗੇ ਖਰਚ”

srk ਸ਼ਾਹਰੁਖ ਖਾਨ ਨੇ PM ਮੋਦੀ ਲਈ ਲੋਕਾਂ ਨੂੰ ਕੀਤਾ ਪ੍ਰਭਾਵਿਤ, ਦੇਖੋ ਵੀਡੀਓ

ਵੋਟ ਕਰਨਾ ਸਿਰਫ ਸਾਡਾ ਅਧਿਕਾਰ ਹੀ ਨਹੀਂ ਸਾਡੀ ਤਾਕਤ ਵੀ ਹੈ।

''ਸ਼ਾਹਰੁਖ ਖਾਨ ਨੇ ਵੋਟ ਦੇਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਹੋਣ ਲਈ ਵੀ ਕਿਹਾ ਹੈ।

ਹੋਰ ਪੜ੍ਹੋ:ਦਿੱਲੀ ‘ਚ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਅੱਜ, ਲੋਕ ਸਭਾ ਚੋਣਾਂ ਦਾ ਹੋਵੇਗਾ ਐਲਾਨ

ਸ਼ਾਹਰੁਖ ਖਾਨ ਨੇ PM ਮੋਦੀ ਲਈ ਲੋਕਾਂ ਨੂੰ ਕੀਤਾ ਪ੍ਰਭਾਵਿਤ, ਦੇਖੋ ਵੀਡੀਓ

ਦੱਸ ਦਈਏ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ 'ਚ ਬਾਲੀਵੁੱਡ ਹਸਤੀਆਂ ਨੂੰ ਟੈਗ ਕਰਕੇ ਲੋਕ ਸਭਾ ਚੋਣਾਂ 'ਚ ਲੋਕਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਸੀ। ਹੁਣ ਸ਼ਾਹਰੁਖ ਖਾਨ ਨੇ ਉਨ੍ਹਾਂ ਦੀ ਅਪੀਲ 'ਤੇ ਟਵੀਟ ਕੀਤਾ ਹੈ।

-PTC News

  • Share