ਹਾਦਸੇ/ਜੁਰਮ

ਸੁੱਤੇ ਪਏ ਪਰਿਵਾਰ 'ਤੇ ਨੌਜਵਾਨ ਨੇ ਕੀਤਾ ਹਮਲਾ, ਮਾਂ ਦੀ ਮੌਤ, ਪਤਨੀ ਸਮੇਤ 4 ਗੰਭੀਰ ਜ਼ਖ਼ਮੀ

By Jashan A -- November 09, 2019 6:59 pm

ਸੁੱਤੇ ਪਏ ਪਰਿਵਾਰ 'ਤੇ ਨੌਜਵਾਨ ਨੇ ਕੀਤਾ ਹਮਲਾ, ਮਾਂ ਦੀ ਮੌਤ, ਪਤਨੀ ਸਮੇਤ 4 ਗੰਭੀਰ ਜ਼ਖ਼ਮੀ,ਸ਼ੰਭੂ: ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਤੇਪਲਾ ਦੇ ਇੱਕ ਨੌਜਵਾਨ ਨੇ ਆਪਣੇ ਸੁੱਤੇ ਪਏ ਪਰਿਵਾਰ 'ਤੇ ਹਮਲਾ ਕਰ ਦਿੱਤਾ ਹੈ। ਜਿਸ ਕਾਰਨ ਉਸ ਦੀ ਮਾਤਾ ਦੀ ਮੌਤ, ਪਤਨੀ, ਦੋ ਪੁੱਤਰੀਆਂ ਤੇ ਪੁੱਤਰ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਤੇਪਲਾ ਦੇ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਸਵਰਗਵਾਸੀ ਜਗਦੀਸ਼ ਚੰਦ ਨੇ ਆਪਣੇ ਸੁੱਤੇ ਪਏ ਪਰਿਵਾਰ ਤੇ ਹਮਲਾ ਕਰ ਦਿੱਤਾ।

Attackਉਨ੍ਹਾਂ ਦੱਸਿਆ ਕਿ ਇਸ ਹਮਲੇ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਉਦੋਂ ਮਿਲੀ ਜਦੋਂ ਸਵੇਰੇ ਪਿੰਡ ਦੇ ਵਸਨੀਕਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵੀ ਨਹੀਂ ਜਾਗਿਆ ਜਦੋਂ ਪਿੰਡ ਵਾਸੀਆਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉੱਥੇ ਖੂਨ ਨਾਲ ਲੱਥਪੱਥ ਹੋਏ ਪਰਿਵਾਰਕ ਮੈਂਬਰ ਪਏ ਸਨ।

ਹੋਰ ਪੜ੍ਹੋ: ਪਟਿਆਲਾ: ਕਿੰਨਰਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹਮਲਾ, ਨੰਗੇ ਹੋ ਕੀਤਾ ਖੂਬ ਹੰਗਾਮਾ (ਵੀਡੀਓ)

ਇਸ ਘਟਨਾ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਥਾਣਾ ਸ਼ੰਭੂ ਦੀ ਪੁਲਿਸ ਨੂੰ ਦਿੱਤੀ ਉਨ੍ਹਾਂ ਦੱਸਿਆ ਕਿ ਜਦੋਂ ਉਹ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚੇ ਤਾਂ ਉਸ ਦੀ ਮਾਤਾ ਨੈਬ ਕੌਰ (50 )ਦੀ ਮੌਤ ਹੋ ਚੁੱਕੀ ਸੀ ਤੇ ਪਤਨੀ ਕੁਲਵਿੰਦਰ ਕੌਰ(30) ਪੁੱਤਰੀ ਅੰਸ਼ੂਕਾ(10), ਬੰਸੀਕਾ(8)ਤੇ ਪੁੱਤਰ ਜਸ਼ਨਸਿੰਘ (6) ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪਏ ਸਨ।

Attackਜਿਨ੍ਹਾਂ ਨੂੰ ਚੁੱਕ ਕੇ ਇਲਾਜ ਲਈ ਰਾਜਪੁਰਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ,ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ।

ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਦੇ ਸਾਲ਼ੇ ਕਮਲਜੀਤ ਸਿੰਘ ਵਾਸੀ ਸਿਰਕੱਪੜਾ ਥਾਣਾ ਸਨੌਰ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਨੌਜਵਾਨ ਦੇ ਖਿਲਾਫ ਧਾਰਾ 302 ,307,323 IPC ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਘਟਨਾ ਦੇ ਵਾਪਰ ਜਾਣ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ ਕਿਉਂਕਿ ਮੁਲਜਮ ਨੌਜਵਾਨ ਬਹੁਤ ਸਾਊ ਤੇ ਕੰਮ ਕਰਨ ਵਾਲਾ ਸੀ ਉਸ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣ ਪਿੱਛੇ ਕੀ ਕਾਰਨ ਸੀ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਹੈ।

-PTC News

  • Share