ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਛੱਡਿਆ ਅਹੁਦਾ

By Shanker Badra - August 28, 2020 3:08 pm

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਛੱਡਿਆ ਅਹੁਦਾ:ਟੋਕਿਓ : ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 65 ਸਾਲ ਦੇ ਸ਼ਿੰਜੋ ਆਬੇ ਲੰਬੇ ਸਮੇਂ ਤੋਂ ਪੇਟ ਨਾਲ ਜੁੜੀ ਬਿਮਾਰੀ ਨਾਲ ਜੂਝ ਰਹੇ ਹਨ। ਉਹ ਇਸ ਮਹੀਨੇ ਦੋ ਵਾਰ 17 ਅਤੇ 24 ਅਗਸਤ ਨੂੰ ਹਸਪਤਾਲ ਜਾ ਚੁੱਕੇ ਹਨ। ਇਸ ਤੋਂ ਬਾਅਦ ਹੀ ਜਪਾਨੀ ਮੀਡੀਆ ਵਿੱਚ ਉਨਾਂ ਦੀ ਸਿਹਤ ਖਰਾਬੀ ਨੂੰ ਲੈ ਕੇ ਚਰਚਾ ਚੱਲ ਰਹੀ ਸੀ।

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਛੱਡਿਆ ਅਹੁਦਾ

ਮੀਡੀਆ ਰਿਪੋਰਟਾਂ ਮੁਤਾਬਕ ਆਬੇ ਨੇ ਸਿਹਤ ਸਮੱਸਿਆਵਾਂ ਦੇ ਲਗਾਤਾਰ ਵਧਣ ਤੋਂ ਬਾਅਦ ਅਸਤੀਫ਼ਾ ਦਿੱਤਾ ਹੈ। ਸਥਾਨਕ ਮੀਡੀਆ ਅਨੁਸਾਰ ਸ਼ਿੰਜੋ ਆਬੇ ਨਹੀਂ ਚਾਹੁੰਦੇ ਕਿ ਉਨਾਂ ਦੀ ਸਿਹਤ ਕਾਰਨ ਸਰਕਾਰ ਦੇ ਕੰਮਕਾਜ 'ਤੇ ਕਿਸੇ ਤਰ੍ਹਾਂ ਦੀ ਰੁਕਾਵਟ ਪਵੇ। ਅਜਿਹੇ ਵਿੱਚ ਉਨਾਂ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ।

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਛੱਡਿਆ ਅਹੁਦਾ

ਓਧਰ ਜਾਪਾਨ ਦੀ ਸੱਤਾਧਾਰੀ ਪਾਰਟੀ ਨੇ ਕਿਹਾ ਹੈ ਕਿ ਆਬੇ ਦੀ ਸਿਹਤ ਠੀਕ ਹੈ, ਪਰ ਹੁਣ ਖ਼ਬਰ ਆਈ ਹੈ ਕਿ ਆਬੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਖਰੀ ਵਾਰ ਆਬੇ ਹਸਪਤਾਲ ਗਿਆ ਤਾਂ ਉਹ ਉੱਥੇ ਕਰੀਬ 7 ਘੰਟੇ ਰਹੇ। ਉਨ੍ਹਾਂ ਦਾ ਕਾਰਜਕਾਲ ਸਤੰਬਰ 2021 ਤੱਕ ਸੀ।

ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਸ਼ਿੰਜੋ ਆਬੇ ਨੇ ਆਪਣੇ ਕਾਰਜਕਾਲ ਵਿੱਚ 8 ਸਾਲ ਪੂਰੇ ਕੀਤੇ ਅਤੇ ਉਹ ਜਪਾਨ ਦੇ ਸਭ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਸਨ। ਹਾਲ ਦੇ ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਹਾਲਾਤ ਨੂੰ ਕਾਬੂ ਹੇਠ ਰੱਖਣ ਵਿੱਚ ਉਨਾਂ ਦੀ ਪ੍ਰਸਿੱਧੀ 'ਚ ਲਗਭਗ 30 ਫੀਸਦੀ ਕਮੀ ਆਈ ਹੈ। 65 ਸਾਲ ਦੇ ਸ਼ਿੰਜੋ ਆਬੇ ਨੇ ਦੇਸ਼ ਦੀ ਅਰਥਵਿਵਸਥਾ ਨੂੰ ਫਿਰ ਤੋਂ ਲੀਹ 'ਤੇ ਲਿਆਉਣ ਦਾ ਵਾਅਦਾ ਕੀਤਾ ਸੀ।
-PTCNews

adv-img
adv-img