Sat, Apr 27, 2024
Whatsapp

ਸਿੱਧੂ 'ਆਪ' ਨਾਲ ਕਿਉਂ ਰੋਮਾਂਸ ਕਰ ਰਿਹਾ ਹੈ: ਅਕਾਲੀ ਦਲ

Written by  Joshi -- January 25th 2018 09:39 PM
ਸਿੱਧੂ 'ਆਪ' ਨਾਲ ਕਿਉਂ ਰੋਮਾਂਸ ਕਰ ਰਿਹਾ ਹੈ: ਅਕਾਲੀ ਦਲ

ਸਿੱਧੂ 'ਆਪ' ਨਾਲ ਕਿਉਂ ਰੋਮਾਂਸ ਕਰ ਰਿਹਾ ਹੈ: ਅਕਾਲੀ ਦਲ

Shiromani Akali Dal asks Navjot Sidhu why he is romancing AAP: ਕਾਂਗਰਸੀ ਦੀ ਅੰਦਰੂਨੀ ਰਾਜਨੀਤੀ ਬਾਰੇ ਲੋਕਾਂ 'ਚ ਚਰਚਾ ਕਰਨ ਦੀ ਥਾਂ ਸਿੱਧੂ ਨੂੰ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਹੈ ਕਿ ਮੇਅਰਾਂ ਦੀ ਚੋਣ ਵੇਲੇ ਉਸ ਦੀ ਰਾਇ ਕਿਉਂ ਨਹੀਂ ਲਈ ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਇਸ ਗੱਲ ਦਾ ਜੁਆਬ ਦੇਵੇ ਕਿ ਉਸ ਦੀਆਂ ਕਾਰਵਾਈਆਂ ਦਾ 'ਆਪ' ਵੱਲੋਂ ਕਿਉਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਹ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਨਾਲ ਮਿਲ ਕੇ ਕਾਂਗਰਸ ਸਰਕਾਰ ਦੀਆਂ ਜੜ•ਾਂ ਕਿਉਂ ਹਿਲਾ ਰਿਹਾ ਹੈ? Shiromani Akali Dal asks Navjot Sidhu why he is romancing AAPਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਅ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ 'ਆਪ' ਦੀ ਨਿਰਾਸ਼ਾ ਨੂੰ ਸਮਝ ਸਕਦੇ ਹਾਂ ਕਿ ਉਹ ਕਿਉਂ ਸਿੱਧੂ ਦਾ ਆਪਣੇ ਗਰੁੱਪ ਵਿਚ ਸਵਾਗਤ ਕਰ ਰਹੀ ਹੈ। ਪਰੰਤੂ ਨਵਜੋਤ ਸਿੱਧੂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਕਾਂਗਰਸ ਨਾਲ ਆਪਣਾ ਹਨੀਮੂਨ ਅਧਵਾਟੇ ਖਰਾਬ ਹੋਣ ਮਗਰੋਂ ਇਕਦਮ ਹੀ 'ਆਪ' ਅਤੇ ਬੈਂਸ ਭਰਾਵਾਂ ਨਾਲ ਕਿਉਂ ਰੋਮਾਂਸ ਕਰਨਾ ਸ਼ੁਰੂ ਕਰ ਦਿੱਤਾ ਹੈ? Shiromani Akali Dal asks Navjot Sidhu why he is romancing AAPਇਹ ਟਿੱਪਣੀ ਕਰਦਿਆਂ ਕਿ ਨਵਜੋਤ ਸਿੱਧੂ ਨੂੰ ਹਮੇਸ਼ਾਂ ਸੱਤਾ ਦੀ ਭੁੱਖ ਰਹਿੰਦੀ ਹੈ, ਅਕਾਲੀ ਆਗੂ ਨੇ ਕਿਹਾ ਕਿ ਬੀਤੇ ਸਮੇਂ ਵਿਚ ਵੀ ਸਿੱਧੂ ਨੇ ਆਪਣੀਆਂ ਸਿਆਸੀ ਖਾਹਿਸ਼ਾਂ ਪੂਰੀਆਂ ਕਰਨ ਲਈ ਇੱਕ ਪਾਰਟੀ ਦਾ ਪੱਲਾ ਛੱਡ ਕੇ ਦੂਜੀ ਦਾ ਫੜ ਲਿਆ ਸੀ। ਉਹਨਾਂ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਸਿੱਧੂ ਹੁਣ ਇਹ ਮਹਿਸੂਸ ਕਰਦਾ ਹੈ ਕਿ ਉਹ ਕਾਂਗਰਸ ਪਾਰਟੀ ਅੰਦਰ ਕੋਈ ਵੱਡੀ ਮਾਰ ਨਹੀਂ ਮਾਰ ਸਕੇਗਾ ਅਤੇ ਉਸ ਨੇ ਨਵੇਂ ਸਾਥੀ ਲੱਭਣੇ ਸ਼ੁਰੂ ਕਰ ਦਿੱਤੇ ਹਨ। Shiromani Akali Dal asks Navjot Sidhu why he is romancing AAPShiromani Akali Dal asks Navjot Sidhu why he is romancing AAP: ਸਿੱਧੂ ਵੱਲੋਂ ਜਨਤਾ ਵਿਚ ਕੀਤੇ ਜਾ ਰਹੇ ਤਮਾਸ਼ੇ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਮਨ ਵਿਚ ਕੋਈ ਸ਼ਿਕਵਾ ਹੈ ਤਾਂ ਉਸ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਧੂ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੀ ਚਰਚਾ ਕਰਕੇ ਲੋਕਾਂ ਦਾ ਕਿਉਂ ਸਮਾਂ ਬਰਬਾਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿੱਧੂ ਦੀ ਡਿਊਟੀ ਸਿਰਫ ਨਗਰ ਨਿਗਮਾਂ ਦੀਆਂ ਚੋਣਾਂ ਦੀ ਤਾਰੀਕ ਦਾ ਐਲਾਨ ਕਰਨ ਤਕ ਹੀ ਸੀ। Shiromani Akali Dal asks Navjot Sidhu why he is romancing AAP: ਉਹਨਾਂ ਕਿਹਾ ਕਿ ਮੇਅਰ ਕਿਸ ਨੂੰ ਬਣਾਉਣਾ ਹੈ, ਇਹ ਫੈਸਲਾ ਪਾਰਟੀ ਕਰਦੀ ਹੈ। ਰਾਹੁਲ ਗਾਂਧੀ ਨੇ ਖੁਦ ਇਹ ਫੈਸਲਾ ਲਿਆ ਸੀ। ਸਿੱਧੂ ਰਾਹੁਲ ਨੂੰ ਕਿਉਂ ਨਹੀਂ ਪੁੱਛਦਾ ਕਿ ਇਸ ਫੈਸਲਾ ਲੈਂਦੇ ਸਮੇਂ ਉਸ ਦੀ ਰਾਇ ਕਿਉਂ ਨਹੀਂ ਲਈ ਗਈ? ਆਖਿਰਕਾਰ ਸਿੱਧੂ ਨੇ ਮੰਨ ਚੁੱਕਿਆ ਹੈ ਕਿ ਰਾਹੁਲ ਗਾਂਧੀ ਦੂਰਦਰਸ਼ੀ ਹੈ। ਯਕੀਨਨ ਇੱਕ ਦੂਰਦਰਸ਼ੀ ਵਿਅਕਤੀ ਨੇ ਮੇਅਰਾਂ ਦੀ ਨਿਯੁਕਤੀ ਦਾ ਫੈਸਲਾ ਪੂਰੀ ਤਰ•ਾਂ ਸੋਚ ਸਮਝ ਕੇ ਲਿਆ ਹੋਣਾ ਹੈ। ਕੀ ਸਿੱਧੂ ਸੋਚਦਾ ਹੈ ਕਿ ਰਾਹੁਲ ਕੋਲ ਹੁਣ ਸੂਝ ਦੀ ਕਮੀ ਹੈ, ਕਿਉਂਕਿ ਇਹ ਫੈਸਲਾ ਸਿੱਧੂ ਵੱਲੋਂ ਮੇਅਰ ਦੇ ਅਹੁਦੇ ਲਈ ਚੁਣੇ ਆਇਆ ਰਾਮ ਗਿਆ ਰਾਮ ਉਮੀਦਵਾਰਾਂ ਦੇ ਹੱਕ ਵਿਚ ਨਹੀਂ ਸੀ? Shiromani Akali Dal asks Navjot Sidhu why he is romancing AAP ਇਹ ਕਹਿੰਦਿਆਂ ਕਿ ਸਿੱਧੂ ਇਹ ਝਗੜਾ ਇਸ ਲਈ ਕਰ ਰਿਹਾ ਹੈ, ਕਿਉਂਕਿ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਵਿਚ ਉਸ ਦੀ ਕੋਈ ਸੱਦ-ਪੁੱਛ ਨਹੀਂ ਹੋਈ, ਅਕਾਲੀ ਆਗੂ ਨੇ ਕਿਹਾ ਕਿ ਇਹ ਕੋਈ ਨਵੀ ਗੱਲ ਨਹੀਂ ਹੈ। ਭਾਜਪਾ ਵਿਚ ਵੀ ਸਿੱਧੂ ਆਪਣੀ ਗੱਲ ਪੁਗਾਉਣ ਵਾਸਤੇ ਹਮੇਸ਼ਾ ਬਲੈਕਮੇਲ ਕਰਦਾ ਰਹਿੰਦਾ ਸੀ। ਇੱਥੇ ਵੀ ਉਹ ਉਹੀ ਗੇਮ ਖੇਡ ਰਿਹਾ ਹੈ ਅਤੇ ਕਾਂਗਰਸੀ ਕੌਂਸਲਰਾਂ ਨੂੰ ਆਪਣੀ ਪਾਰਟੀ ਖ਼ਿਲਾਫ ਬਗਾਵਤ ਕਰਨ ਲਈ ਉਕਸਾ ਰਿਹਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਕਾਂਗਰਸ ਨਾਲ ਵੀ ਤਦ ਤਕ ਹੀ ਹੈ ਜਦ ਤਕ ਉਸ ਦਾ ਪਾਰਟੀ ਉੱਤੇ ਕੰਟਰੋਲ ਹੈ। ਇਸ ਘਟਨਾ ਨੇ ਉਸ ਦਾ ਮੌਕਾਪ੍ਰਸਤ ਕਿਰਦਾਰ ਨੰਗਾ ਕਰ ਦਿੱਤਾ ਹੈ ਜੋ ਕਿ ਆਪਣੇ ਮਤਲਬ ਲਈ ਕਿਸੇ ਵੀ ਹੱਦ ਤਕ ਚਲਾ ਜਾਵੇਗਾ। —PTC News


Top News view more...

Latest News view more...