Fri, Apr 26, 2024
Whatsapp

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ ਦੀ ਬਰਖਾਸਤਗੀ ਦੀ ਮੰਗ

Written by  Jashan A -- December 24th 2019 08:46 PM
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ ਦੀ ਬਰਖਾਸਤਗੀ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ ਦੀ ਬਰਖਾਸਤਗੀ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ ਦੀ ਬਰਖਾਸਤਗੀ ਦੀ ਮੰਗ ਕਿਹਾ ਕਿ ਜੱਗੂ ਭਗਵਾਨਪੁਰੀਆ ਨੇ ਜੇਲ੍ਹ ਵਿਚੋਂ ਬਿਕਰਮ ਮਜੀਠੀਆ ਨੂੰ ਮੌਤ ਦੀ ਧਮਕੀ ਦਿੱਤੀ ਵੀਡਿਓ ਵਿਖਾਇਆ ਕਿ ਜਿਸ ਵਿਚ ਜੱਗੂ ਇੱਕ ਗਵਾਹ ਨੂੰ ਧਮਕਾਉਣ ਲਈ ਜੇਲ੍ਹ ਵਿਚੋਂ ਵੀਡਿਓ ਕਾਲ ਕਰ ਰਿਹਾ ਹੈ ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਲਈ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਤੁਰੰਤ ਬਰਖਾਸਤਗੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਇਸ ਸਮੁੱਚੇ ਮਸਲੇ ਦੀ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਜਾਂ ਸੀਬੀਆਈ ਕੋਲੋਂ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ , ਜਿਸ ਵਿਚ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਤਾਜ਼ਾ ਮੌਤ ਦੀ ਧਮਕੀ ਵੀ ਸ਼ਾਮਿਲ ਦੇਣਾ ਵੀ ਸ਼ਾਮਿਲ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀਆਂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਅਕਾਲੀ ਦਲ ਦਾ ਸਮੁੱਚਾ ਵਿਧਾਇਕ ਦਲ ਅਕਾਲੀ ਮੰਤਰੀ ਨੂੰ ਮਿਲੀਆਂ ਧਮਕੀਆਂ ਦਾ ਮਾਮਲਾ ਡੀਜੀਪੀ ਦੇ ਧਿਆਨ ਵਿਚ ਲਿਆ ਚੁੱਕਿਆ ਸੀ , ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ ਸੀ। ਉਹਨਾਂ ਕਿਹਾ ਕਿ ਹੁਣ ਜੱਗੂ ਭਗਵਾਨਪੁਰੀਆ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ 10 ਦਸੰਬਰ ਨੂੰ ਜੇਲ੍ਹ ਅੰਦਰੋਂ ਸਰਦਾਰ ਮਜੀਠੀਆ ਨੂੰ ਸਿੱਧੀ ਮੌਤ ਦੀ ਧਮਕੀ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਸਰਦਾਰ ਮਜੀਠੀਆ ਦੀ ਤਸਵੀਰ ਨਾਲ ਮੌਤ ਦੀ ਧਮਕੀ ਪੋਸਟ ਕੀਤੀ ਗਈ ਹੈ ਅਤੇ ਵੀਡਿਓ ਇਹ ਕਹਿੰਦਾ ਹੈ ਕਿ ਹਮਸੇ ਦੋਸਤੀ ਔਰ ਦੁਸ਼ਮਣੀ ਦੋਨੋਂ ਅੱਛੀ ਹੋਂਗੀ। ਦੋਸਤ ਕੇ ਲੀਏ ਦਿਲ ਮੇਂ ਜਗ੍ਹਾ ਹੈ ਤੋ ਦੁਸ਼ਮਣ ਕੇ ਲੀਏ ਸ਼ਮਸ਼ਾਨਘਾਟ ਮੇਂ। ਅਕਾਲੀ ਆਗੂਆਂ ਨੇ ਕਿਹਾ ਕਿ ਭਾਵੇਂਕਿ ਉਹ ਤਾਜ਼ਾ ਮਿਲੀ ਮੌਤ ਦੀ ਧਮਕੀ ਦੁਬਾਰਾ ਡੀਜੀਪੀ ਦੇ ਧਿਆਨ ਵਿਚ ਲਿਆਉਣਗੇ, ਪਰ ਉਹ ਮਹਿਸੂਸ ਕਰਦੇ ਹਨ ਕਿ ਜਦ ਤਕ ਜੇਲ੍ਹ ਮੰਤਰੀ ਜੱਗੂ ਭਗਵਾਨਪੁਰੀਆ ਦੀ ਪੁਸ਼ਤਪਨਾਹੀ ਕਰ ਰਿਹਾ ਹੈ, ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਣੀ ਹੈ। ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਤ ਹਲਫਨਾਮਾ ਭਰ ਕੇ ਪੰਜਾਬ ਦੇ ਹਿੱਤਾਂ ਅਤੇ ਚੰਡੀਗੜ੍ਹ ਉੱਤੇ ਇਸ ਦਾ ਅਧਿਕਾਰ ਵੇਚਣ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਰੰਧਾਵਾ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਇਸ ਮੰਤਰੀ-ਗੈਂਗਸਟਰ ਗਠਜੋੜ ਦੀ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਜਾਂ ਸੀਬੀਆਈ ਕੋਲੋਂ ਜਾਂਚ ਕਰਵਾਉਣ ਦਾ ਹੁਕਮ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕਰਵਾਈ ਮੌਜੂਦਾ ਜਾਂਚ ਸਿਰਫ ਇੱਕ ਦਿਖਾਵਾ ਹੈ, ਕਿਉਂਕਿ ਇੱਕ ਪਾਸੇ ਉਸ ਨੇ ਜਾਂਚ ਸ਼ੁਰੂ ਕਰਵਾਈ ਹੈ ਅਤੇ ਨਾਲ ਹੀ ਰੰਧਾਵਾ ਨੂੰ ਕਲੀਨ ਚਿਟ ਦੇ ਦਿੱਤੀ ਹੈ। ਇਸ ਮਾਮਲੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ਵਿਚੋ ਕੀਤੀ ਜਾ ਰਹੀ ਇੱਕ ਵੀਡਿਓ ਕਾਲ ਦਾ ਵੀ ਸਬੂਤ ਦਿੱਤਾ, ਜਿਸ ਵਿਚ ਉਹ ਮਨਿੰਦਰ ਸਿੰਘ ਨਾਂ ਦੇ ਵਿਅਕਤੀ ਖਿਲਾਫ ਦਰਜ ਅਪਰਾਧ ਦੇ ਇੱਕ ਕੇਸ ਵਿਚ ਇੱਕ ਗਵਾਹ ਨੂੰ ਧਮਕਾ ਰਿਹਾ ਹੈ। ਉਹਨਾਂ ਕਿਹਾ ਕਿ ਮਨਿੰਦਰ ਵੀ ਜੇਲ੍ਹ ਮੰਤਰੀ ਦਾ ਇੱਕ ਕਰੀਬੀ ਹੈ ਅਤੇ ਉਹਨਾਂ ਮਨਿੰਦਰ ਦੀਆਂ ਜੇਲ੍ਹ ਮੰਤਰੀ ਨਾਲ ਵਿਭਿੰਨ ਤਸਵੀਰਾਂ ਵੀ ਵਿਖਾਈਆਂ। ਇਸ ਮੌਕੇ ਇੱਕ ਕਾਂਗਰਸੀ ਕੌਂਸਲਰ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀ ਉਹਨਾਂ ਖ਼ਿਲਾਫ ਦਰਜ ਕੇਸਾਂ ਵਿਚੋਂ ਬਰੀ ਹੋ ਰਹੇ ਹਨ, ਕਿਉਂਕਿ ਜਾਂ ਤਾਂ ਪੁਲਿਸ ਸਮੇਂ ਸਿਰ ਚਲਾਨ ਪੇਸ਼ ਨਹੀ ਕਰ ਰਹੀ ਹੈ ਜਾਂ ਮੌਤ ਦੀਆਂ ਧਮਕੀਆਂ ਤੋਂ ਡਰਦੇ ਗਵਾਹ ਗਵਾਹੀਆਂ ਦੇਣ ਤੋਂ ਮੁਕਰ ਰਹੇ ਹਨ। ਇੱਕ ਮੋਟੀ ਸੋਨੇ ਦੀ ਚੇਨ ਪਾ ਕੇ ਜੇਲ੍ਹ ਵਿਚੋਂ ਵੀਡਿਓ ਕਾਲ ਕਰ ਰਹੇ ਜੱਗੂ ਨੂੰ ਵਿਖਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਦਾਅਵਿਆਂ ਦੇ ਉਲਟ ਗੈਂਗਸਟਰ ਜੇਲ੍ਹ ਅੰਦਰ ਇੱਕ ਫਾਈਵ ਸਟਾਰ ਜ਼ਿੰਦਗੀ ਜੀਅ ਰਿਹਾ ਹੈ। ਜਦਕਿ ਅਕਾਲੀ ਦਲ ਵੱਲੋਂ ਡੀਜੀਪੀ ਕੋਲ ਗੈਂਗਸਟਰ ਵੱਲੋਂ ਦਿੱਤੀਆਂ ਧਮਕੀਆਂ ਦੀ ਸ਼ਿਕਾਇਤ ਕਰਨ ਉੱਤੇ ਵਿਜੇ ਪ੍ਰਤਾਪ ਨੇ ਜੱਗੂ ਨੂੰ ਕਲੀਨ ਚਿਟ ਦਿੱਤੀ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਪਟਿਆਲਾ ਜੇਲ੍ਹ ਵਿਚ ਛਾਪੇ ਦੌਰਾਨ ਜੱਗੂ ਕੋਲੋ ਦੋ ਫੋਨ ਬਰਾਮਦ ਹੋਏ ਸਨ, ਪਰ ਉਹਨਾਂ ਫੋਨਾਂ ਨੂੰ ਜੇਲ੍ਹ ਵਿਭਾਗ ਕੋਲ ਜਮ੍ਹਾਂ ਕਰਵਾਉਣ ਦੀ ਬਜਾਇ ਜੇਲ੍ਹ ਮੰਤਰੀ ਨੂੰ ਦੇ ਦਿੱਤਾ ਗਿਆ ਸੀ। ਮਜੀਠੀਆ ਨੇ ਕਿਹਾ ਕਿ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਮਾਝਾ ਖੇਤਰ ਹੈ। ਉਹਨਾਂ ਨੇ ਇੱਕ ਗੁਰੁ ਫਤਿਹਗੜ੍ਹਚੂੜੀਆਂ ਵੱਲੋਂ ਪਾਈ ਇੱਕ ਫੇਸਬੁੱਕ ਪੋਸਟ ਵਿਖਾਈ, ਜਿਸ ਨੇ ਪਹਿਲਾਂ ਅਕਾਲੀ ਆਗੂ ਨੂੰ ਧਮਕੀਆਂ ਦਿੱਤੀਆਂ ਸਨ। ਤਾਜ਼ਾ ਪੋਸਟ ਵਿਚ ਕਾਂਗਰਸ ਸਰਕਾਰ ਨੂੰ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਬਾਕੀ ਸਾਰਿਆਂ ਨੂੰ ਸਰਕਾਰ ਵਿਰੁੱਧ ਕੁੱਝ ਵੀ ਨਾ ਲਿਖਣ ਦੀ ਅਪੀਲ ਕੀਤੀ ਹੈ। ਅਕਾਲੀ ਆਗੂ ਨੇ ਕਿਹਾ ਕਿ ਉਹਨਾਂ ਸਾਬਕਾ ਪਾਰਟੀ ਸਰਪੰਚ ਦਲਬੀਰ ਢਿੱਲਵਾਂ ਦੇ ਪਰਿਵਾਰ ਅਤੇ ਉਸ ਦੀ ਨਵੀਂ ਵਿਆਹੀ ਧੀ ਨਵਨੀਤ ਨਾਲ ਵਾਅਦਾ ਕੀਤਾ ਹੈ ਕਿ ਉਹ ਉਹਨਾਂ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜਣਗੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰਨਗੇ। ਉਹਨਾਂ ਕਿਹਾ ਕਿ ਮੈਂ ਦਲਬੀਰ ਦੀ ਮੌਤ ਲਈ ਜ਼ਿੰਮੇਵਾਰ ਇਸ ਮੰਤਰੀ-ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਕਰਨ ਲਈ ਆਪਣੀ ਲੜਾਈ ਜਾਰੀ ਰੱਖਾਂਗਾ। ਮਜੀਠੀਆ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੁਖਜਿੰਦਰ ਰੰਧਾਵਾ ਇਹ ਝੂਠਾ ਬਿਆਨ ਦੇ ਰਿਹਾ ਹੈ ਕਿ ਭਗਵਾਨਪੁਰੀਆ ਖਿਲਾਫ ਸਭ ਤੋਂ ਵੱਧ ਕੇਸ ਮਜੀਠਾ ਅਸੰਬਲੀ ਹਲਕੇ ਅੰਦਰ ਦਰਜ ਕੀਤੇ ਗਏ ਸਨ। ਉਹਨਾਂ ਕਿਹਾ ਕਿ ਇਹ ਨਿਰਾ ਝੂਠ ਹੈ ਅਤੇ ਨਾਲ ਹੀ ਵੇਰਵੇ ਦਿੱਤੇ ਕਿ ਮਜੀਠਾ ਹਲਕੇ ਅੰਦਰ ਭਗਵਾਨਪੁਰੀਆ ਖ਼ਿਲਾਫ ਸਿਰਫ ਪੰਜ ਕੇਸ ਦਰਜ ਕੀਤੇ ਗਏ ਹਨ ਨਾ ਕਿ 29 ਕੇਸ, ਜਿਸ ਦਾ ਰੰਧਾਵਾ ਵੱਲੋਂ ਦਾਅਵਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭਗਵਾਨਪੁਰੀਆ ਖ਼ਿਲਾਫ ਜ਼ਿਆਦਾਤਰ ਕੇਸ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਰਜੀਤ ਸਿੰਘ ਬਰਕੰਦੀ,ਪਰਮਬੰਸ ਸਿੰਘ ਰੋਮਾਣਾ, ਚਰਨਜੀਤ ਸਿੰਘ ਬਰਾੜ ਅਤੇ ਸਰਬਜੋਤ ਸਿੰਘ ਸਾਬੀ ਵੀ ਹਾਜ਼ਿਰ ਸਨ। -PTC News


Top News view more...

Latest News view more...