Sat, Dec 13, 2025
Whatsapp

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ - ਇੰਦਰ ਮੋਹਨ ਸਿੰਘ

Reported by:  PTC News Desk  Edited by:  Joshi -- April 03rd 2018 06:16 PM -- Updated: May 11th 2018 07:22 PM
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ - ਇੰਦਰ ਮੋਹਨ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ - ਇੰਦਰ ਮੋਹਨ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ - ਇੰਦਰ ਮੋਹਨ ਸਿੰਘ ਦਿੱਲੀ : ੦੩ ਅਪ੍ਰੈਲ  – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਸ. ਇੰਦਰ ਮੋਹਨ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ ਅਜ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ 'ਚ ਪਾਰਟੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਬੀਤੇ ਦਿੱਨੀ ਨੇਪਰੇ ਚੜ੍ਹੀ ਪੰਥਕ ਯੂਥ ਕਨਵੈਂਸ਼ਨ ਨੂੰ ਕਾਮਯਾਬ ਬਣਾਉਨ ਲਈ ਦਿੱਲੀ ਦੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪੰਥ-ਦਰਦੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਪਾਰਟੀ ਦਾ ਸਹਿਯੋਗ ਦੇਣ ਦਾ ਸੱਦਾ ਦਿੱਤਾ। ਕੋਰ ਕਮੇਟੀ ਮੈਂਬਰਾਂ ਨੇ ਮੋਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਨਿਯਮਾਂ ਦੀ ਉਲੰਘਣਾ, ਗੋਲਕ ਦੀ ਦੁਰਵਰਤੋਂ 'ਤੇ ਮਹਿਲਾਵਾਂ ਦੇ ਸ਼ੋਸਣ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕਮੇਟੀ ਪ੍ਰਬੰਧਕ ਆਪਣੀ ਗੈਰ-ਕਾਨੂੰਨੀ ਹਰਕਤਾਂ ਤੋਂ ਬਾਜ ਨਹੀ ਆਏ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸੰਗਤਾਂ ਨੂੰ ਜਾਗਰੂਕ ਕਰਣ ਲਈ ਇਨ੍ਹਾਂ ਖਿਲਾਫ ਧਰਨਾ-ਪ੍ਰਦਰਸ਼ਨ ਕਰਣ ਤੋਂ ਵੀ ਗੁਰੇਜ ਨਹੀ ਕਰੇਗਾ।ਮੀਟਿੰਗ 'ਚ ਸਰਬਸੰਮਤੀ ਨਾਲ ਪੰਥ-ਵਿਰੋਧੀ ਤਾਕਤਾਂ ਦਾ ਮੁੱਹਤੋੜ੍ਹ ਮੁਕਾਬਲਾ ਕਰਣ ਦਾ ਫੈਸਲਾ ਲਿਆ ਗਿਆ।  ਇਸ ਮੀਟਿੰਗ 'ਚ ਪਾਰਟੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ, ਕੋਰ ਕਮੇਟੀ ਮੈਂਬਰ  ਭਜਨ ਸਿੰਘ ਵਾਲੀਆ, ਭਾਈ ਤਰਸੇਮ ਸਿੰਘ ਖਾਲਸਾ, ਬਲਦੇਵ ਸਿੰਘ ਰਾਣੀਬਾਗ, ਸੁਖਬੀਰ ਸਿੰਘ ਕਾਲੜ੍ਹਾ, ਕਰਤਾਰ ਸਿੰਘ ਵਿੱਕੀ, ਇੰਦਰ ਮੋਹਨ ਸਿੰਘ, ਪ੍ਰੋ: ਹਰਮੋਹਿੰਦਰ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਦਵਿੰਦਰ ਸਿੰਘ ਕਵਾਤਰਾ, ਮਨਮੋਹਨ ਸਿੰਘ ਮਿੰਟੂ, ਕੁਲਵੰਤ ਸਿੰਘ ਤੋਂ ਇਲਾਵਾ ਸ. ਗਿਆਨ ਸਿੰਘ 'ਤੇ ਸ. ਮਨਜੀਤ ਸਿੰਘ ਸਰਨਾ 'ਤੇ ਭੁਪਿੰਦਰ ਸਿੰਘ ਪੀ.ਆਰ.a. ਵੀ ਮੋਜੂਦ ਸਨ। —PTC News


Top News view more...

Latest News view more...

PTC NETWORK
PTC NETWORK