ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਕਾਰਪੋਰੇਸ਼ਨ ਦੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

By Shanker Badra -- January 09, 2021 6:14 pm -- Updated:January 09, 2021 6:18 pm


ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਕਾਰਪੋਰੇਸ਼ਨ ਦੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਾਲੀ ਕਾਰਪੋਰੇਸ਼ਨ ਨਾਲ ਸਬੰਧਤ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਚੇਅਰਮੈਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮੈਂਬਰਾਂਨ ਸ੍ਰੀ ਐਨ. ਕੇ. ਸ਼ਰਮਾਂ, ਸਰਦਾਰ ਚਰਨਜੀਤ ਸਿੰਘ ਬਰਾੜ ਅਤੇ ਸਰਦਾਰ ਕਮਲਜੀਤ ਸਿੰਘ ਰੂਬੀ ਵੱਲੋਂ ਪਿਛਲੇ ਦਿਨਾਂ ਵਿੱਚ ਕਈ ਮੀਟਿੰਗਾਂ ਕੀਤੀਆਂ ਗਈਆਂ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

Shiromani Akali Dal released first list of 28 candidates of Mohali Corporation ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਕਾਰਪੋਰੇਸ਼ਨ ਦੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਇਨ੍ਹਾਂ ਮੀਟਿੰਗਾਂ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਉਪਰੰਤ ਅੱਜ 28 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ। ਉਮੀਦਵਾਰਾਂ ਦੇ ਨਾਮ ਇਸ ਤਰ੍ਹਾਂ ਹਨ। ਵਾਰਡ ਨੰਬਰ 1 ਤੋਂ ਪ੍ਰੀਤਇੰਦਰਜੀਤ ਕੌਰ, 2 ਤੋਂ ਹਰਮਨਪ੍ਰੀਤ ਸਿੰਘ ਪ੍ਰਿੰਸ, 3 ਤੋਂ ਸਤਨਾਮ ਕੌਰ ਸੋਹਲ, 5 ਤੋਂ ਕੁਲਦੀਪ ਕੌਰ ਕੰਗ, 6 ਤੋਂ ਇੰਦਰਪ੍ਰੀਤ ਕੌਰ ਪ੍ਰਿੰਸ, 8 ਤੋਂ ਅਰਜਨ ਸਿੰਘ ਸ਼ੇਰਗਿੱਲ, 10 ਤੋਂ ਪਰਮਜੀਤ ਸਿੰਘ ਕਾਹਲੋਂ,

Youth Akali Dal protests in favor of farmers in Punjab , Fuke Modi and Punjab CM effigy ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਕਾਰਪੋਰੇਸ਼ਨ ਦੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

13 ਤੋਂ ਸ਼ੁਰੇਸ਼ ਕੁਮਾਰੀ, 16 ਤੋਂ ਮਨਜੀਤ ਸਿੰਘ ਲੁਬਾਣਾ, 17 ਤੋਂ ਹਰਵਿੰਦਰ ਕੌਰ, 18 ਤੋਂ ਡਾ: ਤਨਮੀਤ ਕੌਰ ਸਾਹੀਵਾਲ, 20 ਤੋਂ ਬੀਰਦਵਿੰਦਰ ਸਿੰਘ, 25 ਤੋਂ ਅਮਰ ਕੌਰ ਤਸਿਬਲੀ, 26 ਤੋਂ ਰਾਵਿੰਦਰ ਸਿੰਘ ਬਿੰਦਰਾ, 28 ਤੋਂ ਰਮਨਦੀਪ ਕੌਰ, 29 ਤੋਂ ਕੁਲਦੀਪ ਕੌਰ ਧਨੋਆ, 30 ਤੋਂ ਜਸਵੀਰ ਕੌਰ ਅਤਲੀ, 31 ਤੋਂ ਸਰਬਜੀਤ ਕੌਰ ਸਿੱਧੂ, 32 ਤੋਂ ਸੁਰਿੰਦਰ ਸਿੰਘ ਰੋਡਾ, 33 ਤੋਂ ਹਰਜਿੰਦਰ ਕੌਰ ਸੋਹਾਣਾ, 34 ਤੋਂ ਸੁੱਖਦੇਵ ਸਿੰਘ ਪਟਵਾਰੀ,

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ 'ਤੇ ਭਾਜਪਾ ਲੀਡਰ ਨੇ ਪੀਟੀਸੀ ਨਿਊਜ਼ ਨੂੰ ਦਿੱਤੀ ਚਣੌਤੀ, ਪੀਟੀਸੀ ਨਿਊਜ਼ ਨੇ ਭਾਜਪਾ ਦਾ ਚੈਲੰਜ਼ ਕੀਤਾ ਕਬੂਲ

Shiromani Akali Dal released first list of 28 candidates of Mohali Corporation ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਕਾਰਪੋਰੇਸ਼ਨ ਦੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

35 ਤੋਂ ਰਾਜਿੰਦਰ ਕੌਰ ਕੁੰਭੜਾ, 36 ਤੋਂ ਰਮੇਸ ਪ੍ਰਕਾਸ਼ ਕੰਬੋਜ, 40 ਤੋਂ ਕਮਲਜੀਤ ਕੌਰ, 43 ਤੋਂ ਰਾਜਿੰਦਰ ਕੌਰ, 44 ਤੋਂ ਤਰਨਜੋਤ ਸਿੰਘ ਪਾਹਵਾ, 45 ਤੋਂ ਮਨਜੀਤ ਕੌਰ ਅਤੇ ਵਾਰਡ ਨੰ: 48 ਤੋਂ ਇਕਬਾਲਪ੍ਰੀਤ ਸਿੰਘ ਪ੍ਰਿੰਸ ਨੂੰ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨਿਆ ਗਿਆ ਹੈ। ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਂ ਵੀ ਜਲਦ ਐਲਾਨ ਦਿੱਤੇ ਜਾਣਗੇ।
-PTCNews

  • Share