Fri, Apr 26, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਸੋਨੀਆ ਅਤੇ ਰਾਹੁਲ ਨੂੰ ਪੁੱਛਿਆ ਕਿ ਉਹ ਅੱਤਿਆਚਾਰ ਤੋਂ ਪੀੜਤ ਦਲਿਤ ਪਰਿਵਾਰ ਕੋਲ ਕਿਉਂ ਨਹੀਂ ਗਏ?

Written by  Jashan A -- November 18th 2019 07:50 PM -- Updated: November 18th 2019 07:52 PM
ਸ਼੍ਰੋਮਣੀ ਅਕਾਲੀ ਦਲ ਨੇ ਸੋਨੀਆ ਅਤੇ ਰਾਹੁਲ ਨੂੰ ਪੁੱਛਿਆ ਕਿ ਉਹ ਅੱਤਿਆਚਾਰ ਤੋਂ ਪੀੜਤ ਦਲਿਤ ਪਰਿਵਾਰ ਕੋਲ ਕਿਉਂ ਨਹੀਂ ਗਏ?

ਸ਼੍ਰੋਮਣੀ ਅਕਾਲੀ ਦਲ ਨੇ ਸੋਨੀਆ ਅਤੇ ਰਾਹੁਲ ਨੂੰ ਪੁੱਛਿਆ ਕਿ ਉਹ ਅੱਤਿਆਚਾਰ ਤੋਂ ਪੀੜਤ ਦਲਿਤ ਪਰਿਵਾਰ ਕੋਲ ਕਿਉਂ ਨਹੀਂ ਗਏ?

ਸ਼੍ਰੋਮਣੀ ਅਕਾਲੀ ਦਲ ਨੇ ਸੋਨੀਆ ਅਤੇ ਰਾਹੁਲ ਨੂੰ ਪੁੱਛਿਆ ਕਿ ਉਹ ਅੱਤਿਆਚਾਰ ਤੋਂ ਪੀੜਤ ਦਲਿਤ ਪਰਿਵਾਰ ਕੋਲ ਕਿਉਂ ਨਹੀਂ ਗਏ? ਬਿਕਰਮ ਮਜੀਠੀਆ ਨੇ ਕਿਹਾ ਕਿ ਦਲਿਤ ਪਰਿਵਾਰ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਪਣੀ ਯੂਰਪ ਦੀ ਸੈਰ ਰੱਦ ਕਰਨ ਲਈ ਕਿਉਂ ਨਹੀਂ ਕਿਹਾ? ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਧਰਮਸੋਤ ਨੇ ਪੀੜਤ ਪਰਿਵਾਰ ਨੂੰ ਇਹ ਜੁਆਬ ਦਿੱਤਾ ਹੈ ਕਿ ਉਹਨਾਂ ਦੀ ਮੁਆਵਜ਼ਾ ਵਧਾਉਣ ਦੀ ਬੇਨਤੀ ਬਾਰੇ ਫੈਸਲਾ ਮੁੱਖ ਮੰਤਰੀ ਦੇ ਯੂਰਪ ਦੀ ਸੈਰ ਤੋਂ ਮੁੜਣ ਮਗਰੋਂ ਕੀਤਾ ਜਾਵੇਗਾ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਿਆ ਹੈ ਕਿ ਉਹ ਸੰਗਰੂਰ ਜ਼ਿਲ੍ਹੇ ਦੇ ਲਹਿਰਗਾਗਾ ਵਿਖੇ ਬੇਰਹਿਮੀ ਨਾਲ ਕੀਤੇ ਅੱਤਿਆਚਾਰਾਂ ਸਦਕਾ ਮਾਰੇ ਗਏ ਇੱਕ ਦਲਿਤ ਨੌਜਵਾਨ ਦੇ ਪਰਿਵਾਰ ਦੀ ਖਬਰਸਾਰ ਲਈ ਕਿਉਂ ਨਹੀਂ ਗਏ ਅਤੇ ਉਹਨਾਂ ਨੇ ਸੈਰ ਸਪਾਟੇ ਲਈ ਯੂਰਪ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀੜਤ ਪਰਿਵਾਰ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਤੁਰੰਤ ਵਾਪਸ ਆਉਣ ਲਈ ਕਿਉਂ ਨਹੀਂ ਕਿਹਾ? ਦੋਹਰੇ ਮਾਪਦੰਡ ਅਪਣਾਉਣ ਲਈ ਗਾਂਧੀ ਪਰਿਵਾਰ ਉੱਤੇ ਨਿਸ਼ਾਨਾ ਸੇਧਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੋਣਾਂ ਦੌਰਾਨ ਵੋਟਾਂ ਲੈਣ ਵਾਸਤੇ ਰਾਹੁਲ ਗਾਂਧੀ ਨੂੰ ਦਲਿਤਾਂ ਪਰਿਵਾਰਾਂ ਦੇ ਘਰਾਂ ਵਿਚ ਜਾਣ ਦਾ ਬਹੁਤ ਸ਼ੌਂਕ ਹੈ, ਪਰੰਤੂ ਜਦੋਂ ਪੰਜਾਬ ਵਿਚ ਕਿਸੇ ਦਲਿਤ ਪਰਿਵਾਰ ਉੱਤੇ ਭਾਰੀ ਅੱਤਆਿਚਾਰ ਹੁੰਦਾ ਹੈ ਤਾਂ ਨਾ ਰਾਹੁਲ ਅਤੇ ਨਾ ਹੀ ਉਸ ਦੇ ਮਾਤਾ ਜੀ ਪੰਜਾਬ ਵਿਚ ਗੇੜਾ ਮਾਰਨਾ ਜਰੂਰੀ ਸਮਝਦੇ ਹਨ। ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਜਾਣਬੁੱਝ ਕੇ ਇਹ ਗੱਲ ਭੁੱਲ ਗਿਆ ਜਾਪਦਾ ਹੈ ਕਿ ਪੰਜਾਬ ਵਿਚ ਇਹ ਉਹਨਾਂ ਦੀ ਹੀ ਸਰਕਾਰ ਹੈ, ਜਿਸ ਉੱਤੇ ਦਲਿਤ ਪਰਿਵਾਰ ਉੱਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਸਮੇਂ ਸਿਰ ਕਾਰਵਾਈ ਨਾ ਕਰਨ ਦਾ ਦੋਸ਼ ਲੱਗ ਰਿਹਾ ਹੈ। ਇਸ ਸਭ ਦੇ ਬਾਵਜੂਦ ਗਾਂਧੀ ਪਰਿਵਾਰ ਨੇ ਨਾ ਤਾਂ ਪੰਜਾਬ ਵਿਚ ਗੇੜਾ ਮਾਰਿਆ ਹੈ ਅਤੇ ਨਾ ਹੀ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਇਹ ਵੀ ਬਹੁਤ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਦੀ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਖਿਚਾਈ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਪੀੜਤ ਪਰਿਵਾਰ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਯੂਰਪ ਦੀ ਸੈਰ ਤੋਂ ਤੁਰੰਤ ਵਾਪਸ ਆਉਣ ਦਾ ਨਿਰਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ 7 ਨਵੰਬਰ ਨੂੰ ਵਾਪਰੀ ਘਟਨਾ ਦੀ ਐਫਆਈਆਰ ਪੰਜ ਦਿਨਾਂ ਮਗਰੋਂ ਲਿਖਣ ਕਰਕੇ ਪਹਿਲਾਂ ਹੀ ਇਸ ਕੇਸ 'ਚ ਸੂਬਾ ਸਰਕਾਰ ਦੀ ਲਾਪਰਵਾਹੀ ਸਾਹਮਣੇ ਆ ਚੁੱਕੀ ਹੈ। ਹੋਰ ਪੜ੍ਹੋ: ਪ੍ਰਕਾਸ਼ ਪੁਰਬ ਦੌਰਾਨ ਕਾਂਗਰਸੀ ਸਟੇਜ ਉੱਤੇ ਜਾ ਕੇ ਅਖੌਤੀ ਟਕਸਾਲੀਆਂ ਨੇ ਆਪਣਾ ਅਸਲੀ ਰੰਗ ਵਿਖਾਇਆ: ਸ਼੍ਰੋਮਣੀ ਅਕਾਲੀ ਦਲ ਉਹਨਾਂ ਕਿਹਾ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਈ ਜਗਮੇਲ ਦੀ ਮੌਤ ਤੋਂ ਦੋ ਦਿਨ ਬਾਅਦ, ਜਦੋਂ ਉਸ ਦੇ ਪਰਿਵਾਰਕ ਮੈਂਬਰ ਲਾਸ਼ ਦੇ ਪੋਸਟ ਮਾਰਟਮ ਦੀ ਇਜਾਜ਼ਾਤ ਨਹੀਂ ਦੇ ਰਹੇ ਸਨ ਤਾਂ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਹ ਬਿਆਨ ਦਿੱਤਾ ਸੀ ਕਿ ਪੀੜਤ ਪਰਿਵਾਰ ਵੱਲੋਂ ਮੁਆਵਜ਼ੇ ਦੀ ਰਕਮ ਵਧਾਉਣ ਲਈ ਕੀਤੀ ਬੇਨਤੀ ਉੱਤੇ ਮੁੱਖ ਮੰਤਰੀ ਦੇ ਯੂਰਪ ਦੀ ਸੈਰ ਤੋਂ ਮੁੜਣ ਮਗਰੋਂ ਗੌਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੀ ਇੱਥੇ ਪ੍ਰਸਾਸ਼ਨ ਨਾਂ ਦੀ ਕੋਈ ਸ਼ੈਅ ਹੈ? ਕਾਂਗਰਸ ਸਰਕਾਰ ਸਿਰਫ ਦਲਿਤਾਂ ਦੀਆਂ ਨਹੀਂ ਸਗੋਂ ਸਮਾਜ ਦੇ ਸਾਰੇ ਵਰਗਾਂ ਦੀਆਂ ਤਕਲੀਫਾਂ ਪ੍ਰਤੀ ਅੱਖਾਂ ਬੰਦ ਕਰੀ ਬੈਠੀ ਹੈ।ਅਕਾਲੀ ਆਗੂ ਨੇ ਕਿਹਾ ਕਿ ਜਗਮੇਲ ਦੇ ਪਰਿਵਾਰ ਨੂੰ ਕਾਂਗਰਸ ਸਰਕਾਰ ਵੱਲੋਂ ਵਿੱਤੀ ਸਹਾਇਤਾ ਅਤੇ ਬਾਕੀ ਲਾਭ ਵੀ ਕਿਸਾਨ ਜਥੇਬੰਦੀਆਂ ਅਤੇ ਦਲਿਤ ਜਥੇਬੰਦੀਆਂ ਵੱਲੋਂ ਲਹਿਰਾਗਾਗਾ-ਸੁਨਾਮ ਹਾਈਵੇਅ ਉੱਤੇ ਲਾਏ ਜਾਮ ਮਗਰੋਂ ਦਿੱਤੇ ਗਏ ਹਨ। ਇਸ ਤੋਂ ਦਲਿਤਾਂ ਪ੍ਰਤੀ ਸਰਕਾਰ ਦੇ ਲਾਪਰਵਾਹ ਵਤੀਰੇ ਦੀ ਝਲਕ ਮਿਲਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਹਕੂਮਤ ਅਧੀਨ ਸੱਤ ਦਲਿਤਾਂ ਦਾ ਕਤਲ ਹੋ ਚੁੱਕਿਆ ਹੈ। ਮੁੱਖ ਮੰਤਰੀ ਨੂੰ ਯੂਰਪ ਦਾ ਸੈਰ ਸਪਾਟਾ ਛੱਡ ਕੇ ਤੁਰੰਤ ਪੰਜਾਬ ਪਰਤਣ ਅਤੇ ਪੀੜਤ ਪਰਿਵਾਰ ਦੀਆਂ ਤਕਲੀਫਾਂ ਦੂਰ ਕਰਨ ਲਈ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੁਆਰਾ ਕੀਤੇ ਕਿਸੇ ਵੀ ਵਾਅਦੇ ਉਤੇ ਦਲਿਤ ਪਰਿਵਾਰ ਨੂੰ ਕੋਈ ਭਰੋਸਾ ਨਹੀਂ ਹੈ, ਕਿਉਂਕਿ ਵਾਅਦੇ ਕਰਕੇ ਮੁਕਰਨਾ ਇਸ ਸਰਕਾਰ ਦਾ ਸੁਭਾਅ ਹੈ।ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਵਧੇਰੇ ਮੁਆਵਜ਼ਾ, ਇੱਕ ਪਰਿਵਾਰਕ ਜੀਅ ਨੂੰ ਸਰਕਾਰੀ ਨੌਕਰੀ ਸਮੇਤ ਬਾਕੀ ਦੇ ਸਾਰੇ ਲਾਭਾਂ ਬਾਰੇ ਸਰਕਾਰ ਵੱਲੋਂ ਤੁਰੰਤ ਲਿਖਤੀ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਕਾਂਗਰਸੀ ਵਰਕਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਉੱਤੇ ਅਜਿਹਾ ਨਹੀਂ ਹੋਣ ਦਿਆਂਗੇ। ਉਹਨਾਂ ਕਿਹਾ ਕਿ ਇਸ ਕੇਸ ਨਾਲ ਜੁੜੇ ਤੱਥਾਂ ਦੀ ਜਾਣਕਾਰੀ ਲੈਣ ਲਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਇੱਕ ਚਾਰ ਮੈਂਬਰੀ ਕਮੇਟੀ ਚੰਗਾਲੀਵਾਲਾ ਜਾਵੇਗੀ ਅਤੇ ਯਕੀਨੀ ਬਣਾਏਗੀ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲੇ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹਨਾਂ ਉੱਤੇ ਕੋਈ ਵੀ ਦਬਾਅ ਨਾ ਪਾ ਸਕੇ। -PTC News


Top News view more...

Latest News view more...