Fri, Apr 26, 2024
Whatsapp

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ 'ਤੇ ਯੂਥ ਵਿੰਗ ਦਾ ਪੁਨਰਗਠਨ - ਇੰਦਰ ਮੋਹਨ ਸਿੰਘ

Written by  Joshi -- April 01st 2018 04:15 PM
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ 'ਤੇ ਯੂਥ ਵਿੰਗ ਦਾ ਪੁਨਰਗਠਨ - ਇੰਦਰ ਮੋਹਨ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ 'ਤੇ ਯੂਥ ਵਿੰਗ ਦਾ ਪੁਨਰਗਠਨ - ਇੰਦਰ ਮੋਹਨ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ 'ਤੇ ਯੂਥ ਵਿੰਗ ਦਾ ਪੁਨਰਗਠਨ - ਇੰਦਰ ਮੋਹਨ ਸਿੰਘ ਦਿੱਲੀ :  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਸ. ਇੰਦਰ ਮੋਹਨ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਪਾਰਟੀ ਦੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ 'ਚ   ਪਿਛਲੇ ਲੰਬੇ ਸਮੇਂ 'ਤੋਂ ਪਾਰਟੀ ਨੂੰ  ਵਡਮੁੱਲੀਆਂ ਸੇਵਾਵਾਂ ਦੇਣ ਵਾਲੇ ਸ. ਭਜਨ ਸਿੰਘ ਵਾਲੀਆ, ਹੈਡਮਾਸਟਰ ਸੁੱਚਾ ਸਿੰਘ, ਭਾਈ ਤਰਸੇਮ ਸਿੰਘ ਖਾਲਸਾ, ਬਲਦੇਵ ਸਿੰਘ ਰਾਣੀਬਾਗ, ਸੁਖਬੀਰ ਸਿੰਘ ਕਾਲੜ੍ਹਾ, ਕਰਤਾਰ ਸਿੰਘ ਵਿੱਕੀ, ਇੰਦਰ ਮੋਹਨ ਸਿੰਘ, ਪ੍ਰੋ: ਹਰਮੋਹਿੰਦਰ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਕੁਲਵਿੰਦਰ ਸਿੰਘ ਐਡਵੋਕੇਟ, ਦਵਿੰਦਰ ਸਿੰਘ ਕਵਾਤਰਾ, ਮਨਮੋਹਨ ਸਿੰਘ ਮਿੰਟੂ, ਡਾ. ਮਨਜੀਤ ਸਿੰਘ ਫਤਿਹ ਨਗਰ 'ਤੇ ਕੁਲਵੰਤ ਸਿੰਘ ਰਾਜੋਰੀ ਗਾਰਡਨ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨਾਂ ਪਾਰਟੀ ਦੇ ਯੂਥ ਵਿੰਗ ਦੇ ਪੁਨਰਗਠਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਨੇ ਸ. ਰਮਨਦੀਪ ਸਿੰਘ ਸੋਨੂੰ ਨੂੰ ਸਟੇਟ ਯੂਥ ਵਿੰਗ ਦਾ ਪ੍ਰਧਾਨ, ਇੰਦਰਜੀਤ ਸਿੰਘ ਸੰਤਗੜ੍ਹ ਨੂੰ ਸਕੱਤਰ ਜਨਰਲ 'ਤੇ  ਅਮਰੀਕ ਸਿੰਘ ਅਹੂਜਾ, ਮਨਜੀਤ ਸਿੰਘ ਘਈ , ਜਤਿੰਦਰ ਸਿੰਘ ਸੋਨੂੰ, ਜਸਮੀਤ ਸਿੰਘ ਪ੍ਰੀਤਮਪੁਰਾ 'ਤੇ ਗੁਰਪ੍ਰੀਤ ਸਿੰਘ ਰਾਜਾ ਨੂੰ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਗੁਰਪ੍ਰੀਤ ਸਿੰਘ ਕਰੋਲ ਬਾਗ, ਹਰਵਿੰਦਰ ਸਿੰਘ ਬਾਬੀ 'ਤੇ ਗੁਰਪ੍ਰੀਤ ਸਿੰਘ ਖੰਨਾਂ ਨੂੰ ਜਨਰਲ ਸਕੱਤਰ ਦੀ ਜੁੰਮੇਵਾਰੀ ਸੋਂਪੀ ਗਈ ਹੈ। ਸ. ਇੰਦਰ ਮੋਹਨ ਸਿੰਘ ਨੇ ਬੀਤੇ ਦਿੱਨੀ ਹੋਈ 'ਪੰਥਕ ਯੂਥ ਕਨਵੈਂਸ਼ਨ'  ਵਿਚ ਭਾਰੀ ਗਿਣਤੀ 'ਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ 'ਤੇ ਯੂਥ ਕਾਰਕੁਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦਸਿਆ ਕਿ ਪਾਰਟੀ ਦੀ ਨੀਤੀਆਂ ਦਾ ਸਮਰਥਨ ਕਰਦਿਆਂ ਦਿੱਲੀ ਦੇ ਵੱਖ-ਵੱਖ ਹਲਕਿਆਂ ਤੋਂ ਤਕਰੀਬਨ ੫੦੦ ਨਵੇਂ ਪੰਥ-ਦਰਦੀ ਕਾਰਕੁੰਨ ਸ਼੍ਰੋਮਣੀ ਅਕਾਲੀ ਦਲ ਦਿੱਲ਼ੀ 'ਚ ਸ਼ਾਮਿਲ ਹੋ ਚੁਕੇ ਹਨ 'ਤੇ ਇਹ ਪ੍ਰਕਿਆ ਲਗਾਤਾਰ ਜਾਰੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਪਾਰਟੀ 'ਚ ਬੀਬੀਆਂ ਦੇ ਵਿੰਗ ਦੇ ਪੁਨਰਗਠਨ ਦੀ ਪ੍ਰਕਿਆ ਵੀ ਸ਼ੁਰੂ ਕੀਤੀ ਗਈ ਹੈ । ਉਨ੍ਹਾਂ  ਦਿੱਲੀ ਦੀ ਸਮੂਹ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਆਪਣਾ ਬਹੁਮੁੱਲਾ ਯੋਗਦਾਨ ਦੇਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੱਥ ਮਜਬੂਤ ਕਰਨ। ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਕਮੇਟੀ ਦੇ ਮੋਜੂਦਾ ਆਗੂਆਂ ਵਲੋਂ ਨਿਯਮਾਂ ਦੀ ਉਲੰਘਣਾਂ 'ਤੇ ਗੋਲਕ ਦੀ ਦੁਰਵਰਤੋਂ  ਕਰਨ ਦੀ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਹਰ ਅਹੁਦੇਦਾਰ 'ਤੇ ਵਰਕਰ ਗੁਰੁ ਦੀ ਗੋਲਕ 'ਤੇ ਪਹਿਰਾ ਦੇਣ ਲਈ ਵਚਨਬੱਧ ਹੈ 'ਤੇ ਗੁਰੁ ਦੀ ਗੋਲਕ ਨੂੰ ਖੁਰਦ-ਪੁਰਦ ਕਰ ਰਹੀਆਂ ਪੰਥ-ਵਿਰੋਧੀ ਤਾਕਤਾਂ ਨੂੰ ਬੇਨਕਾਬ ਕਰਕੇ ਸਜਾ ਦਿਵਾਉਣ ਦੇ ਹਰ ਸੰਭਵ ਯਤਨ ਕੀਤੇ ਜਾਂਣਗੇ। —PTC News


Top News view more...

Latest News view more...