ਪੰਜਾਬ-ਹਿਮਾਚਲ ਸੀਮਾ 'ਤੇ ਹੋਈ ਫਾਇਰਿੰਗ, ਮਾਂ ਦੀ ਮੌਤ, ਬੇਟਾ ਘਾਇਲ
ਹਿਮਾਚਲ: ਹਿਮਾਚਲ -ਪੰਜਾਬ ਸਰਹੱਦ 'ਤੇ ਪੰਜਾਬ ਖੇਤਰ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਇਕ ਔਰਤ ਅਤੇ ਇਕ ਨੌਜਵਾਨ 'ਤੇ ਪੰਜ ਰਾਉਂਡ ਫਾਇਰ ਕੀਤੇ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਨੌਜਵਾਨ ਨੂੰ ਹਿਮਾਚਲ ਦੇ ਟਾਂਡਾ ਨੂੰ ਰੈਫਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਕਸ਼ਾ ਦੇਵੀ ਪਤਨੀ ਤਰਸੇਮ ਲਾਲ ਵਾਸੀ ਢੋਲਵਾਹਾ ਅਤੇ ਰਜਨੀਸ਼ ਪੁੱਤਰ ਸੁਖਰਾਮ ਵਾਸੀ ਟੈਂਟਵਾ ਢੋਲਵਾਹਾ ਆਪਣੇ ਰਿਸ਼ਤੇਦਾਰੀ ਵਿੱਚ ਪੰਜਾਬ ਤੋਂ ਹਿਮਾਚਲ ਗੋਨਪੁਰ ਬਨੇਹਰਾ ਜਾ ਰਹੇ ਸਨ। ਹਿਮਾਚਲ ਪੰਜਾਬ ਦੀ ਸਰਹੱਦੀ ਸੁਰੰਗ ਦੇ 50 ਮੀਟਰ ਦੌਲਤਪੁਰ ਤੋਂ ਢੋਲਵਾਹਾ ਰੋਡ 'ਤੇ ਪੰਜਾਬ ਦੀ ਸਰਹੱਦ 'ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਉੱਤੇ ਗੋਲੀਬਾਰੀ ਕੀਤੀ ਗਈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ, ਵਿਧਾਇਕਾਂ ਨੂੰ ਮਿਲੇਗੀ ਸਿਰਫ਼ ਇਕ ਵਾਰ ਪੈਨਸ਼ਨ
ਮਿਲੀ ਜਾਣਕਾਰੀ ਮੁਤਾਬਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਨੌਜਵਾਨ ਦੇ ਗੋਲੀਆਂ ਲੱਗਣ ਨਾਲ ਨੌਜਵਾਨ ਜ਼ਖਮੀ ਹੋ ਗਿਆ। ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ। ਕੁਝ ਦੇਰ ਬਾਅਦ ਕੁਝ ਹੋਰ ਨੌਜਵਾਨ ਪੰਜਾਬ ਤੋਂ ਹਿਮਾਚਲ ਵੱਲ ਆ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਨੌਜਵਾਨ ਜ਼ਖਮੀ ਸੀ,ਜਿਸ ਤੋਂ ਬਾਅਦ ਉਹ ਉਸ ਨੂੰ ਦੌਲਤਪੁਰ ਸਿਵਲ ਹਸਪਤਾਲ ਲੈ ਕੇ ਆਏ। ਜਿਸ ਤੋਂ ਬਾਅਦ ਜਾਣਕਾਰੀ ਮਿਲਣ ਤੇ ਹਿਮਾਚਲ ਪੁਲਿਸ ਮੌਕੇ 'ਤੇ ਪਹੁੰਚ ਗਈ ਪਰ ਮਾਮਲਾ ਪੰਜਾਬ ਦਾ ਹੋਣ ਕਾਰਨ ਹਿਮਾਚਲ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਮਾਮਲੇ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਜਲੰਧਰ 'ਚ ਕਮਿਸ਼ਨਖੋਰੀ ਤੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ, ਸਪੋਰਟਸ ਹੱਬ ਦੀ ਨੀਂਹ 'ਚ ਵਰਤੀਆਂ ਜਾ ਰਹੀਆਂ ਨੇ ਪੁਰਾਣੀਆਂ ਇੱਟਾਂ
ਜ਼ਿਕਰਯੋਗ ਇਹ ਹੈ ਕਿ ਮੌਕੇ ਤੋਂ ਪੰਜ ਰਾਊਂਡ ਫਾਇਰ ਮਿਲਣ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਕੇ 'ਤੇ ਕਰੀਬ ਪੰਜ ਗੋਲੀਆਂ ਚੱਲੀਆਂ। ਇਸ ਘਟਨਾ ਨੂੰ ਵੱਖ-ਵੱਖ ਤਰੀਕਿਆਂ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਜਗ੍ਹਾ ਬਹੁਤ ਹੀ ਸੁੰਨਸਾਨ ਹੈ ਅਤੇ ਇਸ ਜਗ੍ਹਾ 'ਤੇ ਲੁੱਟ-ਖੋਹ ਦੀ ਨੀਅਤ ਨਾਲ ਵੀ ਇਹ ਘਟਨਾ ਵਾਪਰ ਸਕਦੀ ਹੈ।
ਇਸ ਦੇ ਨਾਲ ਹੀ ਘਟਨਾ ਸਥਾਨ ਨੂੰ ਦੇਖ ਕੇ ਇਹ ਅੰਦਾਜ਼ਾ ਵੀ ਲਗਾਇਆ ਜਾ ਹੈ ਕਿ ਕਿਤੇ ਆਪਸੀ ਰੰਜਿਸ਼ ਦੇ ਚੱਲਦਿਆਂ ਕੋਈ ਝਗੜਾ ਹੋਇਆ ਹੈ | ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਰਾ ਘਟਨਾਕ੍ਰਮ ਕਵਰ ਕੀਤਾ ਜਾਵੇਗਾ। ਫਿਲਹਾਲ ਹਿਮਾਚਲ ਪੁਲਿਸ ਨੇ ਮੌਕੇ 'ਤੇ ਲਾਸ਼ ਨੂੰ ਸੁਰੱਖਿਅਤ ਕੀਤਾ ਅਤੇ ਪੰਜਾਬ ਪੁਲਿਸ ਦੀ ਜਾਂਚ ਦੀ ਉਡੀਕ ਕੀਤੀ ਜਾ ਰਹੀ ਹੈ।
-PTC News